Diljit Dosanjh at Mahakaleshwar Temple: ਦੱਸ ਦਈਏ ਕਿ ਦਿਲਜੀਤ ਆਪਣੇ ਮਿਊਜ਼ੀਕਲ ਕੰਸਰਟ ਲਈ ਇੰਦੌਰ ਆਏ ਸਨ। ਇਹ ਸਮਾਗਮ ਐਤਵਾਰ ਨੂੰ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ।
Trending Photos
Diljit Dosanjh at Mahakaleshwar Temple: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅੱਜ ਯਾਨੀ 10 ਦਸੰਬਰ ਨੂੰ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਮਹਾਕਾਲੇਸ਼ਵਰ ਮੰਦਰ ਵਿੱਚ ਮਹਾਕਾਲ ਦੇ ਨਿਰਾਕਾਰ ਰੂਪ ਦੇ ਦਰਸ਼ਨ ਕੀਤੇ ਜਿੱਥੇ ਉਨ੍ਹਾਂ ਨੇ ਨੰਦੀ ਹਾਲ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਆਰਤੀ ਦੇ ਦਰਸ਼ਨ ਕੀਤੇ।
ਬਾਬਾ ਮਹਾਕਾਲ ਦੇ ਨਿਰਾਕਾਰ ਰੂਪ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਦਿਲਜੀਤ ਨੇ (Diljit Dosanjh at Mahakaleshwar Temple) ਸਿਲਵਰ ਗੇਟ 'ਤੇ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ। ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਭਗਤੀ ਵਿੱਚ ਮਗਨ ਨਜ਼ਰ ਆਏ। ਉਨ੍ਹਾਂ ‘Om Namah Shivaye’ ਦਾ ਜਾਪ ਵੀ ਕੀਤਾ।
Diljit Dosanjh at Mahakaleshwar Temple
Jai Shri MAHAKAL pic.twitter.com/HGeWpYjIt7
— DILJIT DOSANJH (@diljitdosanjh) December 10, 2024
ਦੱਸ ਦਈਏ ਕਿ ਦਿਲਜੀਤ ਆਪਣੇ ਮਿਊਜ਼ੀਕਲ ਕੰਸਰਟ ਲਈ ਇੰਦੌਰ ਆਏ ਸਨ। ਇਹ ਸਮਾਗਮ ਐਤਵਾਰ ਨੂੰ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ। ਦਿਲਜੀਤ ਦੋਸਾਂਝ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅਤੇ ਗਾਇਕ ਹਨ। ਅੱਜ ਸਵੇਰੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ ਸੀ ਜਿੱਥੇ ਉਨ੍ਹਾਂ ਨੇ ਨੰਦੀ ਹਾਲ 'ਚ ਬੈਠ ਕੇ ਬਾਬਾ ਮਹਾਕਾਲ ਦੀ ਭਸਮ ਆਰਤੀ ਕੀਤੀ ਅਤੇ ਇਸ ਤੋਂ ਬਾਅਦ ਚੰਡੀ ਦੁਆਰ 'ਚ ਪਹੁੰਚ ਕੇ ਭਗਵਾਨ ਦੀ ਪੂਜਾ ਕੀਤੀ।
ਇਸ ਦੌਰਾਨ ਮਹਾਕਾਲ ਮੰਦਰ ਦੇ ਪੁਜਾਰੀ ਪੰਡਿਤ ਰਾਮ ਗੁਰੂ ਅਤੇ ਰਾਘਵ ਪੁਜਾਰੀ ਨੇ ਇਹ ਪੂਜਾ ਅਰਚਨਾ ਕੀਤੀ। ਦਿਲਜੀਤ ਦੋਸਾਂਝ (Diljit Dosanjh at Mahakaleshwar Temple) ਨੂੰ ਸ਼੍ਰੀ ਮਹਾਕਾਲੇਸ਼ਵਰ ਮੰਦਿਰ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਬੰਧਕ ਗਣੇਸ਼ ਕੁਮਾਰ ਧਾਕੜ ਨੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ: Diljit Dosanjh Concert: ਦਿਲਜੀਤ ਦੋਸਾਂਝ ਨੇ ਇੰਦੌਰ 'ਚ ਜਿੱਤਿਆ ਲੋਕਾਂ ਦਾ ਦਿਲ, ਰਾਹਤ ਇੰਦੌਰੀ ਨੂੰ ਸਮਰਪਿਤ ਕੀਤਾ ਸ਼ੋਅ