Diljit Dosanjh Chamkila Teaser: ਪਹਿਲੀ ਵਾਰ ਬਿਨਾਂ ਪੱਗ ਦੇ ਨਜ਼ਰ ਆਏ ਦਿਲਜੀਤ ਦੋਸਾਂਝ; ਪ੍ਰਸ਼ੰਸਕ ਲੁੱਕ ਵੇਖ ਹੋਏ ਹੈਰਾਨ
trendingNow,recommendedStories0/zeephh/zeephh1717350

Diljit Dosanjh Chamkila Teaser: ਪਹਿਲੀ ਵਾਰ ਬਿਨਾਂ ਪੱਗ ਦੇ ਨਜ਼ਰ ਆਏ ਦਿਲਜੀਤ ਦੋਸਾਂਝ; ਪ੍ਰਸ਼ੰਸਕ ਲੁੱਕ ਵੇਖ ਹੋਏ ਹੈਰਾਨ

Diljit Dosanjh Amar Singh Chamkila Teaser News: ਦਿਲਜੀਤ ਦੋਸਾਂਝ ਨੇ ਫਿਲਮ ਚਮਕੀਲਾ ਵਿੱਚ ਪੰਜਾਬ ਦੇ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਇਹ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲਾ ਸੀ।

Diljit Dosanjh Chamkila Teaser: ਪਹਿਲੀ ਵਾਰ ਬਿਨਾਂ ਪੱਗ ਦੇ ਨਜ਼ਰ ਆਏ ਦਿਲਜੀਤ ਦੋਸਾਂਝ; ਪ੍ਰਸ਼ੰਸਕ ਲੁੱਕ ਵੇਖ ਹੋਏ ਹੈਰਾਨ

Diljit Dosanjh Amar Singh Chamkila Teaser News: ਦਿਲਜੀਤ ਦੋਸਾਂਝ (Diljit Dosanjh) ਦੀ ਆਉਣ ਵਾਲੀ ਫਿਲਮ ਚਮਕੀਲਾ ਦੀ (Chamkila)ਪਹਿਲੀ ਝਲਕ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਪ੍ਰਸ਼ੰਸਕਾਂ ਹੈਰਾਨ ਹੋ ਗਏ ਹਨ। ਨੈੱਟਫਲਿਕਸ ਦੁਆਰਾ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਛੋਟੇ ਟੀਜ਼ਰ ਵਿੱਚ ਗਾਇਕ-ਅਦਾਕਾਰ ਨੂੰ ਉਸਦੀ ਪੱਗ ਤੋਂ ਬਿਨਾਂ ਦੇਖਿਆ ਗਿਆ ਹੈ। ਉਹ ਵਿੱਗ ਪਹਿਨੇ ਹੋਏ ਨਜ਼ਰ ਆ ਰਹੇ ਹਨ ਪਰ ਅਦਾਕਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। 

ਦਿਲਜੀਤ ਦੋਸਾਂਝ ਇਮਤਿਆਜ਼ ਅਲੀ ਫਿਲਮ ਵਿੱਚ ਪੰਜਾਬ ਦੇ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ (Amar Singh Chamkila) ਦੀ ਭੂਮਿਕਾ ਨਿਭਾਉਂਦਾ ਹੈ। ਇਸ ਦੇ ਨਾਲ ਹੀ ਇਸ ਫਿਲਮ 'ਚ ਪਰਿਣੀਤੀ ਚੋਪੜਾ ਪਾਰਟਨਰ ਅਮਰਜੋਤ ਕੌਰ ਦੇ ਰੂਪ 'ਚ ਨਜ਼ਰ ਆਵੇਗੀ।

ਇਹ ਵੀ ਪੜ੍ਹੋ: ਵਿਦੇਸ਼ 'ਚ ਵੱਸਦੇ ਪੰਜਾਬੀ ਨੇ ਰਚਿਆ ਇਤਿਹਾਸ; ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼-ਭਾਰਤੀ ਲਾਰਡ ਮੇਅਰ 

ਦੱਸ ਦੇਈਏ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ਚਮਕੀਲਾ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨੀਲ ਹੀ ਇਸ ਟੀਜ਼ਰ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਦੇ ਲੁੱਕ ਅਤੇ ਦਮਦਾਰ ਅਦਾਕਾਰੀ ਨੇ ਫੈਨਸ ਦਾ ਦਿਨ ਜਿੱਤ ਲਿਆ ਹੈ। 

 
 
 
 

 
 
 
 
 
 
 
 
 
 
 

A post shared by Netflix India (@netflix_in)

ਨੈੱਟਫਲਿਕਸ ਨੇ ਕੈਪਸ਼ਨ ਦੇ ਨਾਲ ਟੀਜ਼ਰ ਸਾਂਝਾ ਕੀਤਾ: “ਜੋ ਨਾਮ ਸਾਲਾਂ ਤੋਂ ਤੁਹਾਡੇ ਦਿਲ ਅਤੇ ਦਿਮਾਗ ਉੱਤੇ ਛਾਇਆ ਹੈ ਉਹ ਹੁਣ ਤੁਹਾਡੇ ਸਾਹਮਣੇ ਆਇਆ ਹੈ (ਤੁਹਾਡੇ ਦਿਲਾਂ ਅਤੇ ਦਿਮਾਗਾਂ 'ਤੇ ਰਾਜ ਕਰਨ ਵਾਲਾ ਨਾਮ ਤੁਹਾਡੇ ਸਾਹਮਣੇ ਆਉਣ ਲਈ ਤਿਆਰ ਹੈ)। ਪੰਜਾਬ ਦੇ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ # ਚਮਕੀਲਾ(Amar Singh Chamkila)ਦੀ ਅਣਕਹੀ ਕਹਾਣੀ ਦੇਖੋ, ਜਲਦੀ ਹੀ ਆ ਰਿਹਾ ਹੈ ਸਿਰਫ Netflix 'ਤੇ!”

ਦੱਸ ਦੇਈਏ ਕਿ ਗਾਇਕ ਦਿਲਜੀਤ ਦੀ ਆਉਣ ਵਾਲੀ ਫਿਲਮ ਅਮਰ ਸਿੰਘ ਚਮਕੀਲਾ Amar Singh Chamkila) ਦਾ ਫੈਨਸ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।  ਦੋਵੇਂ ਕਲਾਕਾਰਾਂ ਵੱਲੋਂ ਆਪਣੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਵਾਰ ਦਿਲਜੀਤ ਦੀ ਆਉਣ ਵਾਲੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੋਕ ਸਿਨੇਮਾਘਰਾਂ ਵਿੱਚ ਨਹੀਂ ਦੇਖ ਸਕਣਗੇ। ਇਹ ਫਿਲਮ ਦਰਅਸਲ ਨੈਟਫਲਿਕਸ ਉੱਪਰ ਰਿਲੀਜ਼ ਹੋਵੇਗੀ।

Trending news