Greek Lesbian Same-Sex Marriage: ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਲਈ ਗ੍ਰੀਸ ਦੀ ਸੰਸਦ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ। ਬਿੱਲ ਦੇ ਸਮਰਥਨ 'ਚ 176 ਵੋਟਾਂ ਪਈਆਂ। 76 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਦੋ ਸੰਸਦ ਮੈਂਬਰ ਵੋਟਿੰਗ ਤੋਂ ਦੂਰ ਰਹੇ। ਜਦੋਂ ਕਿ ਵੋਟਿੰਗ ਦੌਰਾਨ 46 ਸੰਸਦ ਮੈਂਬਰ ਸੰਸਦ ਵਿੱਚ ਮੌਜੂਦ ਨਹੀਂ ਸਨ।
ਜਦੋਂ ਡੈਨਾਈ ਤੇ ਅਦਾਕਾਰਾ ਬੇਜ਼ੀਕੀ ਨੇ ਭਾਵੁਕ ਹੁੰਦੇ ਕਿਹਾ ਪਿਆਰ ਦੀ ਹੋਈ ਜਿੱਤ..ਤਾੜੀਆਂ ਨਾਲ ਗੂੰਜਿਆ ਹਾਲ
ਡੈਨਾਈ ਡੇਲੀਜਾਰਜਿਸ ਤੇ ਅਲੈਕਸੀਆ ਬੇਜ਼ੀਕੀ ਗ੍ਰੀਸ 'ਚ ਸਮਲਿੰਗ ਵਿਆਹ ਕਰਵਾਉਣ ਵਾਲਾ ਪਹਿਲਾਂ ਜੋੜਾ ਬਣਿਆ
ਜੋੜੇ ਨੂੰ ਧਮਕੀਆਂ ਮਿਲਣ ਮਗਰੋਂ ਪਿਛਲੇ ਹਫ਼ਤੇ ਪੁਲਿਸ ਦੀ ਨਿਗਰਾਨੀ 'ਚ ਏਥਨਜ਼ ਵਿੱਚ ਪਹਿਲਾ ਸਮਲਿੰਗੀ ਵਿਆਹ ਹੋਇਆ।
ਏਥਨਜ਼ ਦੇ ਮੇਅਰ ਹੈਰਿਸ ਡੌਕਸ ਨੇ ਕੇਂਦਰੀ ਏਥਨਜ਼ ਵਿੱਚ ਇੱਕ ਸਾਦੇ ਸਮਾਰੋਹ ਵਿੱਚ ਜੋੜੇ ਦਾ ਵਿਆਹ ਕਰਵਾਇਆ, ਜਿਸ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਵਿਆਹ ਦੇ ਪਲਾਂ ਦੌਰਾਨ ਇੱਕ ਸਰਕਾਰੀ ਇਮਾਰਤ ਦਾ ਕਮਰਾ ਤਾੜੀਆਂ ਨਾਲ ਗੂੰਜ ਉੱਠਿਆ ਜਦੋਂ ਜੋੜੇ ਨੇ ਵਿਆਹ ਦੀਆਂ ਦੀਆਂ ਰਸਮਾਂ ਮਗਰੋਂ ਇੱਕ ਦੂਜੇ ਨੂੰ ਗਲੇ ਲਗਾਇਆ। ਡੈਨਾਈ ਡੇਲੀਜਾਰਜਿਸ ਕਾਫੀ ਭਾਵੁਕ ਹੋ ਗਈ।
ਡੈਨਾਈ ਡੇਲੀਜਾਰਜਿਸ ਨੇ 2022 'ਚ ਬੇਜ਼ੀਕੀ ਨੂੰ ਵਿਆਹ ਕਰਵਾਉਣ ਲਈ ਪੇਸ਼ਕਸ਼ ਦਿੱਤੀ ਸੀ ਪਰ ਉਦੋਂ ਸਮਲਿੰਗੀ ਵਿਆਹ ਕਰਵਾਉਣ ਉਤੇ ਪਾਬੰਦੀ ਸੀ।
ਫਰਵਰੀ ਵਿੱਚ ਗ੍ਰੀਸ ਸੰਸਦ 'ਚ ਸਮਲਿੰਗੀ ਜੋੜਿਆਂ ਦੇ ਵਿਆਹ ਨੂੰ ਮਨਜ਼ੂਰੀ ਦੇਣ ਵਾਲਾ ਇਤਿਹਾਸਕ ਬਿੱਲ ਪਾਸ ਹੋਇਆ ਸੀ।
ਡੈਨਾਈ ਡੇਲੀਜਾਰਜਿਸ ਨੇ ਕਿਹਾ ਕਿ 2004 ਵਿੱਚ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਗ੍ਰੀਸ ਦੀ ਜਿੱਤ ਤੋਂ ਬਾਅਦ ਇੰਨਾ ਚੰਗਾ ਮਹਿਸੂਸ ਕੀਤਾ ਹੈ।
ट्रेन्डिंग फोटोज़