Derabassi Crime News: ਦੱਸਣਯੋਗ ਹੈ ਕਿ ਦੋਸ਼ੀ ਜਗਮੇਲ ਸਿੰਘ 2020 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਹੈ।
Trending Photos
Punjab's Derabassi Crime News: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿਤਾ ਆਪਣੇ ਤਿੰਨ ਬੱਚਿਆਂ ਨੂੰ ਬੰਦੀ ਬਣਾ ਕੇ ਰਖਦਾ ਸੀ ਅਤੇ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕਰਦਾ ਸੀ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਹ ਘਰ ਦਾ ਕੰਮ ਵੀ ਆਪਣੇ ਬੱਚਿਆਂ ਤੋਂ ਹੀ ਕਰਵਾਉਂਦਾ ਸੀ ਅਤੇ ਪਤਨੀ ਲੰਬੇ ਸਮੇਂ ਤੋਂ ਵੱਖ ਰਹਿ ਰਹੀ ਸੀ। ਇਸ ਦੌਰਾਨ ਬੇਟੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਤਿੰਨ ਬੱਚਿਆਂ ਨੂੰ ਬੰਦੀ ਬਣਾ ਕੇ ਕੁੱਟਮਾਰ ਕਰਨ ਵਾਲੇ ਪਿਤਾ ਜਗਮੇਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਜਗਮੇਲ 'ਤੇ ਦੋਸ਼ ਸੀ ਕਿ ਉਸਨੇ ਆਪਣੇ 16 ਸਾਲ ਦੀ ਬੇਟੀ ਅਤੇ 13 ਸਾਲਾ ਬੇਟੇ ਨੂੰ ਸਿਰ 'ਤੇ ਕ੍ਰਿਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਦਖ਼ਲ ਦਿੱਤੀ ਗਈ। ਇਸਦੇ ਨਾਲ ਹੀ ਬੱਚਿਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਦੌਰਾਨ ਉਸਦੇ ਬੇਟੇ ਦੇ ਸਿਰ 'ਤੇ 3 ਇੰਚ ਅਤੇ ਬੇਟੀ ਦੇ ਸਿਰ 'ਤੇ 4 ਇੰਚ ਦੇ ਟਾਂਕੇ ਲੱਗੇ। ਜ਼ਖਮੀ ਪੁੱਤਰ ਗਗਨਦੀਪ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਜਗਮੇਲ ਦੇ ਖਿਲਾਫ ਆਈਪੀਸੀ 307, 323, 506 ਅਤੇ ਜੁਵੇਨਾਈਲ ਜਸਟਿਸ ਕੇਅਰ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਦੀ ਧਾਰਾ 75 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਜਗਮੇਲ ਸਿੰਘ 2020 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਸੀ ਅਤੇ ਆਪਣੀ ਪਤਨੀ ਬਲਵਿੰਦਰ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਸੀ, ਜੋ ਕਿ ਫਿਲਹਾਲ ਡੇਰਾਬੱਸੀ ਦੇ ਬੇਹੜਾ ਵਿੱਚ ਆਪਣੇ ਭਰਾ ਨਾਲ ਰਹਿੰਦੀ ਹੈ।
ਇਸ ਦੌਰਾਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਘਰ ਵਿੱਚ ਬੱਚਿਆਂ ਨੂੰ ਭੁੱਖੇ-ਪਿਆਸੇ ਰੱਖਣ ਤੋਂ ਇਲਾਵਾ ਜ਼ਾਲਮ ਪਿਤਾ ਆਪਣੇ ਬੱਚਿਆਂ ਤੋਂ ਘਰ ਦੇ ਸਾਰੇ ਕੰਮ ਕਰਵਾਉਂਦਾ ਸੀ, ਜੋ ਕਿ ਘਰ ਅਤੇ ਗੁਆਂਢ 'ਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਵੀ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ ਉਹ ਕਈ ਵਾਰ ਆਪਣੇ ਬੱਚਿਆਂ ਨੂੰ ਕੁੱਕੜ ਬਣਾ ਕੇ ਰੱਖਦਾ ਸੀ ਤੇ ਕਈ ਵਾਰ ਆਪਣੇ ਧੀ ਨੂੰ ਵਾਲਾਂ ਤੋਂ ਘਸੀਟਦਾ, ਫਰਸ਼ 'ਤੇ ਸੁੱਟ ਦਿੰਦਾ, ਅਤੇ ਡੰਡੇ ਨਾਲ ਕੁੱਟਦਾ ਸੀ।
ਲੜਾਈ ਤੋਂ ਬਾਅਦ ਜਦੋਂ ਬੱਚਿਆਂ ਵੱਲੋਂ ਆਪਣੀ ਮਾਂ ਨੂੰ ਬੁਲਾਇਆ ਗਿਆ ਤਾਂ ਜਗਮੇਲ ਵੱਲੋਂ ਦੋਵੇਂ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਅਤੇ ਸਿਰ 'ਤੇ ਕ੍ਰਿਪਾਨ ਨਾਲ ਵਾਰ ਕਰਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਇਸ ਦੌਰਾਨ ਗੁਆਂਢ 'ਚ ਲੋਕਾਂ ਵੱਲੋਂ ਭੱਜ ਕੇ ਬੱਚਿਆਂ ਨੂੰ ਬਚਾਇਆ ਗਿਆ। (Punjab's Derabassi Crime News)
(For more news apart from Punjab's Derabassi Crime News, stay tuned to Zee PHH)