Sidhu Moosewala Murder Case- ਤੀਜੇ ਕਾਤਲ ਦੀ ਹੋਈ ਗ੍ਰਿਫ਼ਤਾਰੀ, ਪੰਜਾਬ ਪੁਲਿਸ ਨੇ ਫਤਿਹਾਬਾਦ ਤੋਂ ਦਬੋਚਿਆ
Advertisement
Article Detail0/zeephh/zeephh1209726

Sidhu Moosewala Murder Case- ਤੀਜੇ ਕਾਤਲ ਦੀ ਹੋਈ ਗ੍ਰਿਫ਼ਤਾਰੀ, ਪੰਜਾਬ ਪੁਲਿਸ ਨੇ ਫਤਿਹਾਬਾਦ ਤੋਂ ਦਬੋਚਿਆ

ਇਸ ਮਾਮਲੇ ਵਿੱਚ ਫਤਿਹਾਬਾਦ ਦੇ ਪਿੰਡ ਭਿੜਨਾ ਦੇ ਰਹਿਣ ਵਾਲੇ ਦੋ ਮੁਲਜ਼ਮ ਪਵਨ ਅਤੇ ਨਸੀਬ ਨੂੰ ਪੰਜਾਬ ਪੁਲੀਸ ਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਹੈ ਜੋ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। 

Sidhu Moosewala Murder Case-  ਤੀਜੇ ਕਾਤਲ ਦੀ ਹੋਈ ਗ੍ਰਿਫ਼ਤਾਰੀ, ਪੰਜਾਬ ਪੁਲਿਸ ਨੇ ਫਤਿਹਾਬਾਦ ਤੋਂ ਦਬੋਚਿਆ

ਚੰਡੀਗੜ- ਪੰਜਾਬ ਪੁਲਿਸ ਨੇ ਫਤਿਹਾਬਾਦ ਪੁਲਿਸ ਨਾਲ ਮਿਲ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਤੀਜੀ ਗ੍ਰਿਫਤਾਰੀ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਦਵਿੰਦਰ ਉਰਫ਼ ਕਾਲਾ ਵਾਸੀ ਪਿੰਡ ਮੂਸਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਉਸ ਨੇ 16 ਅਤੇ 17 ਮਈ ਨੂੰ ਕਤਲ ਵਿਚ ਸ਼ਾਮਲ ਦੋ ਮੁਲਜ਼ਮਾਂ ਨੂੰ ਆਪਣੇ ਘਰ ਵਿੱਚ ਠਹਿਰਾਇਆ ਸੀ।

 

ਇਸ ਮਾਮਲੇ ਵਿੱਚ ਫਤਿਹਾਬਾਦ ਦੇ ਪਿੰਡ ਭਿਡਰਾਨਾ ਦੇ ਰਹਿਣ ਵਾਲੇ ਦੋ ਮੁਲਜ਼ਮ ਪਵਨ ਅਤੇ ਨਸੀਬ ਨੂੰ ਪੰਜਾਬ ਪੁਲੀਸ ਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਹੈ ਜੋ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਦਵਿੰਦਰ ਉਰਫ ਕਾਲਾ ਦਾ ਨਾਂ ਸਾਹਮਣੇ ਆਇਆ ਹੈ, ਜਿਸ ਨੂੰ ਪੰਜਾਬ ਪੁਲਸ ਨੇ ਫਤਿਹਾਬਾਦ ਦੀ ਸੀ. ਆਈ. ਏ. ਟੀਮ ਨਾਲ ਮਿਲ ਕੇ ਕਾਬੂ ਕੀਤਾ ਹੈ।

 

        

ਪੰਜਾਬ ਪੁਲਿਸ ਨੂੰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੀ ਗਈ ਬੋਲੈਰੋ ਗੱਡੀ ਬਾਰੇ ਜਾਣਕਾਰੀ ਮਿਲੀ ਸੀ। ਇਸ ਸਬੰਧੀ ਪੁਲੀਸ ਨੇ ਫਤਿਹਾਬਾਦ ਵਿੱਚ ਲੱਗੇ ਸੀ.ਸੀ.ਟੀ.ਵੀ. ਫੁਟੇਜ 'ਚ ਕਾਰ 25 ਮਈ ਨੂੰ ਫਤਿਹਾਬਾਦ ਤੋਂ ਹਾਂਸਪੁਰ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਪੁਲੀਸ ਨੇ ਕਾਰ ਦੇ ਸਬੰਧ ਵਿੱਚ ਪਿੰਡ ਭਿਰਡਾਣਾ ਵਾਸੀ ਪਵਨ ਅਤੇ ਨਸੀਬ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬੋਲੈਰੋ ਗੱਡੀ ਰਾਜਸਥਾਨ ਆਈ ਸੀ ਅਤੇ ਹੰਸਪੁਰ ਰੋਡ 'ਤੇ ਕਤਲ 'ਚ ਸ਼ਾਮਲ ਦੋਸ਼ੀਆਂ ਨੂੰ ਗੱਡੀ ਦੇ ਦਿੱਤੀ ਸੀ। ਪੁਲਿਸ ਨੂੰ ਇੱਕ ਹੋਰ ਸੀ. ਸੀ. ਟੀ. ਵੀ. ਫੁਟੇਜ ਮਿਲੀ ਸੀ ਜਿਸ ਵਿੱਚ ਬਦਮਾਸ਼ ਪਿੰਡ ਬੀਸਲਾ ਵਿੱਚ ਬੋਲੈਰੋ ਕਾਰ ਵਿੱਚ ਡੀਜ਼ਲ ਪਾ ਰਹੇ ਸਨ। ਪੰਜਾਬ ਪੁਲਿਸ ਨੇ ਰਾਤ ਸਮੇਂ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਪਹਿਲਾਂ ਵੀ ਇਸ ਨੂੰ ਪੰਜਾਬ ਪੁਲਿਸ ਲੈ ਗਈ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ। ਇਸ ਮੁਲਜ਼ਮ ਖ਼ਿਲਾਫ਼ ਫਤਿਹਾਬਾਦ ਵਿੱਚ ਕੇਸ ਦਰਜ ਹੈ।

Trending news