Hamirpur Bus Fire: ਹਮੀਰਪੁਰ 'ਚ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਬੱਸ ਸਟੈਂਡ 'ਚ ਹਫੜਾ-ਦਫੜੀ ਦਾ ਮਾਹੌਲ
Advertisement
Article Detail0/zeephh/zeephh1956657

Hamirpur Bus Fire: ਹਮੀਰਪੁਰ 'ਚ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਬੱਸ ਸਟੈਂਡ 'ਚ ਹਫੜਾ-ਦਫੜੀ ਦਾ ਮਾਹੌਲ

Hamirpur Bus Fire News: ਬੱਸ ਸਟੈਂਡ 'ਤੇ ਖੜ੍ਹੇ ਹੋਰ ਵਾਹਨਾਂ 'ਚ ਅੱਗ ਫੈਲਣ ਦਾ ਡਰ ਲੋਕਾਂ ਨੂੰ ਸਤਾਉਣ ਲੱਗਾ। ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ। 

 

Hamirpur Bus Fire: ਹਮੀਰਪੁਰ 'ਚ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਬੱਸ ਸਟੈਂਡ 'ਚ ਹਫੜਾ-ਦਫੜੀ ਦਾ ਮਾਹੌਲ

Hamirpur Bus Fire News: ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਬੱਸ ਸਟੈਂਡ 'ਤੇ ਖੜ੍ਹੀ ਇੱਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਬੱਸ ਸੜ ਕੇ ਸੁਆਹ ਹੋ ਗਈ। ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੀ ਇਸ ਘਟਨਾ ਨਾਲ ਚਾਰੇ ਪਾਸੇ ਹਫੜਾ-ਦਫੜੀ ਮਚ ਗਈ।

ਬੱਸ ਸਟੈਂਡ 'ਤੇ ਖੜ੍ਹੇ ਹੋਰ ਵਾਹਨਾਂ 'ਚ ਅੱਗ ਫੈਲਣ ਦਾ ਡਰ ਲੋਕਾਂ ਨੂੰ ਸਤਾਉਣ ਲੱਗਾ। ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ। ਇਹ ਘਟਨਾ ਬੀਤੀ ਰਾਤ ਕਰੀਬ 9 ਵਜੇ ਦੀ ਦੱਸੀ ਜਾਂਦੀ ਹੈ। 

ਇਹ ਵੀ ਪੜ੍ਹੋ:  Chandigarh Fire News: ਚੰਡੀਗੜ੍ਹ 'ਚ ਕੱਪੜੇ ਦੇ ਸ਼ੋਅਰੂਮ 'ਚ ਲੱਗੀ ਅੱਗ, ਦੀਵਾਲੀ 'ਤੇ ਮਾਲਕ ਨੇ ਕੀਤੀ ਸੀ ਪੂਜਾ

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੱਸ 'ਚ ਪਟਾਕਿਆਂ ਕਾਰਨ ਅੱਗ ਲੱਗ ਗਈ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੱਸ ਦੇ ਨਾਲ ਖੜ੍ਹੀਆਂ ਹੋਰ ਬੱਸਾਂ ਵਾਲ-ਵਾਲ ਬਚ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸ਼ਿਮਲਾ ਦੇ ਕਾਲਾ ਢੰਕ 'ਚ ਰਾਤ ਕਰੀਬ 10 ਵਜੇ ਪਟਾਕਿਆਂ ਕਾਰਨ ਜੰਗਲ 'ਚ ਅੱਗ ਲੱਗ ਗਈ। ਇਸ ਸਬੰਧੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਤ 11.45 ਵਜੇ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ:  Ludhiana Fire News: ਟੈਂਟ ਦੇ ਗੋਦਾਮ ਨੂੰ ਆਤਿਸ਼ਬਾਜ਼ੀ ਡਿੱਗਣ ਕਾਰਨ ਲੱਗੀ ਭਿਆਨਕ ਅੱਗ

ਚਸ਼ਮਦੀਦਾਂ ਮੁਤਾਬਕ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉੱਥੇ ਖੜ੍ਹੀਆਂ ਹੋਰ ਬੱਸਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਸੋਨੀ ਬੱਸ ਸਰਵਿਸ ਦੀ ਬੱਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ 'ਚ ਆ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਦੀਵਾਲੀ ਕਾਰਨ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਸ਼ਾਮ 5 ਵਜੇ ਤੋਂ ਬਾਅਦ ਬੱਸ ਸੇਵਾ ਨਹੀਂ ਚੱਲ ਰਹੀ ਸੀ ਅਤੇ ਅੱਜ ਸ਼ਾਮ ਤੋਂ ਹੀ ਪ੍ਰਾਈਵੇਟ ਬੱਸ ਸੇਵਾ ਵੀ ਬੰਦ ਸੀ, ਜਿਸ ਕਾਰਨ ਹਮੀਰਪੁਰ ਵਿੱਚ ਸਵਾਰੀਆਂ ਕਾਫੀ ਘੱਟ ਸੀ, ਜਦਕਿ ਬੱਸਾਂ ਬਹੁਤ ਜ਼ਿਆਦਾ ਸੀ।

 

Trending news