Phagwara Accident: ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਗੱਡੀ ਨਾਲ ਸਕੂਟੀ ਦੀ ਹੋਈ ਟੱਕਰ; ਇੱਕ ਸਖ਼ਸ਼ ਦੀ ਮੌਤ
Advertisement
Article Detail0/zeephh/zeephh1899035

Phagwara Accident: ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਗੱਡੀ ਨਾਲ ਸਕੂਟੀ ਦੀ ਹੋਈ ਟੱਕਰ; ਇੱਕ ਸਖ਼ਸ਼ ਦੀ ਮੌਤ

Phagwara Accident: ਫਗਵਾੜਾ ਤੋਂ ਬੰਗਾ ਨੈਸ਼ਨਲ ਹਾਈਵੇ ਮਾਰਗ ਉੱਤੇ ਪਿੰਡ ਜੱਸੋਮਜਾਰਾ ਵਿੱਚ ਕਾਂਗਰਸ ਪਾਰਟੀ ਦੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਗੱਡੀ ਨਾਲ ਇੱਕ ਸਕੂਟੀ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 

ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਸਕੂਟੀ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਸਕੂਟੀ ਉਪਰ ਸਵਾਰ ਦੂਜਾ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਬੰਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮ੍ਰਿਤਕ ਦੀ ਪਛਾਣ ਰਾਮ ਕ੍ਰਿਸ਼ਨ ਵਾਸੀ ਠੀਂਡਾ ਵਜੋਂ ਹੋਈ ਜਦਕਿ ਦੂਜੇ ਜ਼ਖ਼ਮੀ ਵਿਅਕਤੀ ਦੀ ਪਛਾਣ ਰਾਮ ਪ੍ਰਕਾਸ਼ ਗੰਭੀਰ ਰੂਪ ਵਿੱਚ ਹੋਈ ਹੈ। ਇਸ ਹਾਦਸੇ ਵਿੱਚ ਵਿਧਾਇਕ ਵਾਲ-ਵਾਲ ਬਚ ਗਏ ਹਨ ਅਤੇ ਉਨ੍ਹਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ।

ਇਹ ਹਾਦਸਾ ਚੰਡੀਗੜ੍ਹ-ਫਗਵਾੜਾ ਹਾਈਵੇ 'ਤੇ ਨਵਾਂਸ਼ਹਿਰ ਦੇ ਬਹਿਰਾਮ ਦੇ ਜੱਸੋਮਾਜਰਾ ਨੇੜੇ ਵਾਪਰਿਆ। ਵਿਧਾਇਕ ਸ਼ੇਰੋਵਾਲੀਆ ਜਦੋਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ।
ਇਹ ਸਾਰੀ ਘਟਨਾ ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ ਹੈ।

ਹਾਲਾਂਕਿ ਲਾਡੀ ਸ਼ੇਰੋਵਾਲੀਆ ਦੀ ਕਾਰ ਦੇ ਡਰਾਈਵਰ ਨੇ ਸਕੂਟਰ ਸਵਾਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਰ ਨੂੰ ਵਿਚਕਾਰੋਂ ਡਿਵਾਈਡਰ ਵੱਲ ਨੂੰ ਕਰ ਦਿੱਤੀ ਪਰ ਸਕੂਟੀ ਚਲਾ ਰਿਹਾ ਰਾਮ ਕਿਸ਼ਨ ਗੱਡੀ ਨੂੰ ਬਿਲਕੁਲ ਸਾਹਮਣੇ ਦੇਖ ਕੇ ਘਬਰਾ ਗਿਆ ਤੇ ਸਕੂਟੀ ਬੇਕਾਬੂ ਹੋ ਗਈ। ਸਕੂਟੀ ਚਾਲਕ ਬ੍ਰੇਕ ਨਹੀਂ ਲਗਾ ਸਕਿਆ ਜਿਸ ਕਾਰਨ ਸਿੱਧੀ ਟੱਕਰ ਹੋ ਗਈ।

ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ

ਹਾਦਸੇ ਤੋਂ ਬਾਅਦ ਇਨੋਵਾ ਕਾਰ 'ਚ ਸਵਾਰ ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਉਨ੍ਹਾਂ ਦਾ ਸਟਾਫ਼ ਕਾਰ 'ਚੋਂ ਉਤਰ ਕੇ ਬਾਹਰ ਆ ਗਿਆ | ਉਨ੍ਹਾਂ ਹਾਈਵੇਅ ’ਤੇ ਆਵਾਜਾਈ ਰੋਕ ਕੇ ਜ਼ਖ਼ਮੀਆਂ ਨੂੰ ਸੜਕ ਤੋਂ ਚੁੱਕ ਕੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਾਮਕਿਸ਼ਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੰਭੀਰ ਜ਼ਖਮੀ ਰਾਮ ਪ੍ਰਕਾਸ਼ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ : Rahul Gandhi in Amritsar: ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਲੰਗਰ ਹਾਲ 'ਚ ਕੀਤੀ ਸੇਵਾ

Trending news