Faridkot Jail News: ਜੇਲ੍ਹ ਵਿੱਚ ਗੇਂਦ ਵਿੱਚ ਭਰ ਕੇ ਮੋਬਾਈਲ ਤੇ ਹੋਰ ਸਾਮਾਨ ਸੁੱਟਣ ਦੀ ਤਾਕ ਵਿੱਚ ਫਿਰ ਰਹੇ ਇੱਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Trending Photos
Faridkot Jail News: ਫ਼ਰੀਦਕੋਟ ਦੇ ਕੇਂਦਰੀ ਮਾਡਰਨ ਜੇਲ੍ਹ ਦੇ ਬਾਹਰ ਗਾਰਦ ਦੌਰਾਨ ਮੁਸਤੈਦੀ ਵਿਖਾਉਂਦੇ ਹੋਏ ਜੇਲ੍ਹ ਦੇ ਅੰਦਰ ਗੇਂਦਾਂ ਵਿੱਚ ਭਰ ਕੇ ਮੋਬਾਈਲ ਤੇ ਹੋਰ ਸਾਮਾਨ ਸੁੱਟਣ ਆਏ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਜਦਕਿ ਉਸ ਦਾ ਇੱਕ ਸਾਥੀ ਭੱਜਣ ਵਿੱਚ ਸਫ਼ਲ ਹੋ ਗਿਆ ਹੈ। ਜੇਲ੍ਹ ਗਾਰਦ ਨੇ ਕਾਬੂ ਕੀਤੇ ਗਏ ਵਿਅਕਤੀ ਤੋਂ ਮੋਬਾਈਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਸ ਸਬੰਧ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਕਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਗਾਰਦ ਵੱਲੋਂ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਮੱਦੇਨਜ਼ਰ ਧਿਆਨ ਰੱਖਿਆ ਜਾ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਸ਼ੱਕ ਦੇ ਆਧਾਰ ਉਤੇ ਉਥੇ ਆਏ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜ਼ਿਲ੍ਹਾ ਮੋਗਾ ਨੂੰ ਕਾਬੂ ਕਰ ਲਿਆ ਗਿਆ। ਜਦਕਿ ਉਨ੍ਹਾਂ ਨੂੰ ਦੇਖ ਕੇ ਦੋਵੇਂ ਵਿਅਕਤੀ ਫ਼ਰਾਰ ਹੋ ਗਏ ਹਨ।
ਜੇਲ੍ਹ ਗਾਰਦ ਵੱਲੋਂ ਜਦ ਗੁਰਪ੍ਰੀਤ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਗੇਂਦਾਂ ਵਿੱਚ ਭਰੇ ਹੋਏ 7 ਮੋਬਾਈਲ, 2 ਚਾਰਜਰ, 2 ਬੀੜੀ ਦੇ ਬੰਡਲ, 6 ਲਾਈਟਰ ਤੇ ਸਿਲਵਰ ਪੱਤੀਆਂ ਵੀ ਬਰਾਮਦ ਹੋਈਆਂ ਹਨ। ਉਸ ਤੋਂ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਇਹ ਸਭ ਸਾਮਾਨ ਉਸ ਤੋਂ ਜੇਲ੍ਹ ਵਿੱਚ ਬੰਦ ਜ਼ਿਲ੍ਹਾ ਫਿਰੋਜ਼ਪੁਰ ਵਾਸੀ ਹਵਾਲਾਤੀ ਸਨਮਪ੍ਰੀਤ ਸਿੰਘ ਨੇ ਮੰਗਵਾਇਆ ਸੀ। ਫਿਲਹਾਲ ਸਥਾਨਕ ਥਾਣਾ ਸਿਟੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਤੇ ਹਵਾਲਾਤੀ ਸਨਮਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Delhi Services Bill: ਦਿੱਲੀ ਸੇਵਾ ਬਿੱਲ ਪਾਸ ਹੋਣ ਮਗਰੋਂ CM ਭਗਵੰਤ ਮਾਨ ਦਾ ਬਿਆਨ, ਕਿਹਾ "ਲੋਕਤੰਤਰ ਨੂੰ ਬਚਾਉਣ ਲਈ..."
ਕਾਬਿਲੇਗੌਰ ਹੈ ਕਿ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਤੇ ਹੋਰ ਸਾਮਾਨ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਚੈਕਿੰਗ ਦੌਰਾਨ ਜੇਲ੍ਹਾਂ ਵਿਚੋਂ ਮੋਬਾਈਲ ਤੇ ਹੋਰ ਸ਼ੱਕੀ ਸਾਮਾਨ ਬਰਾਮਦ ਹੁੰਦਾ ਰਿਹਾ ਹੈ।
ਗੌਰਤਲਬ ਹੈ ਕਿ ਪਿਛਲੇ ਮਹੀਨੇ ਅਚਾਨਕ ਚੈਕਿੰਗ ਦੌਰਾਨ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚੋਂ ਲਾਵਾਰਸ ਹਾਲਤ ਵਿੱਚ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਸਹਾਇਕ ਸੁਪਰਡੈਂਟ ਕਸ਼ਮੀਰ ਲਾਲ ਨੇ ਦੱਸਿਆ ਸੀ ਕਿ ਚੈਕਿੰਗ ਦੌਰਾਨ ਹਵਾਲਾਤੀਆਂ ਹਰਦੀਪ ਸਿੰਘ, ਮਨਦੀਪ ਸਿੰਘ, ਸੁਰਿੰਦਰ ਸਿੰਘ ਅਤੇ ਬਲਦੇਵ ਸਿੰਘ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਸੀ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਵੱਲੋਂ ਜੇਲ੍ਹ ਦੀਆਂ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਸੀ।
ਇਹ ਵੀ ਪੜ੍ਹੋ : Punjab News: ਸਰਕਾਰੀ ਸਕੂਲ 'ਚ ਸ਼ਰਾਬ ਪੀ ਕੇ ਆਇਆ ਪ੍ਰਿੰਸੀਪਲ ਸਸਪੈਂਡ, ਮੰਤਰੀ ਹਰਜੋਤ ਬੈਂਸ ਨੇ ਲਗਾਈ ਕਲਾਸ