Ferozepur News: ਫਿਰੋਜ਼ਪੁਰ 'ਚ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਸੀਜ਼; 17 ਸਮੱਗਲਰਾਂ ਦੀ ਕਰੋੜਾਂ ਦੀ ਜਾਇਦਾਦ ਸੀਜ਼
Advertisement
Article Detail0/zeephh/zeephh1926545

Ferozepur News: ਫਿਰੋਜ਼ਪੁਰ 'ਚ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਸੀਜ਼; 17 ਸਮੱਗਲਰਾਂ ਦੀ ਕਰੋੜਾਂ ਦੀ ਜਾਇਦਾਦ ਸੀਜ਼

Ferozepur News: ਫਿਰੋਜ਼ਪੁਰ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੀ ਨਸ਼ੇ ਦੀ ਸਮੱਗਲਿੰਗ ਨਾਲ ਬਣਾਏ ਪੈਸੇ ਨਾਲ ਪ੍ਰਾਪਰਟੀ ਸੀਜ਼ ਕੀਤੀ ਜਾ ਰਹੀ ਹੈ।

Ferozepur News: ਫਿਰੋਜ਼ਪੁਰ 'ਚ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਸੀਜ਼; 17 ਸਮੱਗਲਰਾਂ ਦੀ ਕਰੋੜਾਂ ਦੀ ਜਾਇਦਾਦ ਸੀਜ਼

Ferozepur News: ਫਿਰੋਜ਼ਪੁਰ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੀ ਨਸ਼ੇ ਦੀ ਸਮੱਗਲਿੰਗ ਨਾਲ ਬਣਾਏ ਪੈਸੇ ਨਾਲ ਪ੍ਰਾਪਰਟੀ ਸੀਜ਼ ਕੀਤੀ ਜਾ ਰਹੀ ਹੈ। ਅੱਜ ਵੀ ਇੱਕ ਨਸ਼ਾ ਤਸਕਰ ਹਰਨਾਮ ਸਿੰਘ ਜੋ ਫਿਰੋਜ਼ਪੁਰ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੀ ਨਸ਼ੇ ਦੀ ਸਮੱਗਲਿੰਗ ਨਾਲ ਬਣਾਏ ਗਏ ਪੈਸੇ ਨਾਲ ਪ੍ਰਾਪਰਟੀ ਸੀਜ਼ ਕੀਤੀ ਜਾ ਰਹੀ ਹੈ।

ਅੱਜ ਵੀ ਇੱਕ ਨਸ਼ਾ ਤਸਕਰ ਹਰਨਾਮ ਸਿੰਘ ਜੋ ਕਿ ਪੱਲਾ ਮੇਘਾ ਵਿੱਚ 49 ਮਰਲੇ ਵਿੱਚ ਬਣਾਇਆ ਹੋਇਆ ਮਕਾਨ ਜਿਸ ਦੀ ਕੁਲ ਕੀਮਤ 28 ਲੱਖ 12 ਹਜ਼ਾਰ ਰੁਪਏ ਹਨ। ਇੱਕ ਕ੍ਰਿਏਟਾ ਕਾਰ ਜਿਸ ਦੀ ਕੀਮਤ 10 ਲੱਖ 94 ਹਜ਼ਾਰ 2140 ਰੁਪਏ ਅਤੇ ਫਿਰੋਜ਼ਪੁਰ ਸਿਟੀ ਵਿੱਚ ਯੂਕੋ ਬੈਂਕ ਸੇਵਿੰਗ ਖਾਤਾ ਜਿਸ ਵਿੱਚ 2 ਲੱਖ ਹਜ਼ਾਰ 258 ਰੁਪਏ ਨੂੰ ਸੀਜ਼ ਕੀਤਾ ਗਿਆ ਹੈ।

ਇਸ ਦੀ ਕੁਲ ਕੀਮਤ  41 ਲੱਖ 66 ਹਜ਼ਾਰ 4720 ਰੁਪਏ ਬਣਦੀ ਹੈ। ਹਰਨਾਮ ਸਿੰਘ ਤੋਂ 2015 ਵਿੱਚ 260 ਗ੍ਰਾਮ ਹੈਰੋਇਨ ਫੜ੍ਹੀ ਗਈ ਸੀ, ਜਿਸ ਵਿੱਚ ਇਸ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋਇਆ ਸੀ ਅਤੇ ਇਸ ਸਮੇਂ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

