ਉਰਫੀ ਜਾਵੇਦ ਦਾ ਇਹ ਰੂਪ ਵੇਖ ਫੈਨਸ ਹੈਰਾਨ, ਵੇਖੋ ਵੀਡੀਓ
Advertisement
Article Detail0/zeephh/zeephh1508580

ਉਰਫੀ ਜਾਵੇਦ ਦਾ ਇਹ ਰੂਪ ਵੇਖ ਫੈਨਸ ਹੈਰਾਨ, ਵੇਖੋ ਵੀਡੀਓ

Urfi Javed latest photo: ਉਰਫੀ ਜਾਵੇਦ ਦੀਆਂ ਬਹੁਤ ਹੀ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਵੀਡੀਓ ਅਤੇ ਫੋਟੋਆਂ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਵਾਰ ਉਰਫ਼ੀ ਨੇ ਇਕ ਅਜਿਹੀ ਫੋਟੋ ਸਾਂਝੀ ਕੀਤੀ ਜਿਸ ਨੂੰ ਫੈਨਸ ਦੇਖ ਕੇ ਹੈਰਾਨ ਹੋ ਰਹੇ ਹਨ। 

ਉਰਫੀ ਜਾਵੇਦ ਦਾ ਇਹ ਰੂਪ ਵੇਖ ਫੈਨਸ ਹੈਰਾਨ, ਵੇਖੋ ਵੀਡੀਓ

Urfi Javed latest photo:  ਟੀਵੀ ਸੀਰੀਅਲ ਅਭਿਨੇਤਰੀ ਉਰਫ਼ੀ ਜਾਵੇਦ ਦੇ ਬੋਲਡ ਅਤੇ ਸਨਸਨੀਖੇਜ਼ ਲੁੱਕਸ ਹਰ ਸਮੇਂ ਇੰਟਰਨੈਟ ਦੀ ਦੁਨੀਆ ਵਿੱਚ ਤਬਾਹੀ ਮਚਾ ਦਿੰਦੇ ਹਨ। ਇਸ ਵਾਰ ਉਰਫ਼ੀ ਜਾਵੇਦ ਦਾ ਅਨੋਖਾ ਹੀ ਲੁੱਕ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਉਰਫ਼ੀ ਨੇ ਅਜਿਹਾ ਕੁਝ ਕਰ ਦਿੱਤਾ ਹੈ ਕਿ ਜਿਸ ਨੂੰ ਦੇਖ ਕੇ ਫੈਨਸ ਦੀਆਂ ਹਾਸਾ ਨਹੀਂ ਰੁਕ ਰਿਹਾ ਹੈ ਅਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਾਮੈਂਟਸ ਕਰ ਰਹੇ ਹੈ। ਦਰਅਸਲ ਇਸ ਵਾਰ ਉਰਫ਼ੀ ਜਾਵੇਦ ਫੋਟੋਆਂ ਨਹੀਂ ਸਗੋਂ ਅੰਡਰ ਆਈ ਕਰੀਮ ਬਣਾਉਣ ਵਾਲੀਆਂ ਕੰਪਨੀਆਂ ਦਾ ਪਰਦਾਫਾਸ਼ ਕਰਦੇ ਹੋਏ ਸੁਰਖੀਆਂ ਵਿਚ ਹੈ। 

ਅੱਜ 2022 ਦਾ ਆਖਰੀ ਦਿਨ ਹੈ ਪਰ ਲੱਗਦਾ ਹੈ ਕਿ ਸਾਲ ਖਤਮ ਹੋਣ ਤੋਂ ਬਾਅਦ ਵੀ ਫੈਸ਼ਨ ਕੁਈਨ (Urfi Javed latest photo) ਉਰਫੀ ਜਾਵੇਦ ਦੀਆਂ ਮੁਸ਼ਕਿਲਾਂ ਖਤਮ ਨਹੀਂ ਹੋਈਆਂ ਹਨ। ਉਰਫੀ ਜਾਵੇਦ ਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਸਮੱਸਿਆ ਸਾਂਝੀ ਕੀਤੀ ਹੈ। ਪੋਸਟ ਦੇ ਜ਼ਰੀਏ ਉਰਫੀ ਜਾਵੇਦ ਅੰਡਰ ਆਈ ਕਰੀਮ ਬਣਾਉਣ ਵਾਲੀਆਂ ਕੰਪਨੀਆਂ ਦਾ ਪਰਦਾਫਾਸ਼ ਕਰਦੇ ਨਜ਼ਰ ਆ ਰਹੇ ਹਨ। ਉਰਫੀ ਦੀਆਂ ਅੱਖਾਂ ਨੂੰ ਕੀ ਹੋਇਆ? 

