Munawar Faruqui Detained from Hookah Bar:'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਅਤੇ 13 ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ।
Trending Photos
Munawar Faruqui Raid: ਮੁੰਬਈ ਪੁਲਿਸ ਨੇ ਇੱਕ ਹੁੱਕਾ ਪਾਰਲਰ 'ਤੇ ਛਾਪਾ ਮਾਰਿਆ ਅਤੇ ਸਟੈਂਡਅੱਪ ਕਾਮੇਡੀਅਨ ਅਤੇ 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ (Munawar Faruqui) ਅਤੇ 13 ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਸਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁੰਬਈ ਪੁਲਿਸ ਨੂੰ ਮਿਲੀ ਸੀ ਸੂਹ
ਫੋਰਟ ਇਲਾਕੇ 'ਚ ਹੋਟਲ ਸਬਲਾਨ ਹੁੱਕਾ ਪਾਰਲਰ 'ਤੇ ਮਾਰੇ ਗਏ ਛਾਪੇ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਹੁੱਕਾ ਪਾਰਲਰ 'ਚ ਤੰਬਾਕੂ ਦਾ ਸੇਵਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਛਾਪਾ ਮਾਰਨ ਪਹੁੰਚੀ ਅਤੇ 13 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਲੋਕਾਂ ਵਿਚ ਮੁਨੱਵਰ ਫਾਰੂਕੀ (Munawar Faruqui) ਵੀ ਸ਼ਾਮਲ ਸੀ।
ਇਹ ਵੀ ਪੜ੍ਹੋ: ED RAID: GMADA ਦੇ ਅਮਰੂਦ ਘੁਟਾਲੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੇ ਘਰਾਂ 'ਤੇ ਈ.ਡੀ ਦੀ ਛਾਪੇਮਾਰੀ
13,500 ਰੁਪਏ ਦੀ ਕੀਮਤ ਦੇ 9 ਹੁੱਕੇ ਦੇ ਬਰਤਨ ਜ਼ਬਤ ਕੀਤੇ
ਪੁਲੀਸ ਨੇ ਨਾਜਾਇਜ਼ ਤੌਰ ’ਤੇ ਚੱਲ ਰਹੇ ਇਸ ਹੁੱਕਾ ਪਾਰਲਰ ’ਤੇ ਛਾਪਾ ਮਾਰ ਕੇ 4400 ਰੁਪਏ ਦੀ ਨਕਦੀ ਅਤੇ 13500 ਰੁਪਏ ਦੇ 9 ਹੁੱਕੇ ਦੇ ਬਰਤਨ ਬਰਾਮਦ ਕੀਤੇ ਹਨ। ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਮੁਨੱਵਰ ਫਾਰੂਕੀ (Munawar Faruqui) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਏਅਰਪੋਰਟ ਤੋਂ ਤਸਵੀਰਾਂ ਸ਼ੇਅਰ ਕੀਤੀਆਂ।
ਮੁਨੱਵਰ ਫਾਰੂਕੀ ਦਾ ਮੈਡੀਕਲ ਟੈਸਟ ਪਾਜ਼ੀਟਿਵ ਆਇਆ ਹੈ
ਛਾਪੇਮਾਰੀ ਸਮੇਂ ਮੁਨੱਵਰ ਫਾਰੂਕੀ (Munawar Faruqui) ਹੁੱਕਾ ਬਾਰ 'ਚ ਮੌਜੂਦ ਸੀ। ਇਸ ਤੋਂ ਬਾਅਦ 'ਚ ਉਸ ਦਾ ਮੈਡੀਕਲ ਟੈਸਟ ਕਰਵਾਇਆ ਗਿਆ, ਜੋ ਪਾਜ਼ੀਟਿਵ ਆਇਆ ਅਤੇ ਮਾਮਲਾ ਦਰਜ ਕਰ ਲਿਆ ਗਿਆ। ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਮੁਨੱਵਰ ਫਾਰੂਕੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ ਪਰ ਉਸਨੇ ਇੰਸਟਾਗ੍ਰਾਮ ਸਟੋਰੀ 'ਤੇ ਏਅਰਪੋਰਟ ਤੋਂ ਇੱਕ ਤਸਵੀਰ ਸਾਂਝੀ ਕੀਤੀ, ਅਤੇ ਲਿਖਿਆ ਕਿ ਉਹ ਥੱਕ ਗਿਆ ਹੈ ਅਤੇ ਯਾਤਰਾ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਮੁਨੱਵਰ ਫਾਰੂਕੀ ਉਸ ਸਮੇਂ ਸੁਰਖੀਆਂ 'ਚ ਆਏ ਸਨ, ਜਦੋਂ ਉਨ੍ਹਾਂ ਨਾਲ ਅਲਵਿਸ਼ ਯਾਦਵ ਨਜ਼ਰ ਆਏ ਸਨ।