Parineeti Chopra Raghav Chadha Wedding: ਇਸ ਖਾਸ ਥਾਂ 'ਤੇ ਹੋ ਸਕਦਾ ਹੈ ਪਰਿਣੀਤੀ ਤੇ ਰਾਘਵ ਦਾ ਵਿਆਹ; ਵੇਖੋ ਤਸਵੀਰਾਂ
Advertisement

Parineeti Chopra Raghav Chadha Wedding: ਇਸ ਖਾਸ ਥਾਂ 'ਤੇ ਹੋ ਸਕਦਾ ਹੈ ਪਰਿਣੀਤੀ ਤੇ ਰਾਘਵ ਦਾ ਵਿਆਹ; ਵੇਖੋ ਤਸਵੀਰਾਂ

Parineeti Chopra Raghav Chadha destination wedding: ਪਰਿਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ (Raghav Chadha) ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰਾਂ ਦੀ ਮੰਨੀਏ ਤਾਂ ਇਹ ਦੋਵੇਂ ਸਿਤਾਰੇ ਜਲਦ ਹੀ ਵਿਆਹ ਕਰਵਾ ਸਕਦੇ ਹਨ।

Parineeti Chopra Raghav Chadha Wedding: ਇਸ ਖਾਸ ਥਾਂ 'ਤੇ ਹੋ ਸਕਦਾ ਹੈ ਪਰਿਣੀਤੀ ਤੇ ਰਾਘਵ ਦਾ ਵਿਆਹ; ਵੇਖੋ ਤਸਵੀਰਾਂ

Parineeti Chopra Raghav Chadha destination wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਅਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ (Raghav Chadha)ਦੀ ਜੋੜੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਪਰਿਣੀਤੀ ਅਤੇ ਰਾਘਵ ਨੇ ਦਿੱਲੀ ਵਿੱਚ ਇੱਕ ਦੂਜੇ ਨਾਲ ਮੰਗਣੀ ਕੀਤੀ ਹੈ। ਜਿਸ ਤੋਂ ਬਾਅਦ ਹੁਣ ਦੋਵਾਂ ਦੇ ਵਿਆਹ ਦੀਆਂ ਤਰੀਕਾਂ ਨੂੰ ਲੈ ਕੇ ਅਟਕਲਾਂ ਤੇਜ਼ ਹਨ। ਇਸ ਦੌਰਾਨ ਪਰਿਣੀਤੀ ਚੋਪੜਾ ਦੁਨੀਆ ਦੇ ਸਭ ਤੋਂ ਰੋਮਾਂਟਿਕ ਸ਼ਹਿਰਾਂ 'ਚੋਂ ਇਕ ਝੀਲਾਂ ਦੇ ਸ਼ਹਿਰ ਉਦੈਪੁਰ ਪਹੁੰਚੀ। ਜਿੱਥੇ ਉਸ ਦੇ ਕੁਝ ਦੋਸਤ ਅਤੇ ਰਿਸ਼ਤੇਦਾਰ ਪਹਿਲਾਂ ਹੀ ਮੌਜੂਦ ਹਨ।

ਪਰਿਣੀਤੀ ਚੋਪੜਾ (Parineeti Chopra) ਕੱਲ੍ਹ ਯਾਨੀ ਸ਼ਨੀਵਾਰ ਨੂੰ ਉਦੈਪੁਰ ਪਹੁੰਚੀ ਸੀ ਜਿੱਥੇ ਉਹ ਹੋਟਲ ਲੀਲਾ ਪੈਲੇਸ ਵਿੱਚ ਰੁਕੀ। ਪਰਿਣੀਤੀ ਦਾ ਪਰਿਵਾਰ ਵੀ ਉਦੈਪੁਰ ਦੇ ਉਦੈਵਿਲਾਸ ਪੈਲੇਸ 'ਚ ਰਹਿ ਰਿਹਾ ਹੈ। ਪਰਿਣੀਤੀ ਨੇ ਆਪਣੇ ਪਰਿਵਾਰ ਨਾਲ ਲੰਚ ਕੀਤਾ ਅਤੇ ਫਿਰ ਆਪਣੇ ਹੋਟਲ ਚਲੀ ਗਈ। ਖਬਰ ਹੈ ਕਿ ਪਰਿਣੀਤੀ ਆਪਣੇ ਵਿਆਹ ਲਈ ਉਦੈਪੁਰ ਜਾਂ ਜੈਪੁਰ ਦੀ ਕੋਈ ਖੂਬਸੂਰਤ ਜਗ੍ਹਾ ਚੁਣ ਸਕਦੀ ਹੈ।

