ਪੈਰਾਂ ਦੀਆਂ ਅੱਡੀਆਂ 'ਚ ਹੋਰ ਤੇਜ਼ ਦਰਦ; ਜਾਣੋ ਕਾਰਨ ਤੇ ਰਾਹਤ ਦੇ ਟਿੱਪਸ
ਅੱਡੀ ਦਾ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਬਹੁਤ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ, ਉੱਚੀ ਅੱਡੀ ਵਾਲੇ ਜੁੱਤਿਆਂ ਦੀ ਵਰਤੋਂ, ਜ਼ਿਆਦਾ ਦੌੜਣ ਜਾਂ ਸਰੀਰ 'ਤੇ ਵੱਧ ਭਾਰ ਪੈਣਾ।
ਪੈਰ ਦੇ ਥੱਲੇ ਪਿਛਲੇ ਪਾਸੇ ਅੱਡੀ ਦਾ ਦਰਦ ਸ਼ੁਰੂਆਤ ਵਿੱਚ ਜ਼ਿਆਦਾ ਵੱਡੀ ਸਮੱਸਿਆ ਨਹੀਂ ਲੱਗਦਾ ਪਰ ਇਸਨੂੰ ਨਜ਼ਰਅੰਦਾਜ਼ ਕਰਨਾ ਕਈ ਵਾਰ ਗੰਭੀਰ ਪਰੇਸ਼ਾਨੀ ਪੈਦਾ ਕਰ ਸਕਦਾ ਹੈ।
ਕਈ ਔਰਤਾਂ ਅਕਸਰ ਹੀ ਅੱਡੀ ਦੇ ਦਰਦ ਦੀ ਸ਼ਿਕਾਇਤ ਕਰਦੀਆਂ ਹਨ। ਇਹ ਦਰਦ ਅੱਡੀ ਦੇ ਪਿੱਛੇ, ਹੇਠਾਂ ਜਾਂ ਆਲੇ-ਦੁਆਲੇ ਦੇ ਖੇਤਰ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਹਾਲਾਂਕਿ ਅੱਜ-ਕੱਲ੍ਹ ਇਹ ਸਮੱਸਿਆ ਆਮ ਹੈ ਪਰ ਪੁਰਸ਼ ਦੇ ਮੁਕਾਬਲੇ ਔਰਤਾਂ ਇਸ ਤੋਂ ਜ਼ਿਆਦਾ ਪੀੜਤ ਹਨ।
ਡਾਕਟਰੀ ਸਲਾਹ ਲੈਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕਈ ਵਾਰ ਸਧਾਰਨ ਦਰਦ ਦੇ ਪਿੱਛੇ ਵੱਡੀਆਂ ਸਿਹਤ ਸਬੰਧੀ ਸਮੱਸਿਆਵਾਂ ਛੁਪੀਆਂ ਹੋ ਸਕਦੀਆਂ ਹਨ ਆਓ ਜਾਣਦੇ ਹਾਂ ਔਰਤਾਂ ਵਿੱਚ ਇਸ ਦਰਦ ਦਾ ਕੀ ਇਲਾਜ ਹੈ।
ਪਹਿਲਾ ਕਦਮ ਹੈ ਆਪਣੀਆਂ ਲੱਤਾਂ ਨੂੰ ਆਰਾਮ ਦਿਓ। ਜੇਕਰ ਗਿੱਟਿਆਂ ਵਿੱਚ ਤੇਜ਼ ਦਰਦ ਹੋਵੇ ਤਾਂ ਜ਼ਿਆਦਾ ਚੱਲਣ ਜਾਂ ਖੜ੍ਹੇ ਹੋਣ ਤੋਂ ਬਚੋ ਅਤੇ ਪੈਰਾਂ ਨੂੰ ਆਰਾਮ ਦਿਓ। ਇਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਨੂੰ ਠੀਕ ਹੋਣ ਦਾ ਸਮਾਂ ਮਿਲੇਗਾ।
ਉੱਚੀ ਅੱਡੀ ਵਾਲੇ ਜਾਂ ਤੰਗ ਜੁੱਤੀਆਂ ਪਾਉਣ ਤੋਂ ਪਰਹੇਜ਼ ਕਰੋ। ਆਰਾਮਦਾਇਕ ਅਤੇ ਸਹਾਇਕ ਜੁੱਤੇ ਪਾਓ ਜੋ ਤੁਹਾਡੇ ਪੈਰਾਂ ਨੂੰ ਸਥਿਰਤਾ ਪ੍ਰਦਾਨ ਕਰਦੇ ਹਨ ਅਤੇ ਅੱਡੀ ਉਤੇ ਦਬਾਅ ਘਟਾਉਂਦੇ ਹਨ। ਇਸ ਸਮੱਸਿਆ ਵਿੱਚ ਆਰਥੋਪੈਡਿਕ ਜੁੱਤੇ ਬਹੁਤ ਫਾਇਦੇਮੰਦ ਹੁੰਦੇ ਹਨ।
ਜੇਕਰ ਮੋਟਾਪੇ ਕਾਰਨ ਗਿੱਟਿਆਂ ਵਿਚ ਦਰਦ ਹੁੰਦਾ ਹੈ ਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰੋ। ਭਾਰ ਘਟਾਉਣ ਨਾਲ ਪੈਰਾਂ ਅਤੇ ਗਿੱਟਿਆਂ 'ਤੇ ਦਬਾਅ ਘੱਟ ਜਾਵੇਗਾ ਅਤੇ ਦਰਦ ਤੋਂ ਰਾਹਤ ਮਿਲੇਗੀ।
ਗਿੱਟਿਆਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਨਿਯਮਿਤ ਤੌਰ 'ਤੇ ਹਲਕੀ ਕਸਰਤ ਅਤੇ ਸਟ੍ਰੈਚਿੰਗ ਕਰੋ। ਵਿਸ਼ੇਸ਼ ਖਿੱਚਣ ਵਾਲੀਆਂ ਕਸਰਤਾਂ ਪਲੈਨਟਰ ਫਾਸੀਆ ਅਤੇ ਅਚਿਲਸ ਟੈਂਡਨ ਲਈ ਲਾਭਦਾਇਕ ਹਨ।
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ਉਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।
ट्रेन्डिंग फोटोज़