Mangal Dhillon Death News: ਬਾਲੀਵੁੱਡ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ, ਕੈਂਸਰ ਦਾ ਚੱਲ ਰਿਹਾ ਸੀ ਇਲਾਜ
Advertisement
Article Detail0/zeephh/zeephh1733415

Mangal Dhillon Death News: ਬਾਲੀਵੁੱਡ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ, ਕੈਂਸਰ ਦਾ ਚੱਲ ਰਿਹਾ ਸੀ ਇਲਾਜ

Mangal Dhillon Death News: ਬਾਲੀਵੁੱਡ ਜਗਤ ਤੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ। ਅਦਾਕਾਰ ਮੰਗਲ ਢਿੱਲੋਂ ਦਾ ਲੰਮੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਹੈ। ਇਸ ਨਾਲ ਮਨੋਰੰਜਗਤ ਵਿੱਚ ਸੋਗ ਦੀ ਲਹਿਰ ਹੈ।

Mangal Dhillon Death News: ਬਾਲੀਵੁੱਡ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ, ਕੈਂਸਰ ਦਾ ਚੱਲ ਰਿਹਾ ਸੀ ਇਲਾਜ

Mangal Dhillon Death News: ਮਸ਼ਹੂਰ ਬਾਲੀਵੁੱਡ ਅਦਾਕਾਰ ਮੰਗਲ ਢਿੱਲੋਂ ਦਾ ਐਤਵਾਰ ਨੂੰ ਲੁਧਿਆਣਾ ਦੇ ਨੀਲੋਂ ਵਿੱਚ ਦੇਹਾਂਤ ਹੋ ਗਿਆ। ਮੰਗਲ ਢਿੱਲੋਂ ਕਾਫੀ ਸਮੇਂ ਤੋਂ ਬਿਮਾਰ ਸਨ। ਉਹ ਇੱਕ ਮਹੀਨੇ ਤੋਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਇਸ ਦੇ ਬਾਵਜੂਦ ਅਦਾਕਾਰ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਢਿੱਲੋਂ ਅਦਾਕਾਰ ਦੇ ਨਾਲ-ਨਾਲ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਵੀ ਸਨ।

ਮੰਗਲ ਢਿੱਲੋਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਬਾਲੀਵੁੱਡ ਤੱਕ ਲਿਜਾਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਮੰਗਲ ਢਿੱਲੋਂ ਨੇ ਛੋਟੇ-ਛੋਟੇ ਪਿੰਡਾਂ ਦੇ ਕਈ ਨੌਜਵਾਨਾਂ ਨੂੰ ਫ਼ਿਲਮੀ ਦੁਨੀਆਂ ਵਿੱਚ ਲਿਆਂਦਾ। ਉਨ੍ਹਾਂ ਦੀ ਪਹਿਲੀ ਫਿਲਮ 1988 ਵਿੱਚ ਆਖਰੀ ਅਦਾਲਤ ਸੀ। ਅਦਾਕਾਰ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ।

ਮੰਗਲ ਢਿੱਲੋਂ ਦਾ ਜਨਮ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਵਿੱਚ ਹੋਇਆ ਸੀ। ਉਸ ਨੇ ਫਰੀਦਕੋਟ ਦੇ ਸਰਕਾਰੀ ਸਕੂਲ ਤੋਂ ਚੌਥੀ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਚਲਾ ਗਿਆ। ਜਿੱਥੇ ਉਸ ਨੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਤੋਂ ਅਗਲੀ ਪੜ੍ਹਾਈ ਕੀਤੀ ਅਤੇ ਫਿਰ ਵਾਪਸ ਪੰਜਾਬ ਆ ਗਿਆ। ਉਸ ਨੇ ਆਪਣੀ ਗ੍ਰੈਜੂਏਸ਼ਨ ਸਰਕਾਰੀ ਕਾਲਜ ਮੁਕਤਸਰ ਤੋਂ ਕੀਤੀ।

ਮੰਗਲ ਢਿੱਲੋਂ ਨੇ ਸਾਲ 1986 ਵਿੱਚ ਪਹਿਲਾ ਟੀਵੀ ਸੀਰੀਅਲ ਕਥਾ ਸਾਗਰ ਕੀਤਾ ਸੀ। ਇਸ ਮਸ਼ਹੂਰ ਟੀਵੀ ਸ਼ੋਅ ਨੇ ਉਸਨੂੰ ਘਰ-ਘਰ ਵਿੱਚ ਨਾਮ ਦਿੱਤਾ। ਆਪਣੇ ਕਰੀਅਰ ਵਿੱਚ ਉਸ ਨੇ ਕਿਸਮਤ, ਦ ਗ੍ਰੇਟ ਮਰਾਠਾ, ਮੁਜਰਿਮ ਹਾਜ਼ਰ, ਰਿਸ਼ਤਾ ਮੌਲਾਨਾ ਆਜ਼ਾਦ, ਨੂਰ ਜਹਾਂ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ।
ਮੰਗਲ ਢਿੱਲੋਂ ਨੇ 'ਐੱਮਡੀ ਐਂਡ ਕੰਪਨੀ' ਦੇ ਨਾਂ 'ਤੇ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ। ਜਿਸ ਰਾਹੀਂ ਉਹ ਪੰਜਾਬੀ ਫਿਲਮਾਂ ਬਣਾਉਂਦੇ ਸਨ। ਉਨ੍ਹਾਂ ਨੇ 1994 ਵਿੱਚ ਰਿਤੂ ਢਿੱਲੋਂ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਪਤਨੀ ਵੀ ਉਸਦੀ ਮਦਦ ਕਰਦੀ ਸੀ।

ਇਹ ਵੀ ਪੜ੍ਹੋ : Sidhu Moosewala birth anniversary: ਸਿੱਧੂ ਮੂਸੇਵਾਲਾ ਪਹਿਲੀ ਵਾਰ ਮਾਂ ਤੋਂ ਟਿੱਕਾ ਲਗਾਏ ਬਿਨਾਂ ਬਾਹਰ ਗਿਆ: ਜਨਮ ਦਿਨ ਤੋਂ 12 ਦਿਨ ਪਹਿਲਾਂ ਹੋਈ ਮੌਤ

ਮੰਗਲ ਢਿੱਲੋਂ ਦੀਆਂ ਯਾਦਗਾਰ ਫਿਲਮਾਂ ਵਿੱਚ ਖੂਨ ਭਰੀ ਮਾਂਗ, ਦਯਾਵਾਨ, ਜ਼ਖਮੀ ਔਰਤ, ਪਿਆਰ ਦਾ ਦੇਵਤਾ, ਵਿਸ਼ਵਾਤਮਾ ਵਰਗੀਆਂ ਫਿਲਮਾਂ ਸ਼ਾਮਲ ਹਨ। ਮੰਗਲ ਢਿੱਲੋਂ ਨੇ ਰੇਖਾ ਤੋਂ ਲੈ ਕੇ ਡਿੰਪਲ ਕਪਾਡੀਆ ਅਤੇ ਸ਼ਬਾਨਾ ਆਜ਼ਮੀ ਤੱਕ ਦੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ ਆਖਰੀ ਵਾਰ ਫਿਲਮ 'ਤੂਫਾਨ ਸਿੰਘ' 'ਚ ਨਜ਼ਰ ਆਏ ਸਨ। ਇਹ ਫਿਲਮ ਸਾਲ 2017 'ਚ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ : Petrol Price in Punjab: ਪੰਜਾਬੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ; ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ!

 

Trending news