ਇਹ ਵੀ ਪੜ੍ਹੋ:  Punjab News: BSF ਨੇ ਸੁੱਟਿਆ ਪਾਕਿਸਤਾਨ ਡਰੋਨ; ਹੈਰੋਇਨ ਦੀ ਖੇਪ ਲੈਣ ਪਹੁੰਚਿਆ ਤਸਕਰ ਕਾਬੂ

ਪਰਿਣੀਤੀ ਚੋਪੜਾ (Parineeti Chopra)ਨੇ ਸੈਰ ਸਪਾਟਾ ਵਿਭਾਗ ਦੀ ਡਿਪਟੀ ਡਾਇਰੈਕਟਰ ਸ਼ਿਖਾ ਸਕਸੈਨਾ ਨਾਲ ਵੀ ਮੁਲਾਕਾਤ ਕੀਤੀ ਅਤੇ ਆਸਪਾਸ ਦੇ ਵਿਸ਼ੇਸ਼ ਹੋਟਲਾਂ ਅਤੇ ਸੈਰ-ਸਪਾਟਾ ਸਥਾਨਾਂ ਬਾਰੇ ਜਾਣਕਾਰੀ ਲਈ। ਰਾਘਵ ਚੱਢਾ ਦੀ ਵੀ ਉਦੈਪੁਰ ਪਹੁੰਚਣ ਦੀ ਯੋਜਨਾ ਸੀ ਪਰ ਹੁਣ ਉਹ ਜੈਪੁਰ ਵਿੱਚ ਪਰਿਣੀਤੀ ਨੂੰ ਮਿਲਣਗੇ। ਰਾਘਵ ਅਤੇ ਪਰਿਣੀਤੀ ਦੇ ਨਾਲ ਜੈਪੁਰ ਵਿੱਚ ਕੁਝ ਵਿਆਹ ਸਥਾਨਾਂ ਨੂੰ ਵੀ ਦੇਖਣਗੇ ਅਤੇ ਦੋਵੇਂ ਜਲਦੀ ਹੀ ਫੈਸਲਾ ਲੈਣਗੇ।

ਪਰਿਣੀਤੀ ਨੂੰ ਦੱਸਿਆ ਗਿਆ ਕਿ ਉਦੈਪੁਰ 'ਚ ਡੈਸਟੀਨੇਸ਼ਨ ਵੈਡਿੰਗ ਲਈ ਨਵੰਬਰ ਸਭ ਤੋਂ ਵਧੀਆ ਮਹੀਨਾ ਹੈ, ਕਿਉਂਕਿ ਇੱਥੇ ਨਾ ਤਾਂ ਜ਼ਿਆਦਾ ਠੰਡ ਹੁੰਦੀ ਹੈ, ਨਾ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਬਾਰਿਸ਼ ਹੁੰਦੀ ਹੈ। ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਰਿਣੀਤੀ ਅਤੇ ਰਾਘਵ ਨਵੰਬਰ ਮਹੀਨੇ 'ਚ ਉਦੈਪੁਰ 'ਚ ਡੈਸਟੀਨੇਸ਼ਨ ਵੈਡਿੰਗ ਕਰ ਸਕਦੇ ਹਨ।

Trending news