Moscow Firing: ਮਾਸਕੋ ਦੇ ਕੰਸਰਟ ਹਾਲ 'ਚ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 60 ਦੀ ਮੌਤ
Advertisement
Article Detail0/zeephh/zeephh2170293

Moscow Firing: ਮਾਸਕੋ ਦੇ ਕੰਸਰਟ ਹਾਲ 'ਚ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 60 ਦੀ ਮੌਤ

Moscow Firing: ਰੂਸ ਦੀ ਰਾਜਧਾਨੀ ਮਾਸਕੋ ਦੇ ਇੱਕ ਕੰਸਰਟ ਹਾਲ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ 60 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Moscow Firing: ਮਾਸਕੋ ਦੇ ਕੰਸਰਟ ਹਾਲ 'ਚ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 60 ਦੀ ਮੌਤ

Moscow Firing: ਰੂਸੀ ਸਮਾਚਾਰ ਏਜੰਸੀਆਂ ਮੁਤਾਬਕ ਸ਼ੁੱਕਰਵਾਰ ਨੂੰ ਮਾਸਕੋ ਨੇੜੇ ਇਕ ਕੰਸਰਟ ਹਾਲ 'ਚ ਲੜਾਕੂ ਵਰਦੀ ਪਹਿਨੇ ਪੰਜ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ 'ਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਅਤੇ 145 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਬੰਦੂਕਧਾਰੀਆਂ ਨੇ ਰੂਸ ਦੀ ਰਾਜਧਾਨੀ ਦੇ ਪੱਛਮੀ ਕਿਨਾਰੇ 'ਤੇ ਸਥਿਤ ਕ੍ਰੋਕਸ ਸਿਟੀ ਹਾਲ 'ਚ ਗੋਲੀਬਾਰੀ ਕੀਤੀ। 

 ਨਰਿੰਦਰ ਮੋਦੀ ਦਾ ਟਵੀਟ 
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਲਿਖਿਆ ਹੈ," ਅਸੀਂ ਮਾਸਕੋ ਵਿੱਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹਨ। ਭਾਰਤ ਇਸ ਦੁੱਖ ਦੀ ਘੜੀ ਵਿੱਚ ਰੂਸੀ ਸੰਘ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਮੁੱਠ ਹੈ।"

ਹਾਲ ਅੱਗ ਦੀ ਲਪੇਟ 'ਚ

ਬਾਅਦ 'ਚ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਅਤੇ ਸਮਾਰੋਹ ਹਾਲ ਨੂੰ ਅੱਗ ਦੀ ਲਪੇਟ 'ਚ ਦੇਖਿਆ ਗਿਆ। ਹਮਲਾਵਰ ਕੰਸਰਟ ਹਾਲ ਦੇ ਅੰਦਰ ਮੌਜੂਦ ਹਨ। ਏਪੀ ਦੀ ਰਿਪੋਰਟ ਮੁਤਾਬਕ ਰੂਸ ਦੀ ਚੋਟੀ ਦੀ ਜਾਂਚ ਏਜੰਸੀ ਮਾਸਕੋ ਦੇ ਕੰਸਰਟ ਹਾਲ 'ਚ ਗੋਲੀਬਾਰੀ ਅਤੇ ਧਮਾਕੇ ਦੀ ਘਟਨਾ ਨੂੰ ਅੱਤਵਾਦੀ ਹਮਲੇ ਦੇ ਰੂਪ 'ਚ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  Nri News: ਸਰਬੱਤ ਦਾ ਭਲਾ ਟਰਸਟ ਦੇ SP ਓਬਰਾਏ ਵੱਲੋਂ ਦੁਬਈ ਤੋਂ ਨੌਜਵਾਨ ਨੂੰ ਛੁਡਵਾ ਕੇ ਲਿਆਂਦਾ ਵਾਪਸ

70 ਤੋਂ ਜ਼ਿਆਦਾ ਐਂਬੂਲੈਂਸਾਂ ਤਾਇਨਾਤ
ਗੋਲੀਬਾਰੀ ਸ਼ੁਰੂ ਹੋਣ ਤੋਂ ਇਕ ਘੰਟੇ ਬਾਅਦ, ਰੋਸਗਵਾਰਡੀਆ ਵਿਸ਼ੇਸ਼ ਬਲ ਕ੍ਰੋਕਸ ਸਿਟੀ ਹਾਲ ਵਿਚ ਪਹੁੰਚ ਗਏ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਇਮਾਰਤ ਵਿਚ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਅੱਗ ਬੁਝਾਉਣ ਲਈ ਹੈਲੀਕਾਪਟਰ ਮੌਕੇ 'ਤੇ ਭੇਜੇ ਗਏ। ਕੰਸਰਟ ਹਾਲ 'ਚ ਸੈਂਕੜੇ ਲੋਕਾਂ ਦੇ ਫਸੇ ਹੋਣ ਦੇ ਖਦਸ਼ੇ ਕਾਰਨ ਮੌਕੇ 'ਤੇ 70 ਤੋਂ ਜ਼ਿਆਦਾ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ।

ਰੂਸੀ ਖਬਰਾਂ ਮੁਤਾਬਕ ਬੰਦੂਕਧਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਕੰਸਰਟ ਹਾਲ ਵਿੱਚ ਬੰਬ ਸੁੱਟੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਮਾਰਤ 'ਤੇ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਰੂਸੀ ਵਿਸ਼ੇਸ਼ ਬਲ ਇਮਾਰਤ ਵਿੱਚ ਦਾਖ਼ਲ ਹੋ ਚੁੱਕੇ ਸਨ ਅਤੇ ਦਹਿਸ਼ਤਗਰਦਾਂ ਨੂੰ ਖ਼ਤਮ ਕਰਨ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ:   Arvind Kejriwal Arrest: ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ AAP ਦਾ ਪੰਜਾਬ 'ਚ ਵੱਖ-ਵੱਖ ਥਾਂਵਾ 'ਤੇ ਪ੍ਰਦਰਸ਼ਨ

ਐਮਰਜੈਂਸੀ ਸੇਵਾਵਾਂ ਦੇ ਮੰਤਰਾਲੇ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ, ਲਗਭਗ 100 ਲੋਕ ਥੀਏਟਰ ਦੇ ਬੇਸਮੈਂਟ ਤੋਂ ਭੱਜਣ ਵਿੱਚ ਕਾਮਯਾਬ ਰਹੇ, ਜਦੋਂ ਕਿ ਬਾਕੀ ਛੱਤ 'ਤੇ ਲੁਕ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਰਾਕ ਬੈਂਡ ਦੇ ਸਾਰੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Trending news