CM Bhagwant mann: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਪਿੱਛੋਂ ਸੀਐਮ ਦਾ ਬਿਆਨ; 18 ਮਾਰਚ ਨੂੰ ਕਰ ਸਕਦੇ ਸੀ ਗ੍ਰਿਫ਼ਤਾਰ, ਨਹੀਂ ਚਾਹੁੰਦੇ ਸੀ ਹੋਵੇ ਪੰਜਾਬ ਦਾ ਮਾਹੌਲ ਖ਼ਰਾਬ
Advertisement
Article Detail0/zeephh/zeephh1664741

CM Bhagwant mann: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਪਿੱਛੋਂ ਸੀਐਮ ਦਾ ਬਿਆਨ; 18 ਮਾਰਚ ਨੂੰ ਕਰ ਸਕਦੇ ਸੀ ਗ੍ਰਿਫ਼ਤਾਰ, ਨਹੀਂ ਚਾਹੁੰਦੇ ਸੀ ਹੋਵੇ ਪੰਜਾਬ ਦਾ ਮਾਹੌਲ ਖ਼ਰਾਬ

CM Bhagwant mann:  'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ।

CM Bhagwant mann: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਪਿੱਛੋਂ ਸੀਐਮ ਦਾ ਬਿਆਨ; 18 ਮਾਰਚ ਨੂੰ ਕਰ ਸਕਦੇ ਸੀ ਗ੍ਰਿਫ਼ਤਾਰ, ਨਹੀਂ ਚਾਹੁੰਦੇ ਸੀ ਹੋਵੇ ਪੰਜਾਬ ਦਾ ਮਾਹੌਲ ਖ਼ਰਾਬ

CM Bhagwant mann:  'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਖ਼ੁਲਾਸੇ ਕੀਤੇ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਉਨ੍ਹਾਂ ਲਈ ਅਹਿਮ ਹੈ। ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹੁੰਦੇ ਤਾਂ ਅੰਮ੍ਰਿਤਪਾਲ ਸਿੰਘ ਨੂੰ ਉਸ ਦਿਨ ਵੀ ਫੜ ਸਕਦੇ ਸੀ ਪਰ ਉਹ ਨਹੀਂ ਚਾਹੁੰਦੇ ਸੀ ਪੰਜਾਬ ਦਾ ਮਾਹੌਲ ਵਿਗੜੇ...ਇੱਥੇ ਕੋਈ ਗੋਲੀ ਚੱਲੇ। ਇਸ ਲਾਈਵ ਦੌਰਾਨ ਉਨ੍ਹਾਂ ਨੇ ਅਜਨਾਲਾ ਘਟਨਾ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਾਰੇ ਸ਼ਨਿੱਚਰਵਾਰ ਰਾਤ ਹੀ ਪਤਾ ਚੱਲ ਗਿਆ ਸੀ। ਪੁਲਿਸ ਦੇ ਨਾਲ ਉਹ ਵੀ ਸਾਰੀ ਰਾਤ ਨਹੀਂ ਸੁੱਤੇ.. ਪੁਲਿਸ ਕੋਲੋਂ ਜਾਣਕਾਰੀ ਲੈਂਦੇ ਰਹੇ।

ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਹੱਥਾਂ 'ਚ ਬੰਦੂਕਾਂ ਫੜ੍ਹਨ ਲਈ ਪ੍ਰੇਰਦੇ ਸਨ, ਅੱਜ ਉਸਦੀ ਗ੍ਰਿਫਤਾਰੀ ਹੋਈ ਹੈ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਆਪਸ ਵਿੱਚ ਸਾਂਝ ਬਰਕਰਾਰ ਰੱਖੀ। ਇਸ ਦੌਰਾਨ ਕੋਈ ਵੀ ਅਜਿਹੀ ਘਟਨਾ ਨਹੀਂ ਹੋਈ ਜਿਸ ਨਾਲ ਭਾਈਚਾਰਕ ਸਾਂਝ ਟੁੱਟਦੀ ਹੋਵੇ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੀਏ। ਇਸ ਲਈ ਸਾਨੂੰ ਕੋਈ ਵੀ ਐਕਸ਼ਨ ਲੈਣਾ ਪਵੇ ਅਸੀਂ ਲਵਾਂਗੇ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਨੌਜਵਾਨਾਂ ਦੇ ਹੱਥ ਵਿੱਚ ਡਿਗਰੀਆਂ ਹੋਣ, ਤਮਗੇ ਹੋਣ, ਜਿੱਥੇ ਵੀ ਪੰਜਾਬੀ ਜਾਣ ਉਨ੍ਹਾਂ ਦੀ ਬੱਲੇ-ਬੱਲੇ ਹੋਵੇ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਦੇ ਬਹਿਕਾਵੇ 'ਚ ਆਉਣ।

ਇਹ ਵੀ ਪੜ੍ਹੋ : Amritpal Singh Arrested Live Updates: ਪੁਲਿਸ ਸ਼ਿੰਕਜੇ 'ਚ ਅੰਮ੍ਰਿਤਪਾਲ, ਸਰੰਡਰ ਕਰਨ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ

ਗੁਰਦੁਆਰਾ ਸਾਹਿਬ ਦੀ ਮਾਣ-ਮਰਿਆਦਾ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਤੇ ਪੁਲਿਸ ਅੰਦਰ ਦਾਖ਼ਲ ਨਹੀਂ ਹੋਈ। ਅੰਮ੍ਰਿਤਪਾਲ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਣ ਤੋਂ ਬਾਅਦ ਹੀ ਗ੍ਰਿਫ਼ਤਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੀ ਮਾਣ-ਮਰਿਆਦਾ ਦਾ ਪੂਰਾ-ਪੂਰਾ ਖ਼ਿਆਲ ਰੱਖਿਆ ਜਾਵੇ। ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਵਰਤੀ ਜਾਵੇ।

ਇਹ ਵੀ ਪੜ੍ਹੋ : Amritpal Singh Arrested: ਫਰਾਰ ਹੋਣ ਤੋਂ ਫੜੇ ਜਾਣ ਤੱਕ ਅੰਮ੍ਰਿਤਪਾਲ ਸਿੰਘ ਦੀ ਕਹਾਣੀ! ਜਾਣੋ ਹੁਣ ਤੱਕ ਕੀ-ਕੀ ਹੋਇਆ?

 

Trending news