Himachal Earthquake: ਹਿਮਾਚਲ 'ਚ 5.3 ਤੀਬਰਤਾ ਦਾ ਭੂਚਾਲ, ਰਾਤ ਸਮੇਂ ਲੋਕ ਘਰਾਂ 'ਚੋਂ ਨਿਕਲੇ ਬਾਹਰ
Advertisement
Article Detail0/zeephh/zeephh2189756

Himachal Earthquake: ਹਿਮਾਚਲ 'ਚ 5.3 ਤੀਬਰਤਾ ਦਾ ਭੂਚਾਲ, ਰਾਤ ਸਮੇਂ ਲੋਕ ਘਰਾਂ 'ਚੋਂ ਨਿਕਲੇ ਬਾਹਰ

 Earthquake In Himachal: 3 ਅਪ੍ਰੈਲ ਨੂੰ ਵੀ ਲਾਹੌਲ ਸਪਿਤੀ ਜ਼ਿਲੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

 

Himachal Earthquake: ਹਿਮਾਚਲ 'ਚ 5.3 ਤੀਬਰਤਾ ਦਾ ਭੂਚਾਲ, ਰਾਤ ਸਮੇਂ ਲੋਕ ਘਰਾਂ 'ਚੋਂ ਨਿਕਲੇ ਬਾਹਰ

Himachal Earthquake:  ਹਿਮਾਚਲ ਪ੍ਰਦੇਸ਼ 'ਚ ਇਕ ਵਾਰ ਫਿਰ ਤੋਂ ਭੂਚਾਲ ਦੇ ਝਟਕੇ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵੀਰਵਾਰ ਰਾਤ 9.35 ਵਜੇ ਸ਼ਿਮਲਾ, ਚੰਬਾ, ਕੁੱਲੂ, ਮੰਡੀ ਅਤੇ ਹਮੀਰਪੁਰ ਜ਼ਿਲਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 5.3 ਦੱਸੀ ਗਈ ਸੀ। ਭੂਚਾਲ ਦੇ ਇਹ ਝਟਕੇ ਕਈ ਇਲਾਕਿਆਂ ਵਿੱਚ ਤਿੰਨ ਵਾਰ ਅਤੇ ਕੁੱਲੂ ਜ਼ਿਲ੍ਹੇ ਵਿੱਚ ਚਾਰ-ਪੰਜ ਵਾਰ ਮਹਿਸੂਸ ਕੀਤੇ ਗਏ।

ਰਾਤ ਨੂੰ ਹੀ ਘਰਾਂ ਤੋਂ ਬਾਹਰ ਆ ਗਏ ਲੋਕ 
ਇਸ ਕਾਰਨ ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਕੁਝ ਲੋਕ ਰਾਤ ਨੂੰ ਹੀ ਘਰਾਂ ਤੋਂ ਬਾਹਰ ਆ ਗਏ। ਸੂਬੇ 'ਚ ਭੂਚਾਲ (Earthquake) ਕਾਰਨ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਤਾਈਵਾਨ ਅਤੇ ਜਾਪਾਨ 'ਚ ਤਿੰਨ ਦਿਨ ਪਹਿਲਾਂ ਆਏ ਭੂਚਾਲ ਕਾਰਨ ਲੋਕ ਡਰੇ ਅਤੇ ਸਹਿਮੇ ਹੋਏ ਹਨ।

ਇਹ ਵੀ ਪੜ੍ਹੋ: Taiwan Earthquake: ਤਾਇਵਾਨ 'ਚ ਆਇਆ ਸਭ ਤੋਂ ਜ਼ਬਰਦਸਤ ਭੂਚਾਲ, 7.5 ਤੀਬਰਤਾ ਦੇ ਝਟਕੇ, ਜਾਪਾਨ ਨੇ ਜਾਰੀ ਕੀਤੀ ਚਿਤਾਵਨੀ

ਹਿਮਾਚਲ ਵਿੱਚ ਇਹ ਇਲਾਕਾ ਸੰਵੇਦਨਸ਼ੀਲ
ਹਿਮਾਚਲ ਦੇ ਚੰਬਾ, ਕਿਨੌਰ, ਲਾਹੌਲ ਸਪਿਤੀ, ਸ਼ਿਮਲਾ, ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਕਈ ਖੇਤਰ ਜ਼ੋਨ-5 ਵਿੱਚ ਆਉਂਦੇ ਹਨ ਜੋ ਭੂਚਾਲ  (Earthquake) ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਹੈ। ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। 3 ਅਪ੍ਰੈਲ ਨੂੰ ਵੀ ਲਾਹੌਲ ਸਪਿਤੀ ਜ਼ਿਲੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

 ਜਾਣੋ ਭੂਚਾਲ ਕਿਉਂ ਆਉਂਦਾ ਹੈ? (Earthquake)
ਧਰਤੀ ਦੀ ਸਤ੍ਹਾ ਮੁੱਖ ਤੌਰ 'ਤੇ 7 ਵੱਡੀਆਂ ਅਤੇ ਕਈ ਛੋਟੀਆਂ ਟੈਕਟੋਨਿਕ ਪਲੇਟਾਂ ਦੀ ਬਣੀ ਹੋਈ ਹੈ। ਇਹ ਪਲੇਟਾਂ ਲਗਾਤਾਰ ਤੈਰਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ। ਕਈ ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ ਅਤੇ ਜਦੋਂ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਹੇਠਾਂ ਤੋਂ ਨਿਕਲਣ ਵਾਲੀ ਊਰਜਾ ਬਾਹਰ ਦਾ ਰਸਤਾ ਲੱਭਦੀ ਹੈ ਅਤੇ ਇਸ ਗੜਬੜ ਤੋਂ ਬਾਅਦ (Earthquake)ਭੂਚਾਲ ਆਉਂਦਾ ਹੈ।

ਇਹ ਵੀ ਪੜ੍ਹੋ: Contract Workers Strike: ਠੇਕਾ ਮੁਲਾਜ਼ਮਾਂ ਤੇ PGI ਪ੍ਰਬੰਧਕਾਂ ਵਿਚਕਾਰ ਗੱਲਬਾਤ ਤੋਂ ਬਾਅਦ ਬਣੀ ਸਹਿਮਤੀ, ਹੜਤਾਲ ਹੋਈ ਖ਼ਤਮ
 

 

Trending news