Salman Khan Threat: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੈਸੇਜ ਰਾਹੀਂ ਮੰਗੇ 2 ਕਰੋੜ ਰੁਪਏ
Advertisement
Article Detail0/zeephh/zeephh2494422

Salman Khan Threat: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੈਸੇਜ ਰਾਹੀਂ ਮੰਗੇ 2 ਕਰੋੜ ਰੁਪਏ

Salman Khan Threat: ਸਲਮਾਨ ਖਾਨ ਨੂੰ ਮੈਸੇਜ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਜੇਕਰ ਉਸਨੂੰ ਪੈਸੇ ਨਾ ਮਿਲੇ ਤਾਂ ਉਹ ਸਲਮਾਨ ਖਾਨ ਨੂੰ ਮਾਰ ਦੇਣਗੇ।

 

Salman Khan Threat: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੈਸੇਜ ਰਾਹੀਂ ਮੰਗੇ 2 ਕਰੋੜ ਰੁਪਏ

Salman Khan Threat: ਫਿਲਮ ਅਦਾਕਾਰ ਸਲਮਾਨ ਖਾਨ ਨੂੰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੰਗਲਵਾਰ (30 ਅਕਤੂਬਰ) ਨੂੰ ਟ੍ਰੈਫਿਕ ਕੰਟਰੋਲ ਨੂੰ ਇਕ ਸੰਦੇਸ਼ ਆਇਆ। ਇੱਕ ਅਣਪਛਾਤੇ ਵਿਅਕਤੀ ਨੇ ਮੈਸੇਜ ਵਿੱਚ ਧਮਕੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਮੈਸੇਜ ਭੇਜਣ ਵਾਲੇ ਵਿਅਕਤੀ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਪੁਲਿਸ ਨੇ ਧਮਕੀ ਦੇਣ ਵਾਲੇ ਦੋਸ਼ੀ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਸੀ।

ਦੱਸ ਦਈਏ ਕਿ ਬੀਤੇ ਦਿਨੀ ਬਾਂਦਰਾ 'ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਸਵੇਰੇ ਫਾਇਰਿੰਗ ਹੋਈ ਸੀ। ਦੋ ਬਾਈਕ 'ਤੇ ਆਏ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਉਸ ਸਮੇਂ ਸਲਮਾਨ ਖਾਨ ਆਪਣੇ ਘਰ ਹੀ ਸਨ। ਇਸ ਤੋਂ ਬਾਅਦ ਸੀਐਮ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ। ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: Salman Khan Threat: ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ! ਲਿਖਿਆ-'ਬਾਬਾ ਸਿੱਦੀਕੀ ਤੋਂ ਵੀ ਮਾੜਾ ਹੋਵੇਗਾ

ਮੁੰਬਈ ਟ੍ਰੈਫਿਕ ਪੁਲਸ ਨੂੰ ਮਿਲੀ ਇਸ ਧਮਕੀ 'ਚ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਐਕਟਰ ਦੀ ਜਾਨ ਲੈ ਲਈ ਜਾਵੇਗੀ। ਮੈਸੇਜ ਮਿਲਣ ਤੋਂ ਬਾਅਦ ਵਰਲੀ 'ਚ ਮੌਜੂਦ ਅਧਿਕਾਰੀਆਂ ਨੇ ਸੰਦੇਸ਼ ਭੇਜਣ ਵਾਲੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

5 ਦਿਨ ਪਹਿਲਾਂ 25 ਅਕਤੂਬਰ ਨੂੰ ਵੀ ਸਲਮਾਨ ਨੂੰ ਇਸੇ ਤਰ੍ਹਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਦੋਸ਼ੀ ਨੂੰ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੀ ਪਛਾਣ ਮੁਹੰਮਦ ਤਇਅਬ (20) ਵਜੋਂ ਹੋਈ ਹੈ। ਏਸੀਪੀ ਨੋਇਡਾ ਪ੍ਰਵੀਨ ਕੁਮਾਰ ਸਿੰਘ ਨੇ ਦੱਸਿਆ- ਮੁਲਜ਼ਮਾਂ ਨੂੰ ਸੂਰਜਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਥੋਂ ਮੁੰਬਈ ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਜਾਵੇਗੀ।

ਜਨਵਰੀ 2024: ਦੋ ਅਣਪਛਾਤੇ ਲੋਕਾਂ ਨੇ ਕੰਡਿਆਲੀ ਤਾਰ ਤੋੜ ਕੇ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਫੜੇ ਜਾਣ 'ਤੇ ਦੋਹਾਂ ਨੇ ਖੁਦ ਨੂੰ ਸਲਮਾਨ ਦੇ ਪ੍ਰਸ਼ੰਸਕ ਦੱਸਿਆ। ਉਨ੍ਹਾਂ ਕੋਲੋਂ ਜਾਅਲੀ ਆਧਾਰ ਕਾਰਡ ਬਰਾਮਦ ਹੋਏ ਹਨ। ਇਸ ਕਾਰਨ ਦੋਵਾਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ।

Trending news