Ludhiana Loot News: ਪੁਲਿਸ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ 96 ਘੰਟੇ 'ਚ ਸੁਲਝਾਇਆ, 3 ਕਰੋੜ 51 ਲੱਖ ਰੁਪਏ ਸਮੇਤ 4 ਮੁਲਜ਼ਮ ਕਾਬੂ
Advertisement
Article Detail0/zeephh/zeephh1878879

Ludhiana Loot News: ਪੁਲਿਸ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ 96 ਘੰਟੇ 'ਚ ਸੁਲਝਾਇਆ, 3 ਕਰੋੜ 51 ਲੱਖ ਰੁਪਏ ਸਮੇਤ 4 ਮੁਲਜ਼ਮ ਕਾਬੂ

Ludhiana Loot News: ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ ਹੈ।

Ludhiana Loot News: ਪੁਲਿਸ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ 96 ਘੰਟੇ 'ਚ ਸੁਲਝਾਇਆ, 3 ਕਰੋੜ 51 ਲੱਖ ਰੁਪਏ ਸਮੇਤ 4 ਮੁਲਜ਼ਮ ਕਾਬੂ

Ludhiana Loot News: ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ ਹੈ। ਦੁੱਗਰੀ ਵਿੱਚ ਇੱਕ ਡਾਕਟਰ ਤੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ।

ਮਾਮਲਾ ਸੁਲਝਾਉਣ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਤੇ ਡੀਜੀਪੀ ਡਿਸਕ ਵੀ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇੱਕ ਹੋਟਲ ਤੋਂ ਕਾਬੂ ਕੀਤਾ ਗਿਆ ਹੈ।

ਫੜੇ ਗਏ ਮੁਲਜ਼ਮਾਂ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹਰਵਿੰਦਰ ਸਿੰਘ ਦੁੱਗਰੀ ਉਤੇ ਚਾਰ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਪਵਨੀਤ ਸਿੰਘ ਉਤੇ ਵੀ 4 ਮਾਮਲੇ, ਜਦੋਂਕਿ ਗੁਰਵਿੰਦਰ ਸਿੰਘ ਲੁਧਿਆਣਾ ਸੁਆ ਰੋਡ ਉਤੇ ਵੀ 420 ਆਦਿ ਕੇਸ ਦਰਜ ਹਨ, ਜਗਪ੍ਰੀਤ ਸਿੰਘ ਸਾਹਿਲ ਪ੍ਰੀਤ ਵੀ ਇਸ ਵਾਰਦਾਤ ਵਿੱਚ ਸ਼ਾਮਿਲ ਸਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੀੜਤ ਡਾਕਟਰ ਕਈ ਦੇਸ਼ਾਂ ਵਿੱਚ ਮੈਡੀਕਲ ਲਈ ਪ੍ਰਮਾਣਿਤ ਸੀ। ਮੁਲਜ਼ਮਾਂ ਨੂੰ ਇਸ ਬਾਰੇ ਪਤਾ ਸੀ ਕਿ ਇਨ੍ਹਾਂ ਕੋਲ ਕੈਸ਼ ਹੁੰਦਾ ਹੈ। ਮੁਲਜ਼ਮਾਂ ਨੇ ਡਾਕਟਰ ਤੇ ਉਨ੍ਹਾਂ ਦੀ ਪਤਨੀ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ 25 ਲੱਖ ਰੁਪਏ ਅਤੇ ਗਹਿਣੇ ਲੁੱਟਣ ਦੀ ਰਿਪੋਰਟ ਕੀਤੀ ਗਈ ਸੀ ਪਰ ਅਸੀਂ ਮਾਮਲੇ ਵਿੱਚ 3 ਕਰੋੜ 51 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।

ਇਹ ਵੀ ਪੜ੍ਹੋ : India vs Canada: ਕੈਨੇਡੀਅਨ ਕੂਟਨੀਤਕ ਨੂੰ ਭਾਰਤ ਸਰਕਾਰ ਨੇ ਹਟਾਇਆ, 5 ਦਿਨਾਂ 'ਚ ਭਾਰਤ ਛੱਡਣ ਦੇ ਦਿੱਤੇ ਨਿਰਦੇਸ਼

ਉਨ੍ਹਾਂ ਨੇ ਕਿਹਾ ਕਿ ਡਾਕਟਰ ਪਰਿਵਾਰ ਇਨਕਮ ਟੈਕਸ ਦੇ ਡਰ ਕਰਕੇ ਹੀ 25 ਲੱਖ ਦੀ ਡਕੈਤੀ ਦੀ ਸ਼ਿਕਾਇਤ ਕੀਤੀ ਗਈ ਸੀ। ਜਦੋਂ ਪੁਲਿਸ ਨੇ ਕੇਸ ਟਰੈਕ ਕੀਤਾ ਤਾਂ 3 ਕਰੋੜ 51 ਲੱਖ ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਨੇ ਕਿਹਾ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਹਾਲੇ ਹੋਰ ਵੀ ਰਿਕਵਰੀ ਹੋ ਸਕਦੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਲਈ ਇਹ ਵੱਡਾ ਚੈਲੇਂਜ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਾਲੇ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਹਨ।

ਇਹ ਵੀ ਪੜ੍ਹੋ : Canada News: ਕੈਨੇਡਾ ਨੇ ਸਿੱਖ ਕਾਰਕੁਨ ਦੀ ਹੱਤਿਆ 'ਚ ਭਾਰਤ ਦੇ ਸੰਭਾਵੀ ਸਬੰਧ ਦੀ ਜਾਂਚ ਦੇ ਤਹਿਤ ਭਾਰਤੀ ਡਿਪਲੋਮੈਟ ਨੂੰ ਕੱਢਿਆ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news