Gold and Silver Price Today News: ਸੋਨੇ ਤੇ ਚਾਂਦੀ ਖ਼ਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨਿੱਚਰਵਾਰ ਨੂੰ ਸੋਨੇ ਤੇ ਚਾਂਦੀ ਦੇ ਰੇਟ ਵਿੱਚ ਭਾਰੀ ਉਛਾਲ ਆਇਆ ਹੈ।
Trending Photos
Gold and Silver Price Today News : ਅਪ੍ਰੈਲ ਮਹੀਨੇ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਨੇ ਇੱਕ ਹਫਤੇ 'ਚ ਸੋਨੇ ਦੀ ਕੀਮਤ 'ਚ 1 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਇਜ਼ਾਫਾ ਹੋਇਆ ਹੈ ਉਥੇ ਹੀ ਚਾਂਦੀ ਦੀ ਕੀਮਤ 'ਚ ਵੀ ਢਾਈ ਹਜ਼ਾਰ ਰੁਪਏ ਵਾਧਾ ਹੋਇਆ ਹੈ।
3 ਅਪ੍ਰੈਲ ਨੂੰ 10 ਗ੍ਰਾਮ ਸੋਨਾ 59,251 ਰੁਪਏ ਸੀ, ਜੋ 8 ਅਪ੍ਰੈਲ ਨੂੰ 60,623 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਸੋਨੇ ਦੀ ਕੀਮਤ 'ਚ 1,372 ਰੁਪਏ ਦਾ ਇਜ਼ਾਫਾ ਹੋਇਆ ਹੈ। ਇਸ ਹਫ਼ਤੇ ਦੀ ਸ਼ੁਰੂਆਤ 'ਚ ਚਾਂਦੀ 71,173 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ, ਜੋ ਹੁਣ ਵਧ ਕੇ 74,164 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚਾਂਦੀ ਦੀ ਕੀਮਤ 'ਚ ਇਸ ਹਫ਼ਤੇ 2,991 ਰੁਪਏ ਦਾ ਵਾਧਾ ਹੋਇਆ ਹੈ। ਯੂਐਸ ਫੈੱਡ ਦੀਆਂ ਵਿਆਜ ਦਰਾਂ ਵਿੱਚ ਵਿਰਾਮ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਅਮਰੀਕੀ ਡਾਲਰ ਵਿੱਚ ਕਮਜ਼ੋਰੀ ਦੀਆਂ ਅਟਕਲਾਂ ਦੇ ਵਿਚਕਾਰ, ਘਰੇਲੂ ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ 60,623 ਰੁਪਏ ਪ੍ਰਤੀ 10 ਗ੍ਰਾਮ ਦੇ ਇੱਕ ਹੋਰ ਰਿਕਾਰਡ ਉੱਚੇ ਪੱਧਰ ਤੱਕ ਪਹੁੰਚ ਗਈ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਪੀਲੀ ਧਾਤੂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।
ਕੈਰੇਟ ਅਨੁਸਾਰ ਸੋਨੇ ਦਾ ਭਾਅ
24 ਕੈਰੇਟ - 60,623
23 ਕੈਰੇਟ - 60,380
22 ਕੈਰੇਟ - 55,531
18 ਕੈਰੇਟ - 45,467
ਕੈਰੇਟ ਸ਼ੁੱਧਤਾ ਦੇ ਆਧਾਰ 'ਤੇ ਮਿੱਥਿਆ ਜਾਂਦਾ ਹੈ ਭਾਅ
ਸੋਨੇ ਦੀ ਸ਼ੁੱਧਤਾ ਦੇ ਆਧਾਰ 'ਤੇ ਇਸਨੂੰ ਕੈਰੇਟ ਵਿੱਚ ਮਾਪਿਆ ਜਾਂਦਾ ਹੈ। 24 ਕੈਰੇਟ ਸਭ ਤੋਂ ਸ਼ੁੱਧ ਸੋਨਾ ਹੈ ਪਰ ਮਿਲਾਵਟ ਦੀ ਘਾਟ ਕਾਰਨ ਤੇ ਕਮਜ਼ੋਰ ਹੋਣ ਕਾਰਨ ਗਹਿਣੇ ਬਣਾਉਣ ਲਈ ਵਰਤਿਆ ਨਹੀਂ ਜਾ ਸਕਦਾ। ਗਹਿਣੇ ਬਣਾਉਣ ਲਈ ਵੱਧ ਤੋਂ ਵੱਧ 22 ਕੈਰਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ 91% ਸ਼ੁੱਧ ਹੈ। 18 ਕੈਰੇਟ ਦੇ ਸੋਨੇ ਵਿੱਚ ਸਿਰਫ 75% ਸੋਨਾ ਹੁੰਦਾ ਹੈ, ਇਸ ਵਿੱਚ 25% ਹੋਰ ਧਾਤਾਂ ਮਿਲਾਈਆਂ ਜਾਂਦੀਆਂ ਹਨ, ਜੋ ਇਸਨੂੰ ਟਿਕਾਊ ਬਣਾਉਂਦੀਆਂ ਹਨ।
ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਪਾਈ ਝਾੜ, ਕਿਹਾ "ਮੇਰਾ ਕਿਹਾ ਵੀ ਨਹੀਂ ਮੰਨਿਆ..."
ਸੋਨੇ ਦੀ ਸ਼ੁੱਧਤਾ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਦੁਆਰਾ ਹਾਲ ਮਾਰਕ ਦਿੱਤਾ ਗਿਆ ਹੈ ਤਾਂ ਜੋ ਤੁਸੀਂ ਸੋਨੇ ਦੀ ਸ਼ੁੱਧਤਾ ਨੂੰ ਜਾਣ ਸਕੋ। 24 ਕੈਰੇਟ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਗਿਆ ਹੈ।
ਜੇਕਰ ਤੁਸੀਂ 22 ਕੈਰੇਟ ਅਤੇ 18 ਕੈਰੇਟ ਸੋਨੇ ਦੀ ਰਿਟੇਲ ਰੇਟ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ 8955664433 'ਤੇ ਮਿਸਡ ਕਾਲ ਦੇ ਸਕਦੇ ਹੋ। ਤੁਹਾਨੂੰ ਥੋੜ੍ਹੇ ਸਮੇਂ ਵਿੱਚ ਸੋਨੇ ਦੀ ਕੀਮਤ ਦਾ ਤਾਜ਼ਾ ਸੁਨੇਹਾ ਮਿਲੇਗਾ। ਇਹ ਨੰਬਰ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਨਾਲ ਸਬੰਧਤ ਹੈ, ਜਿਸ ਦੁਆਰਾ ਜਾਰੀ ਕੀਤੀਆਂ ਦਰਾਂ ਸਾਰੇ ਦੇਸ਼ ਵਿੱਚ ਮਾਨਤਾ ਪ੍ਰਾਪਤ ਹੁੰਦੀਆਂ ਹਨ। ਇਸ ਦੇ ਨਾਲ, ਤੁਸੀਂ www.ibja.co ਜਾਂ ibjarates.com 'ਤੇ ਕੀਮਤ ਅਪਡੇਟ ਵੀ ਦੇਖ ਸਕਦੇ ਹੋ। ਇਸ ਸਾਲ ਦੇ ਅੰਤ ਤੱਕ ਸੋਨੇ ਦੀ ਕੀਮਤ 62 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਸੀ ਪਰ ਹੁਣ ਇਹ 65 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਵਿਚਾਲੇ ਰੋਪਵੇਅ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਸਰਕਾਰ ਦੀ ਬਣੀ ਸਹਿਮਤੀ