Diljit Dosanjh concert: 26 ਅਤੇ 27 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ, ਦਿੱਲੀ ਵਿਖੇ Diljit Dosanjh ਦੇ 2 concert ਆਯੋਜਿਤ ਕੀਤੇ ਗਏ ਸੀ। ਇਸ ਨੂੰ ਦੇਖਣ ਲਈ ਪੂਰੀ ਦਿੱਲੀ ਇਕੱਠੀ ਹੋ ਗਈ ਸੀ।
Trending Photos
Diljit Dosanjh concert: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਹਜ਼ਾਰਾਂ ਪ੍ਰਸ਼ੰਸਕ ਸ਼ਨੀਵਾਰ ਨੂੰ ਜਵਾਹਰ ਲਾਲ ਨਹਿਰੂ (ਜੇ.ਐੱਲ.ਐੱਨ.) ਸਟੇਡੀਅਮ ‘ਚ ਉਨ੍ਹਾਂ ਦਾ ਕੰਸਰਟ ਦੇਖਣ ਲਈ ਪੁੱਜੇ। ਇਸ ਦੌਰਾਨ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨਾਲ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਸਾਲ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਸੰਗੀਤ ਸਮਾਰੋਹਾਂ ਵਿੱਚੋਂ ਇੱਕ, ਦੁਸਾਂਝ ਦਾ ' ਦਿਲ-ਲੁਮੀਨਾਟੀ ਟੂਰ' (Dil-Luminati) ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਵਿੱਚ ਹੋਇਆ। ਸੰਗੀਤ ਸਮਾਰੋਹ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉਸਦੇ ਸ਼ੋਅ (Diljit Dosanjh concert) ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਗਾਇਕ ਦੀ ਭਾਰਤ ਵਾਪਸੀ ਨੂੰ ਦਰਸਾਉਂਦਾ ਹੈ।
ਜੈਵੀਰ ਸ਼ੇਰਗਿੱਲ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੂੰ ਲੈਣ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਪਹੁੰਚੇ। ਤੁਹਾਨੂੰ ਦੱਸ ਦੇਈਏ ਕਿ ਜੈਵੀਰ ਸ਼ੇਰਗਿੱਲ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਵੀ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਜੈਵੀਰ ਸ਼ੇਰਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜੈਵੀਰ ਨੇ ਕਿਹਾ- ਦਿਲਜੀਤ ਪਾਜੀ ਤੁਹਾਨੂੰ ਪੰਜਾਬੀਆਂ ਦੀ ਸ਼ਾਨ ਵਜੋਂ ਜਾਣਿਆ ਜਾਂਦਾ ਹੈ। ਅੱਜ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਚੰਗੇ ਗੁਣ ਸਿੱਖਣੇ ਚਾਹੀਦੇ ਹਨ। ਕਿਉਂਕਿ ਦਿਲਜੀਤ ਪਾਜੀ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਇਸ 'ਤੇ ਦਿਲਜੀਤ ਨੇ ਜਵਾਬ ਦਿੱਤਾ ਕਿ ਮੈਂ ਖੁਦ ਤੁਹਾਡੇ ਤੋਂ ਪ੍ਰੇਰਿਤ ਹਾਂ।
ਸਿੰਗਰ ਦਾ ਇਹ ਪਹਿਲਾਂ ਇੰਡੀਆ ਟੂਅਰ ਸੀ
ਇਸ ਦੌਰਾਨ ਸਟੇਡੀਅਮ ਲੋਕਾਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਦੱਸ ਦਈਏ ਕਿ ਸਿੰਗਰ (Diljit Dosanjh concert) ਦਾ ਇਹ ਪਹਿਲਾਂ ਇੰਡੀਆ ਟੂਅਰ ਸੀ ਜੋ ਸਭ ਤੋਂ ਪਹਿਲਾਂ ਦਿੱਲੀ ਵਿੱਚ ਹੋਇਆ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਵਿੱਚ ਵੀ ਕੰਸਰਟਸ ਦਾ ਆਯੋਜਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Alaya F Photos: ਦੀਵਾਲੀ ਪਾਰਟੀ 'ਚ ਸੈਲੇਬਸ ਨੇ ਲਾਏ ਚਾਰ ਚੰਨ, ਪੂਜਾ ਬੇਦੀ ਦੀ ਧੀ ਅਲਾਇਆ ਐੱਫ ਨੇ ਲੁੱਟੀ ਮਹਿਫਿਲ
ਬੀਤੇ ਦਿਨੀ ਦਿੱਲੀ 'ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇਕੰਸਰਟ ਦੌਰਾਨ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਕੰਸਰਟ (Diljit Dosanjh concert) ਦੌਰਾਨ ਦਿਲਜੀਤ ਨੇ ਇਕ ਵਾਰ ਫਿਰ ਆਪਣੇ ਗੀਤਾਂ ਅਤੇ ਆਵਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਗਾਇਕ ਨੇ ਭਾਰਤੀ ਤਿਰੰਗਾ ਵੀ ਲਹਿਰਾਇਆ। ਦਿਲਜੀਤ ਦਾ ਦਿੱਲੀ ਵਿੱਚ ਕੰਸਰਟ ਵਿੱਚ ਆਉਣਾ ਦਰਸ਼ਕਾਂ ਲਈ ਇੱਕ ਸ਼ਾਨਦਾਰ ਅਨੁਭਵ ਸਾਬਤ ਹੋਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਇੰਨੇ ਸਾਲਾਂ ਦੇ ਸੰਗੀਤਕ ਸਫ਼ਰ ਵਿੱਚ ਉਨ੍ਹਾਂ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ: Punjab Chandigarh Weather: ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ 'ਚ 1 ਡਿਗਰੀ ਦੀ ਆਈ ਗਿਰਾਵਟ; ਪਰਾਲੀ ਸਾੜਨ ਦੇ 138 ਨਵੇਂ ਮਾਮਲੇ