Haryana News: ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨੂੰ ਬੁੱਧਵਾਰ ਨੂੰ ਪੰਚਕੂਲਾ 'ਚ ਭਾਜਪਾ ਦੀ ਬੈਠਕ 'ਚ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।
Trending Photos
Haryana News: ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨੂੰ ਬੁੱਧਵਾਰ ਨੂੰ ਪੰਚਕੂਲਾ 'ਚ ਭਾਜਪਾ ਦੀ ਬੈਠਕ 'ਚ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮੀਟਿੰਗ ਵਿੱਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਵਿਧਾਇਕ ਕ੍ਰਿਸ਼ਨ ਬੇਦੀ ਨੇ ਸੈਣੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਜਿਸ 'ਤੇ ਸਾਰੇ ਵਿਧਾਇਕਾਂ ਨੇ ਸਹਿਮਤੀ ਜਤਾਈ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਅਬਜ਼ਰਵਰ ਵਜੋਂ ਮੌਜੂਦ ਸਨ।
ਭਾਜਪਾ ਵਿਧਾਇਕ ਦਲ ਥੋੜ੍ਹੇ ਸਮੇਂ ਵਿੱਚ ਰਾਜ ਭਵਨ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ। ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਸਵੇਰੇ 11 ਵਜੇ ਹੋਵੇਗਾ। ਪੰਚਕੂਲਾ ਦੇ ਸ਼ਾਲੀਮਾਰ ਗਰਾਊਂਡ 'ਚ ਸਹੁੰ ਚੁੱਕ ਸਮਾਗਮ ਲਈ ਵੱਡੀ ਸਟੇਜ ਤਿਆਰ ਕੀਤੀ ਜਾ ਰਹੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 37 ਨੇਤਾ ਅਤੇ ਭਾਜਪਾ ਅਤੇ ਐੱਨਡੀਏ ਸਹਿਯੋਗੀ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਹੋਣਗੇ।
ਭਾਜਪਾ ਦੇ ਅਨਿਲ ਵਿੱਜ ਅਤੇ ਰਾਓ ਇੰਦਰਜੀਤ ਸਿੰਘ ਨੇ ਵੀ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕੀਤਾ ਸੀ ਪਰ ਪਾਰਟੀ ਨੇ ਇੱਕ ਵਾਰ ਫਿਰ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਗਿਆ। ਅਨਿਲ ਵਿੱਜ ਅਤੇ ਮਨੋਹਰ ਲਾਲ ਖੱਟਰ ਨੇ ਸੈਣੀ ਦੇ ਨਾਂ ਦਾ ਪ੍ਰਸਤਾਵ ਰੱਖਿਆ। ਬੈਠਕ 'ਚ ਅਮਿਤ ਸ਼ਾਹ ਨੇ ਕਿਹਾ ਕਿ ਇਹ ਭਾਜਪਾ ਦੀਆਂ ਨੀਤੀਆਂ ਦੀ ਜਿੱਤ ਹੈ। ਭਾਜਪਾ ਤੋਂ ਇਲਾਵਾ 80 ਦੇ ਦਹਾਕੇ ਤੋਂ ਬਾਅਦ ਕਿਸੇ ਹੋਰ ਪਾਰਟੀ ਨੇ ਤੀਜੀ ਵਾਰ ਆਪਣਾ ਮੁੱਖ ਮੰਤਰੀ ਨਹੀਂ ਚੁਣਿਆ।
ਨਾਇਬ ਸਿੰਘ ਸੈਣੀ ਪਹਿਲੀ ਵਾਰ 12 ਮਾਰਚ 2024 ਨੂੰ ਹਰਿਆਣਾ ਦੇ ਮੁੱਖ ਮੰਤਰੀ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਹਰਿਆਣਾ ਭਾਜਪਾ ਦੇ ਪ੍ਰਧਾਨ ਸਨ। ਉਹ 2019 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। ਜੇ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ ਭਾਜਪਾ ਦੇ ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ। 2014 ਵਿੱਚ ਸੈਣੀ ਨਰਾਇਣਗੜ੍ਹ ਤੋਂ ਵਿਧਾਇਕ ਬਣੇ ਅਤੇ ਫਿਰ 2016 ਵਿੱਚ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਬਣੇ। ਸੈਣੀ ਅੰਬਾਲਾ ਦੇ ਨਰਾਇਣਗੜ੍ਹ ਤੋਂ ਆਉਂਦੇ ਹਨ।
ਇਹ ਵੀ ਪੜ੍ਹੋ : Faridkot News: ਪੁਲਿਸ ਨਾਲ ਸਹਿਮਤੀ ਮਗਰੋਂ ਪਰਿਵਾਰ ਗੁਰਪ੍ਰੀਤ ਹਰੀ ਨੋਂ ਦਾ ਅੰਤਿਮ ਸਸਕਾਰ ਲਈ ਹੋਇਆ ਰਾਜ਼ੀ