Raghav Chadha Engagement: ਜਲੰਧਰ ਜ਼ਿਮਨੀ ਚੋਣ 'ਚ ਜਿੱਤ ਨਾਲ ਰਾਘਵ ਚੱਢਾ ਦੀ ਮੰਗਣੀ ਦੀ ਖ਼ੁਸ਼ੀ ਹੋਈ ਦੁੱਗਣੀ
Advertisement
Article Detail0/zeephh/zeephh1693961

Raghav Chadha Engagement: ਜਲੰਧਰ ਜ਼ਿਮਨੀ ਚੋਣ 'ਚ ਜਿੱਤ ਨਾਲ ਰਾਘਵ ਚੱਢਾ ਦੀ ਮੰਗਣੀ ਦੀ ਖ਼ੁਸ਼ੀ ਹੋਈ ਦੁੱਗਣੀ

Raghav Chadha Engagement News: ਸ਼ਨਿੱਚਰਵਾਰ ਸ਼ਾਮ ਨੂੰ ਸਿਆਸਤਦਾਨ ਰਾਘਵ ਚੱਢਾ ਤੇ ਅਦਾਕਾਰਾ ਪਰਿਣੀਤੀ ਚੋਪੜਾ ਮੰਗਣੀ ਕਰਵਾਉਣ ਜਾ ਰਹੇ ਹਨ। ਇਸ ਦਰਮਿਆਨ ਰਾਘਵ ਚੱਢਾ ਲਈ ਵੱਡੀ ਖੁਸ਼ੀ ਸਾਹਮਣੇ ਆਈ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ।

Raghav Chadha Engagement: ਜਲੰਧਰ ਜ਼ਿਮਨੀ ਚੋਣ 'ਚ ਜਿੱਤ ਨਾਲ ਰਾਘਵ ਚੱਢਾ ਦੀ ਮੰਗਣੀ ਦੀ ਖ਼ੁਸ਼ੀ ਹੋਈ ਦੁੱਗਣੀ

Raghav Chadha Engagement News: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਤੋਂ ਰਾਘਵ ਚੱਢਾ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਜੋੜੇ ਦੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਮੰਗਣੀ ਹੋਣ ਵਾਲੀ ਹੈ ਅਤੇ ਇਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਤੇ ਪਾਰਟੀ ਦੇ ਬੁਲਾਰੇ ਹਨ ਅਤੇ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਹਨ।

ਕਾਬਿਲੇਗੌਰ ਹੈ ਕਿ ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ (Jalandhar Bypoll Result 2023) ਦੇ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਜਲੰਧਰ ਜਿੱਤ ਨਾਲ ਸਿਆਸਤਦਾਨ ਰਾਘਵ ਚੱਢਾ ਦੀ ਖ਼ੁਸ਼ੀ ਦੁੱਗਣੀ ਹੋ ਗਈ ਹੈ। ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀਆਂ ਰਸਮ ਅੱਜ ਸ਼ਾਮ ਨੂੰ ਹੋਣਗੀਆਂ। 

ਪਿਛਲੇ ਕੁਝ ਦਿਨਾਂ ਤੋਂ ਪਰਿਣੀਤੀ ਤੇ ਰਾਘਵ ਦੇ ਰਿਲੇਸ਼ਨਸ਼ਿਪ 'ਚ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਕਈ ਵਾਰ ਮੰਗਣੀ ਅਤੇ ਵਿਆਹ ਦੀਆਂ ਕਿਆਸਅਰਾਈਆਂ ਵੀ ਲਾਈਆਂ ਜਾਂਦੀਆਂ ਸਨ। ਦੋਵਾਂ ਨੂੰ ਇੱਕ-ਦੂਜੇ ਨਾਲ ਦੇਖਿਆ ਵੀ ਗਿਆ ਪਰ ਉਨ੍ਹਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਹੁਣ ਉਨ੍ਹਾਂ ਦਾ ਰਿਸ਼ਤਾ ਅਧਿਕਾਰਤ ਹੋਣ ਜਾ ਰਿਹਾ ਹੈ।

ਪੰਜਾਬ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਡਰਨ ਸਕੂਲ ਤੋਂ ਕੀਤੀ ਤੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਹ ਚਾਰਟਰਡ ਅਕਾਊਂਟੈਂਟ ਵੀ ਹੈ। ਰਾਘਵ 2012 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਰਿਪੋਰਟਾਂ ਮੁਤਾਬਕ ਰਾਘਵ ਨੇ ਅਰਵਿੰਦ ਕੇਜਰੀਵਾਲ ਨਾਲ ਸਾਲ 2011 ਦੌਰਾਨ ਮੁਲਾਕਾਤ ਕੀਤੀ ਸੀ, ਜਦੋਂ ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤਹਿਤ ਦਿੱਲੀ ਲੋਕਪਾਲ ਬਿੱਲ ਲਈ ਭੁੱਖ ਹੜਤਾਲ 'ਤੇ ਸਨ।

ਇਹ ਵੀ ਪੜ੍ਹੋ : Jalandhar Bypoll Election Result 2023 Live Updates: ਜਲੰਧਰ ਜਿਮਣੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ

ਸਾਲ 2019 'ਚ ਰਾਘਵ ਨੇ ਦੱਖਣੀ ਦਿੱਲੀ ਤੋਂ ਲੋਕ ਸਭਾ ਸੀਟ ਲਈ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਭਾਜਪਾ ਦੇ ਰਮੇਸ਼ ਬਿਧੂੜੀ ਨੇ ਹਰਾਇਆ ਸੀ। ਇਸ ਤੋਂ ਬਾਅਦ ਉਹ ਸਾਲ 2020 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰਾਜਿੰਦਰ ਨਗਰ ਤੋਂ ਜਿੱਤੇ। ਹੁਣ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਆਗੂ ਹਨ।

ਇਹ ਵੀ ਪੜ੍ਹੋ : Jalandhar Lok Sabha Seat: 1998 ਪਿੱਛੋਂ ਜਲੰਧਰ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ ਕੋਈ ਗ਼ੈਰ ਕਾਂਗਰਸੀ ਪਾਰਟੀ, ਇਸ ਵਾਰ ਮੁੱਕੇਗਾ ਸੋਕਾ?

Trending news