Bathinda School Open: ਜ਼ਿਆਦਾ ਗਰਮੀ ਹੋਣ ਕਾਰਨ ਆਪਣੇ ਘਰਾਂ ਤੋਂ ਬਾਹਰ ਬੱਚੇ ਨਹੀਂ ਗਏ। ਬਠਿੰਡਾ ਦਾ ਸਾਡਾ ਪਹਿਲਾ ਸਰਕਾਰੀ ਸਕੂਲ ਹੋਵੇਗਾ ਜੋ ਏਅਰ ਕੰਡੀਸ਼ਨਲ ਬਣ ਗਿਆ ਹੈ।
Trending Photos
Bathinda School Open/ਕੁਲਬੀਰ ਬੀਰਾ: ਲਗਭਗ ਸਵਾ ਮਹੀਨੇ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ ਸਕੂਲੀ ਬੱਚੇ ਅੱਜ ਸਕੂਲਾਂ ਵਿੱਚ ਹਾਜ਼ਰ ਹੋਏ। ਇਸ ਦੌਰਾਨ ਸਕੂਲੀ ਬੱਚੇ ਦੇ ਚਿਹਰਿਆਂ ਉੱਤੇ ਇੱਕ ਅਲੱਗ ਹੀ ਰੌਣਕ ਤੇ ਖੁਸ਼ੀ ਨਜ਼ਰ ਆਈ ਹੈ। ਬਠਿੰਡਾ ਪਰਸਰਾਮ ਨਗਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਜਦ ਜਾ ਕੇ ਦੇਖਿਆ ਤਾਂ ਭਾਵੇਂ ਸਕੂਲ ਵਿੱਚ ਬੱਚਿਆਂ ਦੀ ਟੋਟਲ ਗਿਣਤੀ 2500 ਤੋਂ ਵੱਧ ਹੋਣ ਦੇ ਮੁਕਾਬਲੇ ਅੱਜ ਘੱਟ ਸੀ ਪਰ ਜੋ ਬੱਚੇ ਸਕੂਲ ਆਏ ਉਹਨਾਂ ਦੇ ਚਿਹਰਿਆਂ ਉੱਤੇ ਰੌਣਕ ਸੀ।
ਜਦ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਦਾ ਕਹਿਣਾ ਸੀ ਕਿ ਜਿਆਦਾ ਗਰਮੀ ਹੋਣ ਕਾਰਨ ਅਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਗਏ। ਅਸੀਂ ਆਪਣੇ ਮਾਪਿਆਂ ਦੇ ਨਾਲ ਕੰਮ ਕਰਵਾਇਆ ਅਤੇ ਸਕੂਲ ਦਾ ਦਿੱਤਾ ਹੋਇਆ ਕੰਮ ਕੀਤਾ। ਕੁਝ ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਨਾਨਕੇ ਘਰ ਜਾਂ ਰਿਸ਼ਤੇਦਾਰਾਂ ਦੇ ਜ਼ਰੂਰ ਗਏ ਸੀ ਪਰ ਕੋਈ ਵੀ ਬੱਚਾ ਗਰਮੀ ਦੀਆਂ ਛੁੱਟੀਆਂ ਕੱਟਣ ਲਈ ਕਿਸੇ ਵੀ ਹਿਲ ਸਟੇਸ਼ਨ ਉੱਤੇ ਨਹੀਂ ਗਿਆ।
ਇਹ ਵੀ ਪੜ੍ਹੋ: Punjab Schools: ਛੁੱਟੀਆਂ ਤੋਂ ਬਾਅਦ ਕੀ ਅੱਜ ਖੁੱਲ੍ਹ ਗਏ ਬੱਚਿਆਂ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਇਹ ਬਦਲਾਅ...
ਬੱਚਿਆਂ ਨੇ ਆਪਣੀ ਪੜ੍ਹਾਈ ਅਤੇ ਸਕੂਲੀ ਕੰਮ ਨੂੰ ਪੂਰਾ ਕਰਨ ਵਿੱਚ ਹੀ ਤਰਜੀ ਦਿੱਤੀ ਜਦ ਵੱਧ ਰਹੀ ਗਰਮੀ ਅਤੇ ਹੁਮਸ ਵਾਲੀ ਗਰਮੀ ਹੋਣ ਕਾਰਨ ਟੀਚਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਸੀਂ ਆਪਣੇ ਸਕੂਲ ਵਿੱਚ ਸੱਤ ਦੇ ਕਰੀਬ ਕਮਰਿਆਂ ਵਿੱਚ AC ਲਗਵਾ ਲਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੱਗ ਜਾਣਗੇ ।
ਅਸੀਂ ਟੀਚਰਾਂ ਨੇ ਆਪੋ ਆਪਣੇ ਲੈਵਲ ਉੱਤੇ ਪੈਸੇ ਇਕੱਠੇ ਕਰਕੇ ਲਗਵਾਏ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਕਰਨ ਵੇਲੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਟੀਚਰ ਵੀ ਪੜਾਉਣ ਸਮੇਂ ਗਰਮੀ ਤੋਂ ਬਚੇ ਰਹਿਣ। ਸਾਡੇ ਸਕੂਲ ਵਿੱਚ ਸੋਲਰ ਸਿਸਟਮ ਲੱਗਿਆ ਹੋਇਆ ਹੈ ਜਿਸ ਨਾਲ ਬਿਜਲੀ ਦਾ ਬਿੱਲ ਵੀ ਸਾਨੂੰ ਨਹੀਂ ਦੇਣਾ ਪਵੇਗਾ ਅਤੇ ਇਹ ਬਠਿੰਡਾ ਦਾ ਪਹਿਲਾ ਸਕੂਲ ਹੋਵੇਗਾ ਜਿਸ ਦੇ ਕਮਰਿਆਂ ਵਿੱਚ ਜਿੱਥੇ ਬੱਚੇ ਪੜਦੇ ਹਨ ਉਹਨਾਂ ਨੂੰ ਏਅਰ ਕੰਡੀਸ਼ਨਲ ਕੀਤਾ ਗਿਆ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਕਰਕੇ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ! 9 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