Jacqueline Fernandez News: ਕੀ ਸੱਚਮੁੱਚ ਸੁਕੇਸ਼ ਚੰਦਰਸ਼ੇਖਰ ਤੇ ਜੈਕਲੀਨ ਫਰਨਾਂਡੀਜ਼ ਦੀ ਪ੍ਰੇਮ ਕਹਾਣੀ ਵੱਡੇ ਪਰਦੇ 'ਤੇ ਆਵੇਗੀ ਨਜ਼ਰ?
topStories0hindi1613775

Jacqueline Fernandez News: ਕੀ ਸੱਚਮੁੱਚ ਸੁਕੇਸ਼ ਚੰਦਰਸ਼ੇਖਰ ਤੇ ਜੈਕਲੀਨ ਫਰਨਾਂਡੀਜ਼ ਦੀ ਪ੍ਰੇਮ ਕਹਾਣੀ ਵੱਡੇ ਪਰਦੇ 'ਤੇ ਆਵੇਗੀ ਨਜ਼ਰ?

Jacqueline Fernandez News ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਫਰਨਾਂਡਿਸ ਦੀ ਲਵ ਸਟੋਰੀ ਜਲਦ ਹੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਨਿਰਮਾਤਾ ਆਨੰਦ ਕੁਮਾਰ ਸੁਕੇਸ਼ ਚੰਦਰਸ਼ੇਖਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣਗੇ।

 

Jacqueline Fernandez News: ਕੀ ਸੱਚਮੁੱਚ ਸੁਕੇਸ਼ ਚੰਦਰਸ਼ੇਖਰ ਤੇ ਜੈਕਲੀਨ ਫਰਨਾਂਡੀਜ਼ ਦੀ ਪ੍ਰੇਮ ਕਹਾਣੀ ਵੱਡੇ ਪਰਦੇ 'ਤੇ ਆਵੇਗੀ ਨਜ਼ਰ?

Jacqueline Fernandez News: ਮਹਾਠੱਗ ਸੁਕੇਸ਼ ਚੰਦਰਸ਼ੇਖਰ (Sukesh Chandrasekhar) 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ  (Money Laundering Case)  ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜੇਲ੍ਹ 'ਚ ਹੋਣ ਦੇ ਬਾਵਜੂਦ ਵੀ ਸੁਕੇਸ਼ ਚੰਦਰਸ਼ੇਖਰ ਅਭਿਨੇਤਰੀ ਜੈਕਲੀਨ ਫਰਨਾਂਡੀਜ਼(Jacqueline fernandez) ਲਈ ਸਮੇਂ-ਸਮੇਂ 'ਤੇ ਚਿੱਠੀਆਂ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। 

ਦੱਸ ਦੇਈਏ ਕਿ ਮਨੀ ਲਾਂਡਰਿੰਗ ਮਾਮਲੇ (Money Laundering Case) ਵਿੱਚ ਸੁਕੇਸ਼ ਚੰਦਰਸ਼ੇਖਰ (Sukesh Chandrasekhar) ਦੇ ਨਾਲ-ਨਾਲ ਅਦਾਕਾਰਾ ਜੈਕਲੀਨ ਫਰਨਾਂਡੀਜ਼(Jacqueline fernandez) ਦਾ ਨਾਮ ਵੀ ਸਾਹਮਣੇ ਆਇਆ ਸੀ। ਜੈਕਲੀਨ 'ਤੇ ਸੁਕੇਸ਼ ਤੋਂ ਕਰੋੜਾਂ ਰੁਪਏ ਦੇ ਤੋਹਫੇ ਲੈਣ ਦਾ ਦੋਸ਼ ਸੀ। ਇੰਨਾ ਹੀ ਨਹੀਂ, ਈਡੀ ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਅਭਿਨੇਤਰੀ ਦੇ ਖਿਲਾਫ਼ ਚਾਰਜਸ਼ੀਟ ਦਰਜ ਕੀਤੀ ਸੀ। ਇਸ ਦੇ ਨਾਲ ਹੀ ਚਰਚਾ ਹੈ ਕਿ ਬਾਲੀਵੁੱਡ 'ਚ ਸੁਕੇਸ਼ ਚੰਦਰਸ਼ੇਖਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਰਿਪੋਰਟ ਮੁਤਾਬਿਕ ਫ਼ਿਲਮ ਨਿਰਮਾਤਾ ਆਨੰਦ ਕੁਮਾਰ ਸੁਕੇਸ਼ ਚੰਦਰਸ਼ੇਖਰ (Sukesh Chandrasekhar)ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਸ ਸੰਬੰਧੀ ਆਨੰਦ ਕੁਮਾਰ ਨੇ ਤਿਹਾੜ ਜੇਲ੍ਹ ਦਾ ਦੌਰਾ ਕਰਕੇ 'ਮਹਾਠੱਗ' ਖ਼ਿਲਾਫ਼ ਜਾਣਕਾਰੀ ਵੀ ਲਈ ਸੀ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਏਐਸਪੀ ਦੀਪਕ ਸ਼ਰਮਾ ਨੇ ਦਿੱਤੀ ਹੈ। ਦੀਪਕ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਸੁਕੇਸ਼ ਦੀ ਕਹਾਣੀ ਵਿੱਚ ਬਹੁਤ ਦਿਲਚਸਪੀ ਹੈ ਅਤੇ ਆਨੰਦ ਕੁਮਾਰ ਨੇ ਸੁਕੇਸ਼ ਦੀ ਜ਼ਿੰਦਗੀ ਬਾਰੇ ਜਾਣਨ ਲਈ ਤਿਹਾੜ ਜੇਲ੍ਹ ਦਾ ਦੌਰਾ ਕੀਤਾ ਹੈ।

