Myanmar News: ਮਿਆਂਮਾਰ ਵਿੱਚ ਤਖਤਾ ਪਲਟਣ ਤੋਂ ਬਾਅਦ ਫੌਜੀ ਸਾਸ਼ਨ ਖ਼ਿਲਾਫ਼ ਇਕੱਠੇ ਹੋਏ ਨਾਗਰਿਕਾਂ ਉਪਰ ਅੰਨ੍ਹੇਵਾਹ ਹਵਾਈ ਹਮਲਾ ਕੀਤਾ ਗਿਆ ਹੈ। ਜਿਸ ਵਿੱਚ ਸੈਂਕੜੇ ਜਾਨਾਂ ਜਾਣ ਦੀ ਸੂਚਨਾ ਹੈ।
Trending Photos
Myanmar News: ਮਿਆਂਮਾਰ ਦੀ ਫ਼ੌਜ ਨੇ ਫੌਜੀ ਸ਼ਾਸਨ ਖਿਲਾਫ ਇੱਕ ਪ੍ਰੋਗਰਾਮ ਲਈ ਇਕੱਠੇ ਹੋਏ ਨਾਗਰਿਕਾਂ ਦੀ ਭੀੜ 'ਤੇ ਹਵਾਈ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ ਬੱਚਿਆਂ ਸਮੇਤ ਸੈਂਕੜੇ ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ 'ਚ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਮਾਗਮ ਫੌਜੀ ਸ਼ਾਸਨ ਦੇ ਵਿਰੋਧੀਆਂ ਵੱਲੋਂ ਕਰਵਾਇਆ ਗਿਆ ਸੀ ਤੇ ਆਮ ਲੋਕਾਂ ਨੇ ਹਿੱਸਾ ਲਿਆ ਸੀ। ਮਿਆਂਮਾਰ ਦੀ ਫ਼ੌਜ ਨੇ ਇੱਕ ਪਿੰਡ ਉਪਰ ਹਵਾਈ ਹਮਲੇ ਦੀ ਪੁਸ਼ਟੀ ਕੀਤੀ ਹੈ, ਜਿਸ 'ਚ 100 ਤੋਂ ਵੱਧ ਲੋਕ ਮਾਰੇ ਗਏ ਹਨ।
ਸੰਯੁਕਤ ਰਾਸ਼ਟਰ ਨੇ ਨਾਗਰਿਕਾਂ 'ਤੇ ਮਿਆਂਮਾਰ ਦੇ ਫ਼ੌਜੀ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਵਾਈ ਹਮਲੇ ਦੀਆਂ ਰਿਪੋਰਟਾਂ ਡੂੰਘੀਆਂ ਪਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀੜਤਾਂ ਵਿੱਚ ਸਮਾਗਮ ਵਿੱਚ ਨੱਚ ਰਹੇ ਸਕੂਲੀ ਬੱਚੇ ਤੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਨਾਗਰਿਕ ਵਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਫ਼ੌਜੀ ਹੈਲੀਕਾਪਟਰਾਂ ਦੁਆਰਾ ਬੰਬ ਨਾਲ ਉਡਾ ਦਿੱਤਾ ਗਿਆ ਸੀ।
ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਰਾਸ਼ਟਰੀ ਏਕਤਾ ਸਰਕਾਰ (ਐਨਯੂਜੀ) ਇੱਕ ਫੌਜੀ ਸ਼ਾਸਨ ਵਿਰੋਧੀ ਸਮੂਹ ਦਾ ਦਫ਼ਤਰ ਹਵਾਈ ਹਮਲਿਆਂ ਵਿੱਚ ਤਬਾਹ ਹੋ ਗਿਆ। ਉਨ੍ਹਾਂ ਕਿਹਾ ਕਿ ਬੰਬ ਧਮਾਕੇ ਦੇ ਸਮੇਂ ਔਰਤਾਂ ਅਤੇ ਬੱਚਿਆਂ ਸਮੇਤ 150 ਤੋਂ ਵੱਧ ਲੋਕ ਸਮਾਰੋਹ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਫੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਹਥਿਆਰਬੰਦ ਸਮੂਹਾਂ ਅਤੇ ਹੋਰ ਸਿਆਸੀ ਜਥੇਬੰਦੀਆਂ ਦੇ ਆਗੂ ਸ਼ਾਮਲ ਹਨ।
ਇਹ ਵੀ ਪੜ੍ਹੋ : Bathinda Military Station Firing: ਜਾਣੋ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ 'ਤੇ ਭਾਰਤੀ ਫੌਜ ਨੇ ਕੀ ਕਿਹਾ
ਦੱਸ ਦਈਏ ਕਿ ਫਰਵਰੀ 2021 'ਚ ਮਿਆਂਮਾਰ ਦੀ ਫੌਜ ਨੇ ਤਖਤਾਪਲਟ ਕਰਕੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਦੇਸ਼ ਵਿਚ ਫੌਜੀ ਸ਼ਾਸਨ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਫੌਜ ਲੋਕਾਂ 'ਤੇ ਤਾਕਤ ਦੀ ਵਰਤੋਂ ਕਰ ਰਹੀ ਹੈ। ਫੌਜ ਦੀ ਕਾਰਵਾਈ ਵਿੱਚ ਹੁਣ ਤੱਕ 3000 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : Bathinda Military Station Firing News: ਬਠਿੰਡਾ ਦੇ ਕੈਂਟ ਇਲਾਕੇ 'ਚ ਹੋਈ ਫਾਇਰਿੰਗ, 4 ਫੌਜ਼ੀਆਂ ਦੀ ਮੌਤ