World Record: ਪੰਜਾਬ ਦੀ ਵਿਦਿਆਰਥਣ 100 ਸਵਾਲਾਂ ਦੇ ਆਂਸਰ 3 ਮਿੰਟ ਵਿੱਚ ਕਰਦੀ ਹੱਲ, ਬਣਾਇਆ ਵਰਲਡ ਰਿਕਾਰਡ
Advertisement
Article Detail0/zeephh/zeephh2068709

World Record: ਪੰਜਾਬ ਦੀ ਵਿਦਿਆਰਥਣ 100 ਸਵਾਲਾਂ ਦੇ ਆਂਸਰ 3 ਮਿੰਟ ਵਿੱਚ ਕਰਦੀ ਹੱਲ, ਬਣਾਇਆ ਵਰਲਡ ਰਿਕਾਰਡ

World Record: ਪੰਜਾਬ ਦੀ ਵਿਦਿਆਰਥਣ 100 ਸਵਾਲਾਂ ਦੇ ਆਂਸਰ 3 ਮਿੰਟ ਵਿੱਚ ਹੱਲ ਕਰਦੀ ਹੈ। ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਵਰਲਡ ਰਿਕਾਰਡ ਬਣਾਇਆ। 

World Record: ਪੰਜਾਬ ਦੀ ਵਿਦਿਆਰਥਣ 100 ਸਵਾਲਾਂ ਦੇ ਆਂਸਰ 3 ਮਿੰਟ ਵਿੱਚ ਕਰਦੀ ਹੱਲ, ਬਣਾਇਆ ਵਰਲਡ ਰਿਕਾਰਡ

World Record/ ਕੁਲਬੀਰ ਬੀਰਾ: ਬਠਿੰਡਾ ਦੇ ਰਾਮਪੁਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ ਇੱਕ ਹੋਰ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਜਿੱਤਣ ਤੋਂ ਇਲਾਵਾ ਅਪੈਕਸ਼ਾ ਦੇ ਨਾਮ ਪਹਿਲਾਂ ਹੀ 1 ਵਰਲਡ ਰਿਕਾਰਡ, 1 ਏਸ਼ੀਆ ਰਿਕਾਰਡ ਅਤੇ 2 ਇੰਡੀਆ ਬੁੱਕ ਰਿਕਾਰਡ ਦਰਜ ਹਨ। ਪੰਜਾਬ ਪੁਲਿਸ ਦੇ ਏਡੀਜੀਪੀ ਐਸ ਪੀ ਐਸ ਪਰਮਾਰ ਨੇ ਅਪੈਕਸ਼ਾ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਉਸਨੂੰ ਕਲਾਸ ਵਨ ਕੰਮੋਡੈਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ।

ਅਪੈਕਸ਼ਾ ਦੇ ਪਿਤਾ ਰੰਜੀਵ ਗੋਇਲ, ਜੋ ਕਿ ਉਸਦੇ ਕੋਚ ਵੀ ਹਨ, ਨੇ ਦੱਸਿਆ ਕਿ ਸਥਾਨਕ ਸੇਂਟ ਜੇਵੀਅਰ ਸਕੂਲ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਨ ਵਾਲੀ ਬੇਟੀ ਅਪੈਕਸ਼ਾ ਨੇ 4 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 100 ਸਵਾਲ 3 ਮਿੰਟ 57 ਸੈਕੰਡ ਵਿੱਚ ਹੱਲ ਕਰਕੇ ਇਹ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ ਹੈ। ਉਸਨੇ ਇਸ ਰਿਕਾਰਡ ਦੀ ਤਿਆਰੀ ਅਬੈਕਸ ਅਤੇ ਵੈਦਿਕ ਮੈਥ ਤਰੀਕੇ ਨਾਲ ਕੀਤੀ ਹੈ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਉਸਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਹੈ।

ਇਹ ਵੀ ਪੜ੍ਹੋ: Gujarat Video: ਅਯੁੱਧਿਆ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਪਹਿਲਾਂ ਗੁਜਰਾਤ 'ਚ ਸਜੇ ਬਾਜ਼ਾਰ, ਵੇਖੋ ਹਰ ਪਾਸੇ ਰੌਣਕ

ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਐਸ ਪੀ ਐਸ ਪਰਮਾਰ ਨੇ ਆਪਣੇ ਦਫਤਰ ਵਿੱਚ ਅਪੈਕਸ਼ਾ ਨੂੰ ਇਹ ਸਰਟੀਫਿਕੇਟ ਅਤੇ ਮੈਡਲ ਦੇ ਨਾਲ ਨਾਲ ਵਿਸ਼ੇਸ਼ ਪ੍ਰਾਪਤੀਆਂ ਦੇ ਲਈ ਕਲਾਸ ਵਨ ਕੰਮੋਡੈਸ਼ਨ ਸਰਟੀਫਿਕਟ ਵੀ ਦਿੱਤਾ। ਉਨ੍ਹਾਂ ਅਪੈਕਸ਼ਾ ਨੂੰ ਤੇਜ ਗਤੀ ਨਾਲ ਵੱਡੇ ਵੱਡੇ ਸਵਾਲ ਹੱਲ ਕਰਦਿਆਂ ਦੇਖ ਉਸਦੀ ਭਰਪੂਰ ਪ੍ਰੰਸ਼ਸਾ ਵੀ ਕੀਤੀ।

ਉਨ੍ਹਾਂ ਕਿਹਾ ਕਿ ਅਬੈਕਸ ਸਿੱਖਿਆ ਵਿਦਿਆਰਥੀਆਂ ਦੇ ਦਿਮਾਗੀ ਵਿਕਾਸ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਹਾਈ ਹੁੰਦੀ ਹੈ । ਉਨ੍ਹਾਂ ਅਪੈਕਸ਼ਾ ਨੂੰ ਇਸੇ ਤਰ੍ਹਾਂ ਹੀ ਮਿਹਨਤ ਅਤੇ ਲਗਨ ਨੂੰ ਜਾਰੀ ਰੱਖਦਿਆਂ ਯੂਪੀਐਸਸੀ ਵਰਗੇ ਇਮਤਿਹਾਨ ਦੀ ਤਿਆਰੀ ਕਰਨ ਲਈ ਵੀ ਪ੍ਰੇਰਿਆ। ਵਰਨਣਯੋਗ ਹੈ ਕਿ ਅਪੈਕਸ਼ਾ ਨੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਨੈਸ਼ਨਲ ਅਬੈਕਸ ਮੁਕਾਬਲੇ ਅਤੇ ਦਸੰਬਰ ਮਹੀਨੇ ਵਿੱਚ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ।

ਇਹ ਵੀ ਪੜ੍ਹੋ: Delhi Weather Update: ਦਿੱਲੀ ਵਿੱਚ ਸੰਘਣੀ ਧੁੰਦ ਕਰਕੇ ਉਡਾਣਾਂ ਪ੍ਰਭਾਵਿਤ, ਯਾਤਰੀ ਹੋ ਰਹੇ ਪਰੇਸ਼ਾਨ, ਵੇਖੋ ਵੀਡੀਓ 
 

Trending news