PSEB 8th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 8ਵੀਂ ਜਮਾਤ ਦੇ ਵਿਦਿਆਰਥੀ ਬੜੀ ਬੇਸਬਰੀ ਨਾਲ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਸਨ। ਆਓ ਜਾਣਦੇ ਹਾਂ ਕਿ ਇਸ ਵਾਰ ਕਿਸ ਨੇ ਮਾਰੀ ਬਾਜ਼ੀ।
Trending Photos
PSEB 8th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵਰਿੰਦਰ ਭਾਟੀਆ ਅੱਵਲ ਆਏ ਵਿਦਿਆਰਥੀ, ਪਾਸ ਫੀਸਦੀ ਤੇ ਹੋਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ।
ਮਾਨਸਾ ਦੀ ਲਵਪ੍ਰੀਤ ਕੌਰ ਸਰਕਾਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਪੰਜਾਬ ਭਰ ਵਿਚੋਂ ਪਹਿਲੇ ਸਥਾਨ ਉਤੇ ਆਈ ਹੈ। ਇਸੇ ਸਕੂਲ ਦੀ ਵਿਦਿਆਰਥਣ ਗੁਰਅੰਕਿਤ ਕੌਰ ਨੇ 600 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਦੋਵੇਂ ਵਿਦਿਆਰਥਣਾਂ ਦੇ ਅੰਕ ਬਰਾਬਰ ਸਨ ਪਰ ਉਮਰ ਘੱਟ ਹੋਣ ਕਾਰਨ ਲਵਪ੍ਰੀਤ ਸਿੰਘ ਨੂੰ ਅੱਵਲ ਐਲਾਨ ਦਿੱਤਾ ਗਿਆ ਹੈ। ਬੱਸੀਆਂ ਜ਼ਿਲ੍ਹਾ ਲੁਧਿਆਣਾ ਦੀ ਸਮਰਪ੍ਰੀਤ ਕੌਰ ਨੇ 598 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸਾਲ 8ਵੀਂ ਜਮਾਤ ਦੀ ਪ੍ਰੀਖਿਆ 'ਚ ਕੁੱਲ 298127 ਪ੍ਰੀਖਿਆਰਥੀ ਬੈਠੇ ਸਨ, ਜਿਨ੍ਹਾਂ 'ਚੋਂ 292206 ਪਾਸ ਹੋਏ ਅਤੇ ਨਤੀਜੇ ਦੀ ਪਾਸ ਫ਼ੀਸਦੀ 98.01 ਰਹੀ।
ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਕੁਲ ਪਾਸ ਫ਼ੀਸਦੀ 98.01 ਰਹੀ, ਜਿਸ ਵਿਚੋਂ ਲੜਕੀਆਂ ਪਾਸ ਫ਼ੀਸਦੀ 98.68 ਅਤੇ ਲੜਕਿਆਂ ਦੀ ਪਾਸ ਫੀਸਦੀ 97.41 ਰਹੀ। ਇਸ ਤੋਂ ਇਲਵਾ ਟਰਾਂਸਜ਼ੈਡਰ ਵਿਦਿਆਰਥੀਆਂ ਦਾ ਪਾਸ ਫ਼ੀਸਦੀ 100 ਫੀਸਦੀ ਰਿਹਾ। ਪਾਸ ਫ਼ੀਸਦ 'ਚ ਪਠਾਨਕੋਟ 99.33 ਪੰਜਾਬ ਭਰ 'ਚੋਂ ਅੱਵਲ ਰਿਹਾ ਜਦਕਿ ਮੋਗਾ 96.79 ਫ਼ੀਸਦ ਨਾਲ ਫਾਡੀ ਰਿਹਾ। ਕਪੂਰਥਲਾ 99.10 ਫੀਸਦੀ ਨਾਲ ਦੂਜੇ ਸਥਾਨ ਉਤੇ ਰਿਹਾ।
ਇਹ ਵੀ ਪੜ੍ਹੋ : Kiratpur Sahib news: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸਹਿਤ 3 ਵਿਅਕਤੀਆਂ 'ਤੇ ਆਈਪੀਸੀ 306, 34 ਤਹਿਤ ਮਾਮਲਾ ਦਰਜ
ਮੁਹਾਲੀ ਜ਼ਿਲ੍ਹਾ 14ਵੇਂ ਸਥਾਨ ਉਪਰ ਰਿਹਾ। ਗ਼ੈਰ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵੱਧ 99.12 ਫ਼ੀਸਦ ਰਿਹਾ ਜਦਕਿ ਸਰਕਾਰੀ ਸਕੂਲ ਦਾ ਪਾਸ ਫੀਸਦੀ 97.88 ਰਿਹਾ। ਮੈਰਿਟ ਵਿੱਚ 356 ਵਿਦਿਆਰਥੀ ਆਪਣੀ ਥਾਂ ਬਣਾ ਸਕੇ ਹਨ। ਇਨ੍ਹਾਂ ਵਿੱਚ ਸਿਰਫ਼ 46 ਲੜਕੇ ਹਨ। ਗ਼ੈਰ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵੱਧ 99.12 ਫ਼ੀਸਦ ਰਿਹਾ ਜਦਕਿ ਸਰਕਾਰੀ ਸਕੂਲ ਪਛੜੇ ਗਏ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ 'ਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ 2 ਮਹੀਨੇ ਤੱਕ ਫਿਰ ਹੋਵੇਗੀ। ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ 29 ਅਪ੍ਰੈਲ ਨੂੰ ਸਵੇਰੇ 10 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ : Karan Aujla News: ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਹੋਇਆ ਗ੍ਰਿਫਤਾਰ!