ਜੇਲ੍ਹ 'ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ 'ਆਪਣੀ ਸੁਪਨਿਆਂ ਦੀ ਰਾਣੀ' ਨੂੰ ਲਿਖੀ ਚਿੱਠੀ
Advertisement

ਜੇਲ੍ਹ 'ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ 'ਆਪਣੀ ਸੁਪਨਿਆਂ ਦੀ ਰਾਣੀ' ਨੂੰ ਲਿਖੀ ਚਿੱਠੀ

ਦਿੱਲੀ ਪੁਲਿਸ ਨੇ ਚੰਦਰਸ਼ੇਖਰ ਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਲੀਨਾ ਮਾਰੀਆ ਪਾਲ ਦੋਵਾਂ ਨੂੰ ਸਤੰਬਰ 2022 ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਸੀ।

ਜੇਲ੍ਹ 'ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ 'ਆਪਣੀ ਸੁਪਨਿਆਂ ਦੀ ਰਾਣੀ' ਨੂੰ ਲਿਖੀ ਚਿੱਠੀ

Conman Sukesh Chandrasekhar's Letter To Jacqueline Fernandez news: ਦਿੱਲੀ ਦੀ ਜੇਲ੍ਹ ਵਿਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਹੋਲੀ ਦੇ ਤਿਉਹਾਰ ਮੌਕੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਸਨੇਹ ਭਰੀ ਚਿੱਠੀ ਲਿਖੀ ਤੇ ਆਪਣੀ ਮੁਹੱਬਤ ਦਾ ਮੁੜ ਤੋਂ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਮਹਾਠੱਗ ਨੇ ਮੀਡੀਆ ਤੇ ਹੋਰ ਲੋਕਾਂ ਨੂੰ ਵੀ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸੁਕੇਸ਼ ਚੰਦਰਸ਼ੇਖਰ ਨੇ ਚਿੱਠੀ ਵਿਚ ਲਿਖਿਆ, ''ਮੈਂ ਸਭ ਤੋਂ ਪਹਿਲਾਂ ਲੋਕਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਖ਼ਾਸ ਤੌਰ 'ਤੇ ਮੀਡੀਆ ਦੇ ਲੋਕਾਂ ਦਾ ਜਿਨ੍ਹਾਂ ਨੇ ਉਸ ਦੀ ਗੱਲ ਨੂੰ ਹਮੇਸ਼ਾ ਲੋਕਾਂ ਦੇ ਸਾਹਮਣੇ ਰੱਖਿਆ ਹੈ।'' 

ਉਸ ਨੇ ਅੱਗੇ ਲਿਖਿਆ, ''ਸਭ ਤੋਂ ਸ਼ਾਨਦਾਰ ਇਨਸਾਨ, ਅਮੇਜ਼ਿੰਗ, ਮੇਰੀ ਸਭ ਤੋਂ ਖੂਬਸੂਰਤ ਜੈਕਲੀਨ ਨੂੰ ਹੋਲੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਰੰਗਾਂ ਦੇ ਤਿਉਹਾਰ ਦੇ ਦਿਨ ਮੈਂ ਤੈਨੂੰ ਵਾਅਦਾ ਕਰਦਾ ਹਾਂ, ਜੋ ਰੰਗ ਫਿੱਕੇ ਪੈ ਗਏ ਹਨ ਜਾਂ ਗਾਇਬ ਹੋ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆਵਾਂਗਾ।'' ਸੁਕੇਸ਼ ਚੰਦਰਸ਼ੇਖਰ ਨੇ ਪੱਤਰ ਵਿਚ ਜੈਕਲੀਨ ਫਰਨਾਂਡੀਜ਼ ਨੂੰ 'ਆਈ ਲਵ ਯੂ' ਵੀ ਕਿਹਾ ਹੈ। 
ਮਹਾਠੱਗ ਨੇ ਜੈਕਲੀਨ ਲਈ ਹਮੇਸ਼ਾ ਮੁਸਕਰਾਉਂਦੇ ਰਹਿਣ ਦੀ ਕਾਮਨਾ ਵੀ ਕੀਤੀ। ਕਾਬਿਲੇਗੌਰ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਪਹਿਲਾਂ ਵੀ ਜੇਲ੍ਹ ਵਿਚੋਂ ਪੱਤਰ ਲਿਖੇ ਹਨ। ਦੱਸ ਦੇਈਏ ਕਿ ਸੁਕੇਸ਼ ਚੰਦਰਸ਼ੇਖਰ ਕਰਨਾਟਕ ਦੇ ਬੈਂਗਲੁਰੂ ਦਾ ਰਹਿਣ ਵਾਲਾ ਹੈ। ਚਰਚਾ ਹੈ ਕਿ ਉਸ ਨੇ 17 ਸਾਲ ਦੀ ਉਮਰ ਵਿੱਚ ਇੱਕ ਲਗਜ਼ਰੀ ਲਾਈਫ ਜਿਊਣ ਲਈ ਲੋਕਾਂ ਨਾਲ ਧੋਖਾਧੜੀ ਕਰਨੀ ਸ਼ੁਰੂ ਕਰ ਦਿੱਤੀ ਸੀ। 

