Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਕੁਨੈਕਸ਼ਨ 'ਤੇ ਬਲਕੌਰ ਸਿੰਘ ਦਾ ਬਿਆਨ, ਕਿਹਾ "ਕਈ ਨਕਾਬ ਉਤਰ ਸਕਦੇ ਹਨ"
Advertisement
Article Detail0/zeephh/zeephh1831739

Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਕੁਨੈਕਸ਼ਨ 'ਤੇ ਬਲਕੌਰ ਸਿੰਘ ਦਾ ਬਿਆਨ, ਕਿਹਾ "ਕਈ ਨਕਾਬ ਉਤਰ ਸਕਦੇ ਹਨ"

Sidhu Moosewala Murder Case Latest News: ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਵਾਉਣ ਦੇ ਲਈ ਗੰਭੀਰ ਹੋ ਜਾਣ ਤਾਂ ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਸਕਦੇ ਹਨ।

Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਯੂਪੀ ਕੁਨੈਕਸ਼ਨ 'ਤੇ ਬਲਕੌਰ ਸਿੰਘ ਦਾ ਬਿਆਨ, ਕਿਹਾ "ਕਈ ਨਕਾਬ ਉਤਰ ਸਕਦੇ ਹਨ"

Sidhu Moosewala Murder Case Latest News: ਉੱਤਰ ਪ੍ਰਦੇਸ਼ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਸਿੱਧੂ ਦੇ ਕਤਲ ਵਿੱਚ ਮਿਊਜ਼ਿਕ ਇੰਡਸਟਰੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਵਾਇਰਲ ਤਸਵੀਰਾਂ ਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਹੈ। (Sidhu Moosewala's father Balkaur Singh news)

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਸਨ ਅਤੇ ਇਸ ਦੇ ਪਿੱਛੇ ਮਯੂਜਿਕ ਇੰਡਸਟਰੀ ਤੇ ਰਾਜਨੀਤੀ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿੰਦੇ ਸਨ। (Sidhu Moosewala's father Balkaur Singh news)

ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਰਾਜਨੀਤੀਕ ਲੋਕਾਂ ਦਾ ਹੱਥ ਵੀ ਜ਼ਰੂਰ ਨਿਕਲੇਗਾ ਕਿਉਂਕਿ ਕਰੋੜਾਂ ਰੁਪਏ ਦੇ ਹਥਿਆਰਾਂ ਦੀ ਅਦਾਇਗੀ ਕਿਸਨੇ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ, ਸਿਰਫ ਉਨ੍ਹਾਂ ਦੇ ਪੁੱਤਰ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਾਮ ਅਤੇ ਰਾਜਨੀਤੀ ਦੇ ਵਿੱਚ ਆਉਣਾ ਹੀ ਕੁਝ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਸੀ। 

ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਵਾਉਣ ਦੇ ਲਈ ਗੰਭੀਰ ਹੋ ਜਾਣ ਤਾਂ ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਸਕਦੇ ਹਨ। ਉਨ੍ਹਾਂ ਕਿਹਾ ਕਿ ਤਸਵੀਰਾਂ ਦੇ ਵਿੱਚ ਜਿਵੇਂ ਹਥਿਆਰਾਂ ਦੇ ਜਖੀਰੇ ਨਾਲ ਤਸਵੀਰਾਂ ਕਾਰਵਾਈ ਗਈ, ਇਹ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਇਨ੍ਹਾਂ ਲੋਕਾਂ ਦੇ ਹੌਸਲੇ ਕਿੰਨੇ ਬੁਲੰਦ ਸਨ ਅਤੇ ਰਾਜਨੀਤਕ ਵਿਅਕਤੀ ਵਿਕਾਸ ਦੇ ਸਬੰਧ ਵੀ ਸਾਬਤ ਹੋ ਗਏ ਹਨ।

ਸਿੱਧੂ ਨੇ ਪਿਤਾ ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਕਤਲ ਕਰਨ ਵਾਲਿਆਂ ਦਾ ਕੋਈ ਧਰਮ ਨਹੀ ਹੁੰਦਾ ਤੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਉਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਵਾਲਾ ਬਲਤੇਜ ਪੰਨੂ ਆਪਣੀ ਜਾਨ ਨੂੰ ਖਤਰਾ ਦੱਸ ਸੁਰੱਖਿਆ ਵਧਾਉਣ ਵਿੱਚ ਲੱਗਿਆ ਹੋਇਆ ਹੈ। 

ਇਹ ਵੀ ਪੜ੍ਹੋ: Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਬਿਸ਼ਨੋਈ ਗੈਂਗ ਦਾ ਯੂਪੀ ਕੁਨੈਕਸ਼ਨ, ਹੋਇਆ ਵੱਡਾ ਖੁਲਾਸਾ

(For more news apart from Sidhu Moosewala Murder Case Latest News, stay tuned to Zee PHH)

Trending news