Voter ID Card Online: ਘਰ ਬੈਠੇ ਮਿੰਟਾਂ 'ਚ ਵੋਟਰ ਆਈਡੀ ਕਾਰਡ ਲਈ ਕਰੋ ਅਪਲਾਈ, ਜਾਣੋ ਕੀ ਹੈ ਪ੍ਰਕਿਰਿਆ
Advertisement
Article Detail0/zeephh/zeephh2177537

Voter ID Card Online: ਘਰ ਬੈਠੇ ਮਿੰਟਾਂ 'ਚ ਵੋਟਰ ਆਈਡੀ ਕਾਰਡ ਲਈ ਕਰੋ ਅਪਲਾਈ, ਜਾਣੋ ਕੀ ਹੈ ਪ੍ਰਕਿਰਿਆ

Voter ID Card Online: ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਤੁਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਘਰ ਬੈਠੇ ਆਪਣੇ ਵੋਟਰ ਕਾਰਡ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਾਰੇ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਹੋਣਗੇ।

 

Voter ID Card Online: ਘਰ ਬੈਠੇ ਮਿੰਟਾਂ 'ਚ ਵੋਟਰ ਆਈਡੀ ਕਾਰਡ ਲਈ ਕਰੋ ਅਪਲਾਈ, ਜਾਣੋ ਕੀ ਹੈ ਪ੍ਰਕਿਰਿਆ

Voter ID Card Online: ਲੋਕਸਭਾ ਚੋਣਾਂ ਸ਼ੁਰੂ ਹੋ ਜਾ ਰਹੀਆਂ ਹਨ। ਇਸ ਦੌਰਾਨ ਸਭ ਤੋਂ ਅਹਿਮ ਹੈ ਕਿ ਹਰ ਕਿਸੇ ਦਾ ਵੋਟਰ ਕਾਰਡ ਬਣਿਆ ਹੋਣਾ ਚਾਹੀਦਾ ਹੈ। ਵੋਟਰ ਕਾਰਡ  ਲਈ ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਤੁਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਘਰ ਬੈਠੇ ਆਪਣੇ ਵੋਟਰ ਕਾਰਡ (Voter ID Card Online) ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਾਰੇ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਹੋਣਗੇ। 

ਤੁਹਾਨੂੰ ਦਫ਼ਤਰ ਜਾ ਕੇ ਘੰਟਿਆਂਬੱਧੀ ਲਾਈਨ ਵਿੱਚ ਖੜ੍ਹੇ ਰਹਿਣ ਦੀ ਲੋੜ ਨਹੀਂ ਹੈ। ਇਸ ਦੇ ਨਾਲ, ਜੇਕਰ ਤੁਸੀਂ ਆਪਣੇ ਵੋਟਰ ਆਈਡੀ ਕਾਰਡ (Voter ID Card Online)  ਵਿੱਚ ਕੋਈ ਬਦਲਾਅ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦੱਸੇ ਗਏ ਪ੍ਰਕਿਰਿਆ ਦੀ ਪਾਲਣਾ ਕਰਕੇ ਆਸਾਨੀ ਨਾਲ ਘਰ ਬੈਠੇ ਅਰਜ਼ੀ ਦੇ ਸਕਦੇ ਹੋ।

ਇਹ ਵੀ ਪੜ੍ਹੋ:  Lok Sabha Election 2024: ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀ ਅੱਜ ਤੋਂ, 26 ਅਪ੍ਰੈਲ ਨੂੰ ਹੋਵੇਗੀ 88 ਸੀਟਾਂ 'ਤੇ ਵੋਟਿੰਗ

ID Card Online Documents ( ਵੋਟਰ ਆਈਡੀ ਲਈ ਲੋੜੀਂਦੇ ਦਸਤਾਵੇਜ਼)

ਜੇਕਰ ਤੁਸੀਂ ਘਰ ਬੈਠੇ ਹੀ ਸਾਰੇ ਦਸਤਾਵੇਜ਼ ਅਪਲੋਡ ਕਰ ਰਹੇ ਹੋ, ਤਾਂ ਪਹਿਲਾਂ ਆਪਣੇ ਸਾਰੇ ਦਸਤਾਵੇਜ਼ਾਂ ਨੂੰ PDF/JPG/JPEG ਫਾਰਮੈਟ ਵਿੱਚ ਕਨਵਰਟ ਕਰੋ। ਸਿਰਫ਼ PDF ਜਾਂ JPG ਜਾਂ JPEG ਫਾਰਮੈਟ ਵਿੱਚ ਦਸਤਾਵੇਜ਼ ਸਵੀਕਾਰ ਕੀਤੇ ਜਾਣਗੇ।

ਪਾਸਪੋਰਟ ਸਾਈਜ਼ 2 ਫੋਟੋਆਂ
ਪਤੇ ਦਾ ਸਬੂਤ
ਬੈਂਕ ਪਾਸਬੁੱਕ ਦੀ ਕਾਪੀ
ਰਾਸ਼ਨ ਕਾਰਡ
ਪਾਸਪੋਰਟ
ਡ੍ਰਾਇਵਿੰਗ ਲਾਇਸੇੰਸ
ਕਿਰਾਏ ਦਾ ਇਕਰਾਰਨਾਮਾ
ਬਿਜਲੀ ਦਾ ਬਿੱਲ
ਪਾਣੀ, ਟੈਲੀਫੋਨ ਅਤੇ ਗੈਸ ਆਦਿ)
ਉਮਰ ਸਰਟੀਫਿਕੇਟ
ਆਧਾਰ ਕਾਰਡ
ਪੈਨ ਕਾਰਡ

Voter's ID Card Eligibility (ਵੋਟਰ ਆਈਡੀ ਕਾਰਡ ਲਈ ਕੌਣ ਅਰਜ਼ੀ ਦੇ ਸਕਦਾ ਹੈ?)
-ਬਿਨੈਕਾਰ ਇੱਕ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ।
-ਬਿਨੈਕਾਰ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
-ਬਿਨੈਕਾਰ ਦਾ ਭਾਰਤ ਵਿੱਚ ਸਥਾਈ ਪਤਾ ਹੋਣਾ ਚਾਹੀਦਾ ਹੈ।

How to Apply for a Voter ID Card Online? ਵੋਟਰ ਆਈਡੀ ਕਾਰਡ ਲਈ ਅਰਜ਼ੀ ਕਿਵੇਂ ਦੇਣੀ ਹੈ
ਸਭ ਤੋਂ ਪਹਿਲਾਂ ਤੁਹਾਨੂੰ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in 'ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਫਾਰਮ-8 ਤੁਹਾਡੇ ਸਾਹਮਣੇ ਖੁੱਲ੍ਹੇਗਾ।
ਉੱਥੇ ਆਪਣੇ ਸਾਰੇ ਵੇਰਵੇ ਦਰਜ ਕਰੋ।
ਇਸ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
ਤੁਹਾਨੂੰ ਆਪਣੇ ਫ਼ੋਨ 'ਤੇ ਪੁਸ਼ਟੀ ਮਿਲੇਗੀ।
ਵੋਟਰ ਕਾਰਡ ਅਗਲੇ 15 ਤੋਂ 20 ਦਿਨਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ।

Trending news