ਬੈਂਗਲੁਰੂ ਵਿਚ ਧੋਖਾਧੜੀ ਕਰਨ ਮਗਰੋਂ ਉਸ ਨੇ ਚੇਨਈ ਤੇ ਹੋਰ ਸ਼ਹਿਰਾਂ 'ਚ ਵੀ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਚੋਟੀ ਦੇ ਸਿਆਸਤਦਾਨਾਂ, ਕਾਰੋਬਾਰੀਆਂ ਤੋਂ ਲੈ ਕੇ ਬਾਲੀਵੁੱਡ ਸ਼ਖ਼ਸੀਅਤਾਂ ਤੱਕ ਉਸ ਦੇ ਨਿਸ਼ਾਨੇ ਉੁਪਰ ਰਹੀਆਂ ਹਨ।

ਇਹ ਵੀ ਪੜ੍ਹੋ: Punjab Budget Session 2023: ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੇ ਭਰੋਸੇ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕਿਆ ਧਰਨਾ

ਗੌਰਤਲਬ ਹੈ ਕਿ ਦਿੱਲੀ ਪੁਲਿਸ ਨੇ ਚੰਦਰਸ਼ੇਖਰ ਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਲੀਨਾ ਮਾਰੀਆ ਪਾਲ ਦੋਵਾਂ ਨੂੰ ਸਤੰਬਰ 2022 ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਸੀ। ਮਹਾਠੱਗ ਦੀ ਗ੍ਰਿਫ਼ਤਾਰੀ ਦਾ ਸੇਕ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਨੂੰ ਵੀ ਪੁੱਜਿਆ ਸੀ।

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਤੇ ਈਡੀ ਦੀ ਜਾਂਚ ਦੌਰਾਨ ਬਾਲੀਵੁੱਡ ਅਭਿਨੇਤਰੀਆਂ ਜੈਕਲੀਨ ਤੇ ਨੋਰਾ ਫਤੇਹੀ ਤੋਂ ਇਲਾਵਾ ਕਈ ਹੋਰ ਨਾਵਾਂ ਦੇ ਖ਼ੁਲਾਸੇ ਹੋਏ ਸਨ। ਇਹ ਦੋਵੇਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਆਪਣੇ ਬਿਆਨ ਦਰਜ ਕਰਵਾ ਚੁੱਕੀਆਂ ਹਨ। ਮਹਾਠੱਗ ਚੰਦਰਸ਼ੇਖਰ 'ਤੇ ਮਨੀ ਲਾਂਡਰਿੰਗ ਦੇ ਤਿੰਨ ਮਾਮਲੇ ਚੱਲ ਰਹੇ ਹਨ। 

ਇਹ ਵੀ ਪੜ੍ਹੋ: ਅਜਨਾਲਾ ਕਾਂਡ ਤੋਂ ਬਾਅਦ ਪ੍ਰਸ਼ਾਸਨ ਸਖ਼ਤ! ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਕੀਤੇ ਰੱਦ

(For more news apart from Conman Sukesh Chandrasekhar's Letter To Jacqueline Fernandez, stay tuned to Zee PHH)

Trending news