AP Dhillon Canada House Firing Case: ਕੈਨੇਡਾ ਵਿੱਚ ਪੰਜਾਬੀ ਸਿੰਗਰ ਏ.ਪੀ ਢਿੱਲੋਂ ਹਾਊਸ ਫਾਇਰਿੰਗ ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੇ 1 ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।
Trending Photos
AP Dhillon Canada House Firing Case: ਕੈਨੇਡਾ ਦੀ ਆਰਸੀਐਮਪੀ ਦੀ ਟੀਮ ਨੇ ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੀ ਪਛਾਣ ਕਰ ਲਈ ਗਈ ਹੈ। ਇਸ ਘਟਨਾ ਨੂੰ ਇਸ ਸਾਲ 2 ਸਤੰਬਰ ਨੂੰ ਅੰਜਾਮ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ 'ਚ ਗਾਇਕ ਏਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਹੋਈ।
ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਖਦਸ਼ਾ
ਵੈਨਕੂਵਰ ਪ੍ਰਾਂਤ ਦੀ ਆਰਸੀਐਮਪੀ (ਪੁਲਿਸ) ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਦੇ ਵਿਕਟੋਰੀਆ ਖੇਤਰ ਦੇ ਘਰ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਖਦਸ਼ਾ ਹੈ। ਇਹ ਗ੍ਰਿਫਤਾਰੀ ਬੁੱਧਵਾਰ ਨੂੰ ਓਨਟਾਰੀਓ ਵਿੱਚ ਕੀਤੀ ਗਈ ਸੀ। ਇਨ੍ਹਾਂ ਦੀ ਪਛਾਣ ਵਿਨੀਪੈਗ ਦੇ ਅਬਜੀਤ ਕਿੰਗਰਾ (25) ਅਤੇ ਵਿਕਰਮ ਸ਼ਰਮਾ (25) ਵਜੋਂ ਹੋਈ ਹੈ।
ਅਬਜੀਤ 'ਤੇ ਜਾਣਬੁੱਝ ਕੇ ਬੰਦੂਕ ਅਤੇ ਅੱਗਜ਼ਨੀ ਕਰਨ ਦਾ ਦੋਸ਼ ਹੈ। ਦੂਜਾ ਸ਼ੱਕੀ 23 ਸਾਲਾ ਵਿਕਰਮ ਸ਼ਰਮਾ ਘਟਨਾ ਤੋਂ ਬਾਅਦ ਭਾਰਤ ਭੱਜ ਗਿਆ ਸੀ। ਸ਼ਰਮਾ ਉਕਤ ਘਟਨਾ 'ਚ ਕਿੰਗਰਾ ਦੇ ਨਾਲ ਸੀ। ਘਟਨਾ ਤੋਂ ਬਾਅਦ ਉਹ ਭਾਰਤ ਆਇਆ ਸੀ।
ਇਹ ਵੀ ਪੜ੍ਹੋ: Punjab Chandigarh Weather: ਪੰਜਾਬ 'ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਹੋਈ ਜ਼ਹਿਰੀਲੀ
ਜ਼ਿਕਰਯੋਗ ਹੈ ਕਿ ਏਪੀ ਢਿੱਲੋਂ ਦਾ ਘਰ ਵੈਨਕੂਵਰ ਇਲਾਕੇ ਵਿੱਚ ਹੈ। ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਦਾ ਵੀਡੀਓ ਵਾਇਰਲ ਹੋਇਆ ਸੀ। ਵਾਇਰਲ ਵੀਡੀਓ ਮੁਤਾਬਕ ਇੱਕ ਸ਼ੂਟਰ ਨੇ ਗੇਟ ਦੇ ਬਾਹਰੋਂ 11 ਗੋਲੀਆਂ ਚਲਾਈਆਂ ਸਨ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਪਾਈ ਸੀ। 9 ਅਗਸਤ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਗਾਇਕ ਏਪੀ ਢਿੱਲੋਂ ਦਾ ਗੀਤ 'ਓਲਡ ਮਨੀ' ਰਿਲੀਜ਼ ਹੋਇਆ ਸੀ। ਗੋਲੀਬਾਰੀ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਘਟਨਾ ਤੋਂ ਬਾਅਦ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ।