Trending Photos
Healthy liver tips: ਖ਼ਰਾਬ ਲੀਵਰ ਨੂੰ ਤੰਦਰੁਸਤ ਬਣਾਉਣ ਲਈ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਇੱਕ ਕਾਰਗਰ ਘਰੇੂਲ ਉਪਾਅ ਮੰਨਿਆ ਜਾਂਦਾ ਹੈ। ਤੁਲਸੀ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਜਿਗਰ ਨੂੰ ਡੀਟੌਕਸਫਾਈ ਕਰਨ ਅਤੇ ਇਸਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਤੁਲਸੀ (Ocimum sanctum),ਜਿਸ ਨੂੰ ਅੰਗਰੇਜ਼ੀ Holy Basil ਕਿਹਾ ਜਾਂਦਾ ਹੈ। ਤੁਲਸੀ ਇੱਕ ਪਵਿੱਤਰ ਅਤੇ ਔਸ਼ਧੀ ਵਾਲਾ ਪੌਦਾ ਹੈ, ਜਿਸ ਨੂੰ ਦੇਸ਼ ਵਿੱਚ ਪੂਜਿਆ ਜਾਂਦਾ ਹੈ ਆਯੁਰਵੇਦਿਕ ਦਵਾਈ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ।
ਤੁਲਸੀ ਦੇ ਪੌਦੇ ਨੂੰ ਹਿੰਦੂ ਧਰਮ ਵਿੱਚ ਕਾਫੀ ਪੂਜਨੀਕ ਮੰਨਿਆ ਜਾਂਦਾ ਹੈ ਅਤ ਇਸ ਨੂੰ ਘਰਾਂ ਵਿੱਚ ਧਾਰਮਿਕ ਉਦੇਸ਼ਾਂ ਦੇ ਨਾਲ-ਨਾਲ ਸਿਹਤ ਲਾਭ ਲਈ ਵੀ ਉਗਾਇਆ ਜਾਂਦਾ ਹੈ। ਤੁਲਸੀ ਦੇ ਪੱਤਿਆਂ ਵਿੱਚ ਔਸ਼ਧੀ ਗੁਣ ਹੁੰਦੇ ਹਨ, ਜਿਨ੍ਹਾਂ ਵਿੱਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀ-ਇਨਫਲੇਮੇਟਰੀ ਗੁਣ ਸ਼ਾਮਲ ਹੁੰਦੇ ਹਨ।
ਇਹ ਜ਼ੁਕਾਮ, ਖੰਘ, ਬੁਖਾਰ, ਪਾਚਨ ਸਮੱਸਿਆਵਾਂ ਅਤੇ ਤਣਾਅ ਨੂੰ ਘੱਟ ਕਰਨ ਲਈ ਇਸਤੇਮਾਲ ਜਾਂਦਾ ਹੈ। ਇਸ ਤੋਂ ਇਲਾਵਾ ਤੁਲਸੀ ਨੂੰ ਲੀਵਰ, ਦਿਲ ਅਤੇ ਗੁਰਦੇ ਦੀ ਸਿਹਤ ਨੂੰ ਸੁਧਾਰਨ ਵਿਚ ਵੀ ਮਦਦਗਾਰ ਮੰਨਿਆ ਜਾਂਦਾ ਹੈ। ਆਯੁਰਵੇਦ ਮੁਤਾਬਕ ਤੁਲਸੀ ਸਰੀਰ ਨੂੰ ਤਣਾਅ ਨਾਲ ਲੜਨ ਵਿੱਚ ਮਦਦ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਤੁਲਸੀ ਦੀ ਚਾਹ
ਤੁਸੀਂ ਬਹੁਤ ਸਾਰੇ ਘਰਾਂ ਵਿੱਚ ਦੇਖਿਆ ਹੋਵੇਗਾ ਜਿੱਥੇ ਸਵੇਰ ਦੀ ਚਾਹ ਵਿੱਚ ਤੁਲਸੀ ਦੇ ਕੁਝ ਪੱਤੇ ਮਿਲਾਏ ਜਾਂਦੇ ਹਨ। ਦਰਅਸਲ ਚਾਹ ਵਿੱਚ ਥੋੜ੍ਹੀ ਜਿਹੀ ਤੁਲਸੀ ਮਿਲਾ ਕੇ ਰੋਜ਼ਾਨਾ ਸਵੇਰੇ ਸੇਵਨ ਕਰੋ। ਇਸ ਨਾਲ ਲੀਵਰ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਤੁਲਸੀ ਦੀਆਂ 5-6 ਪੱਤੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਕੇ ਚਾਹ ਬਣਾਓ ਤੇ ਇਸ ਨੂੰ ਖਾਲੀ ਪੇਟ ਪੀਓ।
ਤੁਲਸੀ ਦਾ ਰਸ
ਜੇਕਰ ਤੁਸੀਂ ਚਾਹ ਪੀਣਾ ਪਸੰਦ ਨਹੀਂ ਕਰਦੇ ਜਾਂ ਨਹੀਂ ਚਾਹੁੰਦੇ ਤਾਂ ਤੁਸੀਂ ਤੁਲਸੀ ਦੇ ਰਸ ਦਾ ਸੇਵਨ ਵੀ ਕਰ ਸਕਦੇ ਹੋ। ਤੁਲਸੀ ਦੇ ਪੱਤਿਆਂ ਦਾ 1-2 ਚਮਚ ਤਾਜ਼ੇ ਰਸ ਦਾ ਰੋਜ਼ਾਨਾ ਸਵੇਰੇ ਸੇਵਨ ਲੀਵਰ ਲਈ ਫਾਇਦੇਮੰਦ ਹੁੰਦਾ ਹੈ।
ਤੁਲਸੀ ਤੇ ਸ਼ਹਿਦ
ਤੁਲਸੀ ਅਤੇ ਸ਼ਹਿਦ ਦਾ ਲੰਬੇ ਸਮੇਂ ਤੋਂ ਇਕੱਠੇ ਸੇਵਨ ਕੀਤਾ ਜਾ ਰਿਹਾ ਹੈ, ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ ਅਤੇ ਤੁਹਾਨੂੰ ਖਾਂਸੀ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਤੁਲਸੀ ਦੇ ਪੱਤਿਆਂ ਦਾ ਪੇਸਟ ਬਣਾ ਕੇ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ। ਰੋਜ਼ਾਨਾ ਸਵੇਰੇ ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਲੀਵਰ ਦੀ ਕਾਰਜਕੁਸ਼ਲਤਾ ਵਧਦੀ ਹੈ।
ਤੁਲਸੀ ਦੇ ਪੱਤੇ ਚਬਾਉਣਾ
ਜੇਕਰ ਤੁਸੀਂ ਤੁਲਸੀ ਦੇ ਪੱਤਿਆਂ ਦਾ ਸੇਵਨ ਕਿਸੇ ਵੀ ਚੀਜ਼ ਨਾਲ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਸਿੱਧਾ ਚਬਾ ਕੇ ਖਾ ਸਕਦੇ ਹੋ। ਰੋਜ਼ਾਨਾ 5-6 ਤਾਜ਼ੇ ਤੁਲਸੀ ਦੇ ਪੱਤੇ ਚਬਾਉਣ ਨਾਲ ਵੀ ਲੀਵਰ ਨੂੰ ਡੀਟੌਕਸਫਾਈ ਕੀਤਾ ਜਾਂਦਾ ਹੈ ਅਤੇ ਇਸਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਧਿਆਨ ਦਿਓ ਕਿ ਤੁਲਸੀ ਦੀ ਵਰਤੋਂ ਕਰਦੇ ਸਮੇਂ, ਸਬਰ ਰੱਖੋ ਤੇ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਤੋਂ ਬਚੋ। ਨਾਲ ਹੀ, ਜੇਕਰ ਤੁਹਾਡੇ ਜਿਗਰ ਦੀ ਸਮੱਸਿਆ ਗੰਭੀਰ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
Disclaimer: ਇਸ ਆਰਟੀਕਲ ਵਿੱਚ ਦਿੱਤੀ ਗਈ ਜਾਣਕਾਰੀ ਦੀ ਜ਼ੀ ਮੀਡੀਆ ਨਿਊਜ ਪੁਸ਼ਟੀ ਨਹੀਂ ਕਰਦਾ ਹੈ। ਇਸ ਨੂੰ ਸਿਰਫ਼ ਆਮ ਜਾਣਕਾਰੀ ਦੇ ਰੂਪ ਵਿਚ ਲਵੋ।