Philippines Earthquake: ਤੁਰਕੀ-ਸੀਰੀਆ-ਨਿਊਜ਼ੀਲੈਂਡ ਤੋਂ ਬਾਅਦ ਫਿਲੀਪੀਨਜ਼ 'ਚ ਵੀ ਭੂਚਾਲ ਦੇ ਝਟਕੇ!
Advertisement
Article Detail0/zeephh/zeephh1573914

Philippines Earthquake: ਤੁਰਕੀ-ਸੀਰੀਆ-ਨਿਊਜ਼ੀਲੈਂਡ ਤੋਂ ਬਾਅਦ ਫਿਲੀਪੀਨਜ਼ 'ਚ ਵੀ ਭੂਚਾਲ ਦੇ ਝਟਕੇ!

Earthquake in Philippines: ਤੁਰਕੀ, ਸੀਰੀਆ ਅਤੇ ਨਿਊਜ਼ੀਲੈਂਡ ਤੋਂ ਬਾਅਦ ਹੁਣ ਫਿਲੀਪੀਨਜ਼ ਵਿੱਚ ਭੂਚਾਲ ਦੇ ਝਟਕਿਆਂ ਨਾਲ ਧਰਤੀ ਹਿੱਲ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਵੀਰਵਾਰ ਸਵੇਰੇ ਆਇਆ।  

Philippines Earthquake: ਤੁਰਕੀ-ਸੀਰੀਆ-ਨਿਊਜ਼ੀਲੈਂਡ ਤੋਂ ਬਾਅਦ ਫਿਲੀਪੀਨਜ਼ 'ਚ ਵੀ ਭੂਚਾਲ ਦੇ ਝਟਕੇ!

Earthquake in Philippines: ਤੁਰਕੀ, ਸੀਰੀਆ ਅਤੇ ਨਿਊਜ਼ੀਲੈਂਡ ਵਿੱਚ ਭਿਆਨਕ ਭੁਚਾਲ ਆਉਣ ਤੋਂ ਬਾਅਦ ਹੁਣ ਫਿਲੀਪੀਨਜ਼ ਵਿੱਚ ਭੂਚਾਲ ਦੇ ਝਟਕਿਆਂ ਨਾਲ (Earthquake in Philippines) ਧਰਤੀ ਹਿੱਲ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ  (Earthquake in Philippines)ਭੂਚਾਲ ਵੀਰਵਾਰ ਸਵੇਰੇ ਆਇਆ ਅਤੇ ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 6.1 ਸੀ। 

ਰਿਪੋਰਟ ਮੁਤਾਬਿਕ, ਇੰਸਟੀਚਿਊਟ ਨੇ ਦੱਸਿਆ ਕਿ ਭੂਚਾਲ, 10 ਕਿਲੋਮੀਟਰ  (Earthquake in Philippines) ਦੀ ਡੂੰਘਾਈ 'ਤੇ, ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਲੁਜੋਨ ਦੇ ਮੁੱਖ ਟਾਪੂ 'ਤੇ ਮਾਸਬੇਟ ਪ੍ਰਾਂਤ ਦੇ ਬਟੂਆਨ ਸ਼ਹਿਰ ਤੋਂ ਲਗਭਗ 11 ਕਿਲੋਮੀਟਰ ਦੱਖਣ-ਪੱਛਮ 'ਚ ਆਇਆ।

ਇਹ ਵੀ ਪੜ੍ਹੋ: ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ

ਇਸ ਦੇ ਨਾਲ ਹੀ ਇੰਸਟੀਚਿਊਟ ਨੇ ਕਿਹਾ ਕਿ ਲੁਜੋਨ ਅਤੇ ਮੱਧ ਫਿਲੀਪੀਨਜ਼ ਦੇ  (Earthquake in Philippines) ਕਈ ਇਲਾਕਿਆਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਿੱਚ ਐਲਬੇ ਪ੍ਰਾਂਤ ਵਿੱਚ ਲੇਗਾਜ਼ਪੀ ਸਿਟੀ, ਸੋਰਸੋਗਨ, ਉੱਤਰੀ ਸਮਰ, ਨੇਗਰੋਜ਼ ਓਸੀਡੈਂਟਲ ਅਤੇ ਦੱਖਣੀ ਲੇਏਟ ਸ਼ਾਮਿਲ ਹਨ। ਅਜੇ ਤੱਕ ਕਿਸੇ ਜਾਨੀ ਜਾਂ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

ਗੌਰਤਲਬ ਹੈ ਕਿ ਇੱਥੇ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 41,000 ਨੂੰ ਪਾਰ ਕਰ ਗਈ ਹੈ। ਜ਼ਿਕਰਯੋਗ ਹੈ ਕਿ ਦੱਖਣੀ-ਪੂਰਬੀ ਤੁਰਕੀ ਅਤੇ ਉੱਤਰ-ਪੱਛਮੀ ਸੀਰੀਆ 'ਚ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਸੈਂਕੜੇ ਇਮਾਰਤਾਂ ਢਹਿ ਜਾਣ ਕਾਰਨ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਤੋਂ ਨਹੀਂ ਕੱਢੇ ਜਾ ਸਕੇ ਹਨ।

Trending news