Punjab News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਬਾਇਓਮੈਟ੍ਰਿਕ ਰਾਹੀਂ ਲੱਗੇਗੀ ਹਾਜ਼ਰੀ
Advertisement
Article Detail0/zeephh/zeephh1844499

Punjab News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਬਾਇਓਮੈਟ੍ਰਿਕ ਰਾਹੀਂ ਲੱਗੇਗੀ ਹਾਜ਼ਰੀ

Punjab School News: ਇਸ ਬਾਇਓਮੈਟ੍ਰਿਕ ਦਾ ਉਦੇਸ਼ ਕੰਮ ਵਿੱਚ ਪਾਰਦਰਸ਼ਤਾ ਲਿਆਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕਰਮਚਾਰੀ ਸਹੀ ਸਮੇਂ 'ਤੇ ਆਉਣ ਅਤੇ ਸਹੀ ਸਮੇਂ 'ਤੇ ਛੁੱਟੀ ਕਰਨ।

Punjab News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਬਾਇਓਮੈਟ੍ਰਿਕ ਰਾਹੀਂ ਲੱਗੇਗੀ ਹਾਜ਼ਰੀ

Punjab Biometric Machine in Government School News: ਪੰਜਾਬ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸੂਬਾ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਬਾਇਓਮੈਟ੍ਰਿਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਤਹਿਤ ਹੁਣ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਅਧਿਆਪਕਾਂ ਦੀ ਹਾਜ਼ਰੀ ਹੁਣ ਬਾਇਓਮੈਟ੍ਰਿਕਸ ਦੇ ਆਧਾਰ 'ਤੇ ਹੀ ਹੋਵੇਗੀ। 

ਅਜਿਹੇ 'ਚ ਜੇਕਰ ਕੋਈ ਕਰਮਚਾਰੀ ਛੁੱਟੀ 'ਤੇ ਜਾਂ ਐਤਵਾਰ ਨੂੰ ਕੰਮ ਲਈ ਆਉਂਦਾ ਹੈ ਤਾਂ ਉਸ ਨੂੰ ਬਾਇਓਮੈਟ੍ਰਿਕਸ ਰਾਹੀਂ ਆਪਣੀ ਹਾਜ਼ਰੀ ਮਾਰਕ ਕਰਨੀ ਪਵੇਗੀ। ਜੇਕਰ ਕੋਈ ਕਰਮਚਾਰੀ ਕਿਸੇ ਵਿਭਾਗੀ ਕੰਮ ਲਈ ਕਿਸੇ ਹੋਰ ਦਫ਼ਤਰ ਗਿਆ ਹੈ ਅਤੇ ਆਪਣੇ ਕੰਮ ਕਾਰਨ ਸਟੇਸ਼ਨ 'ਤੇ ਵਾਪਸ ਨਹੀਂ ਆ ਸਕਦਾ ਹੈ, ਤਾਂ ਉਸ ਦੀ ਹਾਜ਼ਰੀ ਉਸੇ ਦਫ਼ਤਰ ਵਿੱਚ ਮਾਰਕ ਕੀਤੀ ਜਾਵੇਗੀ ਅਤੇ ਉਸ ਨੂੰ ਉੱਥੇ ਬਾਇਓਮੈਟ੍ਰਿਕ ਵੀ ਕਰਵਾਉਣੀ ਪਵੇਗੀ। 

ਪਰ ਜੇਕਰ ਉਸ ਥਾਂ 'ਤੇ ਬਾਇਓਮੀਟ੍ਰਿਕ ਮਸ਼ੀਨ ਨਹੀਂ ਹੈ ਤਾਂ ਦਫ਼ਤਰ ਵਿੱਚ ਉਸੇ ਤਰ੍ਹਾਂ ਹਾਜ਼ਰੀ ਮਾਰਕ ਕੀਤੀ ਜਾਵੇਗੀ, ਜਿਸ ਤਰ੍ਹਾਂ ਪਹਿਲਾਂ ਹਾਜ਼ਰੀ ਲਾਈ ਜਾਂਦੀ ਸੀ। ਇਸ ਬਾਇਓਮੈਟ੍ਰਿਕ ਦਾ ਉਦੇਸ਼ ਕੰਮ ਵਿੱਚ ਪਾਰਦਰਸ਼ਤਾ ਲਿਆਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕਰਮਚਾਰੀ ਸਹੀ ਸਮੇਂ 'ਤੇ ਆਉਣ ਅਤੇ ਸਹੀ ਸਮੇਂ 'ਤੇ ਛੁੱਟੀ ਕਰਨ ਤਾਂ ਜੋ ਸਕੂਲ ਦੇ ਬੱਚੇ ਪੜ੍ਹ ਸਕਣ। 

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਤੋਂ ਕੁਝ ਘੰਟਿਆਂ ਪਹਿਲਾਂ ਹੀ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਸੂਬੇ 'ਚ ਸਿਖਿਆ ਦੇ ਪੱਧਰ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕੇ। 

ਇਸ ਤੋਂ ਪਹਿਲਾਂ ਸਕੂਲ ਵਿਭਾਗ ਵੱਲੋਂ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ Singapore ਭੇਜਿਆ ਗਿਆ ਅਤੇ ਨਾਲ ਹੀ ਹੈਡ ਮਾਸਟਰਾਂ ਨੂੰ ਸਿਖਲਾਈ ਲਈ IIM ਅਹਿਮਦਾਬਾਦ ਭੇਜਿਆ ਗਿਆ। ਇੰਨਾ ਹੀ ਨਹੀਂ ਹਾਲ ਹੀ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਚੰਦਰਯਾਨ 3 ਦੇ ਲਾਂਚ ਨੂੰ ਅੱਖੋਂ ਸਾਹਮਣੇ ਦੇਖਣ ਲਈ ਸ੍ਰੀਹਰਿਕੋਟਾ 'ਚ ਸਥਿਤ ISRO ਦੇ ਸੈਂਟਰ 'ਚ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: Punjab Weather News: ਪੰਜਾਬ 'ਚ ਮੁੜ ਬਦਲਿਆ ਮੌਸਮ, 7 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ 

ਇਹ ਵੀ ਪੜ੍ਹੋ: Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ

(For more news apart from Punjab Biometric Machine in Government School News, stay tuned to Zee PHH)

Trending news