ਇਹ ਵੀ ਪੜ੍ਹੋ:  UK bans TikTok: ਬ੍ਰਿਟੇਨ ਨੇ TikTok ਨੂੰ ਦੱਸਿਆ ਖ਼ਤਰਾ! ਪਾਬੰਦੀ ਦਾ ਕੀਤਾ ਐਲਾਨ

ਇਸ ਦੇ ਨਾਲ ਹੀ ਦੱਸ ਦੇਈਏ ਕਿ ਏਐਸਪੀ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਨੰਦ ਕੁਮਾਰ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਲਦੀ ਹੀ ਜੈਕਲੀਨ ਫਰਨਾਂਡੀਜ਼ (Jacqueline fernandez) ਅਤੇ ਕੋਨਮੈਨ ਸੁਕੇਸ਼ ਚੰਦਰਸ਼ੇਖਰ ਦੀ ਪ੍ਰੇਮ ਕਹਾਣੀ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੇ ਹਾਂ।  

ਜਾਣਕਾਰੀ ਮੁਤਾਬਿਕ ਨਿਰਮਾਤਾ ਆਨੰਦ ਕੁਮਾਰ ਜਲਦੀ ਹੀ ਸੁਕੇਸ਼ ਚੰਦਰਸ਼ੇਖਰ(Sukesh Chandrasekhar) ਦੇ ਜੀਵਨ 'ਤੇ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਇਸਦੇ ਲਈ ਉਸਨੇ 6 ਮਹੀਨਿਆਂ ਲਈ ਦਿੱਲੀ ਵਿੱਚ ਇੱਕ ਆਲੀਸ਼ਾਨ ਹੋਟਲ ਵੀ ਬੁੱਕ ਕਰਵਾਇਆ ਹੈ। ਫਿਲਹਾਲ ਫ਼ਿਲਮ ਦੀ ਕਾਸਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।  ਜੇਕਰ ਖ਼ਬਰਾਂ ਦੀ ਮੰਨੀਏ ਤਾਂ ਨਿਰਮਾਤਾ ਜਲਦ ਹੀ ਫ਼ਿਲਮ ਦੇ ਟਾਈਟਲ ਅਤੇ ਕਾਸਟਿੰਗ ਦਾ ਖੁਲਾਸਾ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਕੇਸ਼ ਚੰਦਰਸ਼ੇਖਰ 'ਤੇ ਬਣ ਰਹੀ ਇਹ ਫਿਲਮ ਸਾਲ 2024 ਦੇ ਅੰਤ 'ਚ ਰਿਲੀਜ਼ ਹੋ ਸਕਦੀ ਹੈ।

ਇਹ ਵੀ ਪੜ੍ਹੋ: Sana Khan Pregnant: ਵਿਆਹ ਦੇ 3 ਸਾਲ ਬਾਅਦ ਗਰਭਵਤੀ ਹੋਈ ਸਨਾ ਖਾਨ; ਇਸਲਾਮ ਲਈ ਛੱਡਿਆ ਸੀ ਕਰੀਅਰ
 

Trending news