Nayab Singh Saini Won: CM ਨਾਇਬ ਸਿੰਘ ਸੈਣੀ ਨੇ ਹਰਿਆਣਾ 'ਚ ਸ਼ਾਨਦਾਰ ਜਿੱਤ ਦਾ ਸਿਹਰਾ PM ਮੋਦੀ ਦੇ ਸਿਰ ਬੰਨ੍ਹਿਆ
Advertisement
Article Detail0/zeephh/zeephh2464765

Nayab Singh Saini Won: CM ਨਾਇਬ ਸਿੰਘ ਸੈਣੀ ਨੇ ਹਰਿਆਣਾ 'ਚ ਸ਼ਾਨਦਾਰ ਜਿੱਤ ਦਾ ਸਿਹਰਾ PM ਮੋਦੀ ਦੇ ਸਿਰ ਬੰਨ੍ਹਿਆ

Ladla Vidhan Sabha seat: ਸਾਲ 2009 ਵਿਚ ਲਾਡਲਾ ਸੀਟ ਇਨੈਲੋ ਦੇ ਖਾਤੇ ਵਿਚ ਗਈ, 2014 ਵਿਚ ਭਾਜਪਾ ਨੇ ਇਸ ਨੂੰ ਜਿੱਤਿਆ ਅਤੇ 2019 ਵਿਚ ਇਹ ਕਾਂਗਰਸ ਕੋਲ ਪਹੁੰਚ ਗਈ ਸੀ।

Nayab Singh Saini Won: CM ਨਾਇਬ ਸਿੰਘ ਸੈਣੀ ਨੇ ਹਰਿਆਣਾ 'ਚ ਸ਼ਾਨਦਾਰ ਜਿੱਤ ਦਾ ਸਿਹਰਾ PM ਮੋਦੀ ਦੇ ਸਿਰ ਬੰਨ੍ਹਿਆ

Nayab Singh Saini Won: ਹਰਿਆਣਾ ਵਿਧਾਨ ਸਭਾ ਚੋਣ ਦੇ ਨਤੀਜਾ ਆ ਚੁੱਕੇ ਹਨ। ਲਾਡਲਾ ਵਿਧਾਨ ਸਭਾ ਸੀਟ ਤੋਂ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕੀਤੀ ਹੈ। ਉੱਥੇ ਹੀ ਕਾਂਗਰਸ ਦੇ ਮੇਵਾ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਵਿਚ ਇਕ ਵਾਰ ਫਿਰ ਭਾਜਪਾ ਸਰਕਾਰ ਬਣਾ ਰਹੀ ਹੈ।  ਮੁੱਖ ਮੰਤਰੀ ਸੈਣੀ ਨੇ ਕਾਂਗਰਸ ਉਮੀਦਵਾਰ ਮੇਵਾ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਨਾਇਬ ਸਿੰਘ ਸੈਣੀ 70177 (+ 16054) ਵੋਟਾਂ ਜਿੱਤੇ। ਜਦਕਿ ਕਾਂਗਰਸ ਦੇ ਮੇਵਾ ਸਿੰਘ ਨੂੰ 54123 ( -16054) ਵੋਟਾਂ ਮਿਲੀਆਂ।

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ 'ਤੇ ਨਾਇਬ ਸਿੰਘ ਸੈਣੀ ਦਾ ਇਹ ਬਿਆਨ ਆਇਆ ਹੈ, ਲਾਡਵਾ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਨਾਇਬ ਸਿੰਘ ਸੈਣੀ ਨੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ - 'ਮੈਂ ਲਾਡਵਾ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਹਰਿਆਣਾ ਦੇ ਲੋਕ ਉਨ੍ਹਾਂ ਦੇ ਪਿਆਰ ਅਤੇ ਆਸ਼ੀਰਵਾਦ ਲਈ।

ਆਪਣੀ ਜਿੱਤ ਦਾ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੰਦੇ ਹੋਏ ਨਾਇਬ ਸੈਣੀ ਨੇ ਕਿਹਾ, 'ਹਰਿਆਣਾ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ 'ਤੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ। ਇਹ ਇਤਿਹਾਸਕ ਜਿੱਤ ਉਨ੍ਹਾਂ ਦੇ ਆਸ਼ੀਰਵਾਦ ਅਤੇ ਅਗਵਾਈ ਹੇਠ ਸੰਭਵ ਹੋਈ ਹੈ।

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਲਾਡਵਾ ਦੀ ਸੀਟ ਇਸ ਵਾਰ ਬੇਹੱਦ ਮਹੱਤਵਪੂਰਨ ਮੰਨੀ ਗਈ। ਦਰਅਸਲ ਖ਼ੁਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇੱਥੋਂ ਚੋਣ ਲੜੀ। ਜਿਸ ਕਾਰਨ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਸੀਟ 'ਤੇ ਟਿਕੀਆਂ ਹੋਈਆਂ ਸਨ। ਲਾਡਵਾ ਵਿਚ ਸੈਣੀ ਵੋਟ ਬੈਂਕ ਕਾਫੀ ਮਜ਼ਬੂਤ ਹੈ, ਸ਼ਾਇਦ ਇਸੇ ਕਾਰਨ ਭਾਜਪਾ ਨੇ ਇਸ ਸੀਟ 'ਤੇ ਸੈਣੀ 'ਤੇ ਭਰੋਸਾ ਜਤਾਇਆ । ਇਸ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਵੇਖਣ ਨੂੰ ਮਿਲੀ ਹੈ। ਸਾਲ 2009 ਵਿਚ ਲਾਡਲਾ ਸੀਟ ਇਨੈਲੋ ਦੇ ਖਾਤੇ ਵਿਚ ਗਈ, 2014 ਵਿਚ ਭਾਜਪਾ ਨੇ ਇਸ ਨੂੰ ਜਿੱਤਿਆ ਅਤੇ 2019 ਵਿਚ ਇਹ ਕਾਂਗਰਸ ਕੋਲ ਪਹੁੰਚ ਗਈ ਸੀ।

Trending news