Shahrukh Khan Death Threat: ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਫੈਜ਼ਾਨ ਖਾਨ ਨੂੰ ਕੀਤਾ ਗ੍ਰਿਫਤਾਰ
Advertisement
Article Detail0/zeephh/zeephh2510762

Shahrukh Khan Death Threat: ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਫੈਜ਼ਾਨ ਖਾਨ ਨੂੰ ਕੀਤਾ ਗ੍ਰਿਫਤਾਰ

Shah Rukh Khan Death Threat: ਪੁਲਿਸ ਨੇ ਸ਼ਾਹਰੁਖ ਖਾਨ ਨੂੰ ਫ਼ੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Shahrukh Khan Death Threat:  ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਫੈਜ਼ਾਨ ਖਾਨ ਨੂੰ ਕੀਤਾ ਗ੍ਰਿਫਤਾਰ

Death threats to Shah Rukh Khan: ਸ਼ਾਹਰੁਖ ਖਾਨ ਨੂੰ ਕੁਝ ਦਿਨ ਪਹਿਲਾਂ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਵਿੱਚ ਆਈ। ਹੁਣ ਉਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਫੈਜ਼ਾਨ ਖਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਫੋਨ 'ਤੇ ਧਮਕੀ ਮਿਲੀ ਸੀ। ਮੁੰਬਈ ਪੁਲਿਸ ਨੇ ਬੀਤੇ ਦਿਨੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਇਕ ਵਿਅਕਤੀ ਤੋਂ ਧਮਕੀ ਦੇਣ ਵਾਲੇ ਮਾਮਲੇ 'ਚ ਪੁੱਛਗਿੱਛ ਕੀਤੀ ਅਤੇ ਉਸ ਨੂੰ ਨੋਟਿਸ ਵੀ ਜਾਰੀ ਕੀਤਾ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੂੰ ਫੋਨ 'ਤੇ (Death threats to Shah Rukh Khan) ਧਮਕੀ ਦੇਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਫੈਜ਼ਾਨ ਖਾਨ ਤੋਂ ਪੁੱਛਗਿੱਛ ਕੀਤੀ ਹੈ। ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਿਸ ਰਾਏਪੁਰ ਪਹੁੰਚ ਗਈ ਹੈ।

ਇਹ ਵੀ ਪੜ੍ਹੋੋ: Salman Khan Threat: ਸਲਮਾਨ ਖਾਨ ਨੂੰ ਫਿਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ! ਮੈਸੇਜ ਰਾਹੀਂ ਮੰਗੇ 5 ਕਰੋੜ ਰੁਪਏ

ਕੌਣ ਹੈ ਫੈਜ਼ਾਨ ਖਾਨ?

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ 5 ਨਵੰਬਰ ਨੂੰ (Death threats to Shah Rukh Khan) ਧਮਕੀ ਮਿਲੀ ਸੀ। ਜਦੋਂ ਬਾਂਦਰਾ ਪੁਲਿਸ ਨੇ ਕਾਲ ਟਰੇਸ ਕੀਤੀ ਤਾਂ ਪਤਾ ਲੱਗਾ ਕਿ ਨੰਬਰ ਰਾਏਪੁਰ ਦੇ ਫੈਜ਼ਾਨ ਖਾਨ ਦੇ ਨਾਂ 'ਤੇ ਦਰਜ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਪੇਸ਼ੇ ਤੋਂ ਵਕੀਲ ਹੈ ਅਤੇ ਉਸ ਨੂੰ ਸਥਾਨਕ ਪੁਲਿਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫੈਜ਼ਾਨ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ।

ਫੈਜ਼ਾਨ ਖਾਨ 'ਤੇ 5 ਨਵੰਬਰ ਨੂੰ ਆਪਣੇ ਮੋਬਾਈਲ ਫੋਨ ਤੋਂ ਬਾਂਦਰਾ ਪੁਲਿਸ ਨੂੰ ਕਾਲ ਕਰਨ ਅਤੇ ਸ਼ਾਹਰੁਖ ਖਾਨ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮੁੰਬਈ ਪੁਲਸ ਨੇ ਫੈਜ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਏਪੁਰ ਦੇ ਪੰਡਾਰੀ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਫੈਜ਼ਾਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ।

Trending news