ਇਹ ਵੀ ਪੜ੍ਹੋਂ; Rishabh Car Accident: ਰਿਸ਼ਭ ਪੰਤ ਦੀ ਹੋਈ ਪਲਾਸਟਿਕ ਸਰਜਰੀ, ਸਾਹਮਣੇ ਆਈ MRI ਰਿਪੋਰਟ! ਜਾਣੋ ਸਿਹਤ ਦਾ ਹਾਲ 

ਉਰਫੀ ਅਕਸਰ ਆਪਣੀਆਂ ਸਮੱਸਿਆਵਾਂ ਇੰਸਟਾਗ੍ਰਾਮ 'ਤੇ ਸ਼ੇਅਰ (Urfi Javed latest photo) ਕਰਦੀ ਨਜ਼ਰ ਆਉਂਦੀ ਹੈ। ਸਾਲ ਦੇ ਆਖਰੀ ਦਿਨ ਉਰਫੀ ਨੇ ਅੰਡਰ ਆਈ ਕਰੀਮ ਬਣਾਉਣ ਵਾਲੀਆਂ ਕੰਪਨੀਆਂ ਦਾ ਪਰਦਾਫਾਸ਼ ਕੀਤਾ ਹੈ। ਹਾਲ ਹੀ ਦੇ ਵਿਚ ਉਰਫ਼ੀ ਨੇ ਇਕ ਅਜਿਹੀ ਫੋਟੋ ਸ਼ੇਅਰ ਕੀਤਾ ਹੈ ਜਿਸ ਵਿਚ ਉਰਫੀ ਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਦੇਖੇ ਜਾ ਸਕਦੇ ਹਨ। ਫੋਟੋ ਸ਼ੇਅਰ ਕਰਦੇ ਹੋਏ ਉਹ ਲਿਖਦੀ ਹੈ, 'ਇਸ ਲਈ ਕੱਲ੍ਹ ਮੈਂ ਇਸਨੂੰ ਮੇਕਅੱਪ ਨਾਲ ਲੁਕਾ ਲਿਆ ਸੀ। ਮੈਨੂੰ ਆਪਣੇ ਆਪ 'ਤੇ ਮਾਣ ਹੈ। ਨਹੀਂ, ਮੈਨੂੰ ਕਿਸੇ ਨੇ ਨਹੀਂ ਮਾਰਿਆ। ਮੈਂ ਅੱਖਾਂ ਦੇ ਫਿਲਰ ਕਰਵਾਏ ਹਨ, ਜਿਸ ਕਾਰਨ ਥੋੜ੍ਹੀ ਜਿਹੀ ਜਲਨ ਹੁੰਦੀ ਹੈ।

ਇਸ ਤੋਂ ਬਾਅਦ ਉਰਫੀ ਜਾਵੇਦ ਨੇ ਇੱਕ ਵੀਡੀਓ (Urfi Javed latest photo) ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਕਹਿੰਦੀ ਹੈ ਕਿ 'ਮੈਂ ਅੰਡਰ ਆਈ ਫਿਲਰ ਕਰਵਾ ਲਿਆ ਹੈ। ਮੇਰੀਆਂ ਅੱਖਾਂ ਦੇ ਹੇਠਾਂ ਬਹੁਤ ਹੀ ਗੰਦੇ ਕਾਲੇ ਘੇਰੇ ਪੈ ਰਹੇ ਸਨ। ਅੰਡਰ ਆਈ ਕਰੀਮ ਇੱਕ ਘੁਟਾਲਾ ਹੈ, ਅਜਿਹੀ ਕੋਈ ਅੰਡਰ ਆਈ ਕ੍ਰੀਮ ਨਹੀਂ ਹੈ ਜੋ ਤੁਹਾਡੇ ਕਾਲੇ ਘੇਰਿਆਂ ਨੂੰ ਹਲਕਾ ਕਰ ਸਕਦੀ ਹੈ। ਇਸਦੇ ਲਈ, ਫਿਲਰ ਕਰਨਾ ਬਿਹਤਰ ਵਿਕਲਪ ਹੈ।

Trending news