ਇਹ ਵੀ ਪੜ੍ਹੋ: Hoshiarpur News: ਕਾਲਜ ਪੜ੍ਹਨ ਦੇ ਨਾਂ 'ਤੇ ਘਰੋਂ ਨਿਕਲੀ ਲੜਕੀ, ਨਹਿਰ 'ਚ ਛਾਲ ਮਾਰ ਕੀਤੀ ਖੁਦਕੁਸ਼ੀ

ਐਸਪੀਡੀ ਰਣਧੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ 17 ਨਸ਼ਾ ਤਸਕਰਾਂ ਦੀ ਕੁਲ 8, 35, 02922 ਦੀ ਜਾਇਦਾਦ ਸੀਜ਼ ਕਰ ਚੁੱਕੇ ਹਨ। 13 ਹੋਰ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਸੀਜ਼ ਕਰਨ ਲਈ ਉਨ੍ਹਾਂ ਫਾਈਲਜ਼ ਨੂੰ ਦਿੱਲੀ ਹਾਈ ਕੋਰਟ ਅਥਾਰਿਟੀ ਨੂੰ ਭੇਜ ਦਿੱਤੀ ਹੈ। ਉਥੋਂ ਮਨਜ਼ੂਰੀ ਮਿਲਦੇ ਹੀ ਜਲਦੀ ਹੀ ਉਨ੍ਹਾਂ ਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਭਦੌੜ ਵਿੱਚ ਇੱਕ ਮੈਡੀਕਲ ਸਟੋਰ ਮਾਲਕ ਤੇ ਉਸ ਦੀ ਪਤਨੀ ਦੇ ਨਾਮ ਉਤੇ ਪੌਣੇ ਦੋ ਕਰੋੜ ਰੁਪਏ ਦੇ ਲਗਭਗ ਦੀਆਂ ਜਾਇਜਾਦਾਂ, ਬੈਂਕ ਖਾਤੇ, ਕਾਰ ਤੇ ਦੋਪਹੀਆ ਵਾਹਨ ਪੁਲਿਸ ਨੇ ਕੇਸ ਪ੍ਰਾਪਰਟੀ ਬਣਾ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਹੁਕਮ ਆਉਣ ਉਤੇ ਡੀਐਸਪੀ ਨਾਰਕੋਟਿਕ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਥਾਣਾ ਭਦੌੜ ਪੁਲਿਸ ਦੁਆਰਾ ਫ੍ਰੀਜ ਕਰ ਦਿੱਤੇ ਗਏ ਸਨ। ਉਕਤ ਮੈਡੀਕਲ ਸਟੋਰ ਮਾਲਕ ਦੀ ਕੋਠੀ, ਪਲਾਟ ਤੇ ਦੁਕਾਨ ਬਾਹਰ ਜਨਤਕ ਕਾਰਵਾਈ ਨੋਟਿਸ ਚਿਪਕਾਏ ਗਏ ਸਨ।

ਡੀਐਸਪੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਾਧੂ ਸਿੰਘ ਖਿਲਾਫ਼ 2019 ਵਿੱਚ ਨਸ਼ਾ ਵੇਚਣ ਦਾ ਮਾਮਲਾ ਦਰਜ ਹੋਇਆ ਸੀ ਤੇ ਬਾਅਦ ਵਿੱਚ ਹੋਈ ਪੜਤਾਲ ਵਿੱਚ ਜਾਇਦਾਦ ਲਈ ਆਇਆ ਪੈਸਾ ਸਾਬਤ ਨਹੀਂ ਕਰ ਸਕਿਆ ਸੀ ਤੇ ਪ੍ਰਾਪਰਟੀ ਅਟੈਚਮੈਂਟ ਲਈ ਐੱਨਡੀਪੀਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ। ਇਸ ਦੇ ਆਧਾਰ ਉਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ: Navratri 2023: ਦੁਰਗਾ ਅਸ਼ਟਮੀ ਤਿਓਹਾਰ ਦੀਆਂ ਪੰਜਾਬ CM ਮਾਨ ਅਤੇ ਰਾਸ਼ਟਰਪਤੀ ਨੇ ਦਿੱਤੀਆਂ ਵਧਾਈਆਂ

Trending news