Nushrat Bharucha News:'ਅਕੇਲੀ' ਦੇ ਸੈੱਟ ਉਪਰ ਬੁਰੀ ਤਰ੍ਹਾਂ 'ਜ਼ਖ਼ਮੀ' ਹੋਈ ਨੁਸਰਤ ਭਰੂਚਾ
Advertisement
Article Detail0/zeephh/zeephh1636795

Nushrat Bharucha News:'ਅਕੇਲੀ' ਦੇ ਸੈੱਟ ਉਪਰ ਬੁਰੀ ਤਰ੍ਹਾਂ 'ਜ਼ਖ਼ਮੀ' ਹੋਈ ਨੁਸਰਤ ਭਰੂਚਾ

Nushrat Bharucha News: ਨੁਸਰਤ ਭਰੂਚਾ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਫੋਟੋ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਉਸ ਦੇ ਸਿਰ ਤੇ ਬੁੱਲ ਉਪਰ ਬੁਰੀ ਤਰ੍ਹਾਂ ਸੱਟ ਲੱਗੀ ਹੋਈ ਹੈ।

Nushrat Bharucha News:'ਅਕੇਲੀ' ਦੇ ਸੈੱਟ ਉਪਰ ਬੁਰੀ ਤਰ੍ਹਾਂ 'ਜ਼ਖ਼ਮੀ' ਹੋਈ ਨੁਸਰਤ ਭਰੂਚਾ

Nushrat Bharucha News: ਪਿਆਰ ਕਾ ਪੰਚਨਾਮਾ ਅਤੇ ਸੋਨੂੰ ਕੇ ਟੀਟੂ ਕੀ ਸਵੀਟੀ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਨੁਸਰਤ ਭਰੂਚਾ ਨੇ ਬਾਲੀਵੁੱਡ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਇਹ ਉਸ ਦੇ ਚੰਗੇ ਪ੍ਰਦਰਸ਼ਨ ਦਾ ਨਤੀਜਾ ਹੈ ਕਿ ਅੱਜ ਉਸ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਬਣ ਗਏ ਹਨ। ਕੁਝ ਸਾਲ ਪਹਿਲਾਂ ਅਭਿਨੇਤਰੀ ਦੀ 'ਚੋਰੀ' ਨਾਂ ਦੀ ਫਿਲਮ ਆਈ ਸੀ, ਜਿਸ 'ਚ ਉਸ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।

ਹੁਣ ਅਦਾਕਾਰਾ ਆਉਣ ਵਾਲੀ ਥ੍ਰਿਲਰ ਡਰਾਮਾ ਫਿਲਮ 'ਅਕੇਲੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅਦਾਕਾਰਾਂ ਨੇ ਸੈੱਟ ਤੋਂ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਹੀ ਹੈ।

ਨੁਸਰਤ ਭਰੂਚਾ ਦੁਆਰਾ ਸ਼ੇਅਰ ਕੀਤੀ ਗਈ ਫੋਟੋ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਸਦੇ ਮੱਥੇ ਤੇ ਬੁੱਲ੍ਹਾਂ ਉੱਤੇ ਨਿਸ਼ਾਨ ਹਨ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਸੱਟ ਅਸਲੀ ਸੀ ਜਾਂ ਨਕਲੀ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਲਝਣ 'ਚ ਹਨ ਕਿ ਕੀ ਉਸ ਨੂੰ ਸੱਚਮੁੱਚ ਸੱਟ ਲੱਗੀ ਹੈ ਜਾਂ ਨਹੀਂ। ਮਹੱਤਵਪੂਰਨ ਗੱਲ ਇਹ ਹੈ ਕਿ ਨੁਸਰਤ ਭਰੂਚਾ ਦੀ ਫਿਲਮ 'ਅਕੇਲੀ' ਦਾ ਨਿਰਦੇਸ਼ਨ ਪ੍ਰਣਯ ਮੇਸ਼ਰਾਮ ਨੇ ਕੀਤਾ ਹੈ, ਜੋ ਇਸ ਖੇਤਰ 'ਚ ਵੀ ਨਵੇਂ ਕਲਾਕਾਰ ਹਨ। ਇਸ ਤੋਂ ਪਹਿਲਾਂ ਉਹ 'ਕੁਈਨ' ਅਤੇ 'ਕਮਾਂਡੋ 3' ਵਰਗੀਆਂ ਫਿਲਮਾਂ 'ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ।

ਇਹ ਵੀ ਪੜ੍ਹੋ : Farmers Protest News: ਕਿਸਾਨਾਂ ਦਾ ਅਣਮਿੱਥੇ ਸਮੇਂ ਲਈ ਰੇਲ ਟਰੈਕ 'ਤੇ ਧਰਨਾ ਸ਼ੁਰੂ, ਅੰਮ੍ਰਿਤਸਰ-ਪਠਾਨਕੋਟ ਰੂਟ ਦੀਆਂ ਸਾਰੀਆਂ ਗੱਡੀਆਂ ਰੱਦ

ਨੁਸਰਤ ਨੇ ਪਿਛਲੇ ਸਾਲ ਇਸ ਫਿਲਮ ਦਾ ਟੀਜ਼ਰ ਇੱਕ ਛੋਟੀ ਜਿਹੀ ਝਲਕ ਦੇ ਰੂਪ 'ਚ ਸਾਂਝਾ ਕੀਤਾ ਗਿਆ ਸੀ, ਜਿਸ 'ਚ ਉਸ ਦੇ ਦਮਦਾਰ ਪ੍ਰਦਰਸ਼ਨ ਦੀ ਝਲਕ ਦੇਖਣ ਨੂੰ ਮਿਲੀ ਸੀ। ਇਸ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਲਿਖਿਆ, 'ਜੇਕਰ ਤੁਹਾਡੇ ਉਤੇ ਗੱਲ ਆਉਂਦੀ ਹੈ ਤਾਂ ਅਕੇਲੀ ਹੀ ਕਾਫੀ ਹੈ।' ਇਸ ਤੋਂ ਪਹਿਲਾਂ ਅਭਿਨੇਤਰੀ ਦੀ ਆਖਰੀ ਫਿਲਮ 'ਜਨਹਿਤ ਮੇਂ ਜਾਰੀ' ਸੀ। ਛੋਟੇ ਬਜਟ ਦੀ ਇਸ ਫਿਲਮ 'ਚ ਨੁਸਰਤ ਨੇ ਆਪਣੀ ਅਦਾਕਾਰੀ ਨਾਲ ਕਾਫੀ ਵਾਹ-ਵਾਹ ਖੱਟੀ ਸੀ।

 



View this post on Instagram


A post shared by Nushrratt Bharuccha (@nushrrattbharuccha)

ਇਹ ਵੀ ਪੜ੍ਹੋ : Navjot Singh Sidhu News: ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੰਘ ਸਿੱਧੂ

 

Trending news