Machhiwara Crime News: ਮਾਮੂਲੀ ਤਕਰਾਰ ਖੂਨੀ ਝੜਪ 'ਚ ਬਦਲੀ, ਤਲਵਾਰ ਦੇ ਹਮਲਾ ਨਾਲ ਇੱਕ ਜ਼ਖ਼ਮੀ
Advertisement
Article Detail0/zeephh/zeephh1838422

Machhiwara Crime News: ਮਾਮੂਲੀ ਤਕਰਾਰ ਖੂਨੀ ਝੜਪ 'ਚ ਬਦਲੀ, ਤਲਵਾਰ ਦੇ ਹਮਲਾ ਨਾਲ ਇੱਕ ਜ਼ਖ਼ਮੀ

Machhiwara Crime News:  ਮਾਛੀਵਾੜਾ ਸਾਹਿਬ ਦੇ ਨੇੜੇਲੇ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਨੌਜਵਾਨਾਂ ਦੇ ਇੱਕ ਗੁੱਟ ਵੱਲੋਂ ਦੂਜੀ ਧਿਰ ’ਤੇ ਤਲਵਾਰਾਂ ਨਾਲ ਹਮਲਾ ਕਰ ਇੱਕ ਵਿਅਕਤੀ ਨੂੰ ਜਖ਼ਮੀ ਕਰ ਦਿੱਤਾ ਹੈ।

Machhiwara Crime News: ਮਾਮੂਲੀ ਤਕਰਾਰ ਖੂਨੀ ਝੜਪ 'ਚ ਬਦਲੀ, ਤਲਵਾਰ ਦੇ ਹਮਲਾ ਨਾਲ ਇੱਕ ਜ਼ਖ਼ਮੀ

Machhiwara Crime News: ਮਾਛੀਵਾੜਾ ਸਾਹਿਬ ਦੇ ਨੇੜੇਲੇ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਨੌਜਵਾਨਾਂ ਦੇ ਇੱਕ ਗੁੱਟ ਵੱਲੋਂ ਦੂਜੀ ਧਿਰ ’ਤੇ ਤਲਵਾਰਾਂ ਨਾਲ ਹਮਲਾ ਕਰ ਇੱਕ ਵਿਅਕਤੀ ਨੂੰ ਜਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਦੀ ਕਾਰ ਵੀ ਭੰਨ ਸੁੱਟੀ, ਜਿਸ ’ਤੇ ਪੁਲਿਸ ਨੇ 4 ਵਿਅਕਤੀ ਹਰਮਨਦੀਪ ਸਿੰਘ, ਜਸਕਰਨ ਸਿੰਘ ਵਾਸੀ ਰਤੀਪੁਰ, ਸਨੀ ਤੇ ਕਰਨ ਵਾਸੀ ਇੰਦਰਾ ਕਾਲੋਨੀ ਮਾਛੀਵਾੜਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹਸਪਤਾਲ ਵਿੱਚ ਇਲਾਜ ਅਧੀਨ ਦਵਿੰਦਰ ਸਿੰਘ ਵਾਸੀ ਟਾਂਡਾ ਕੁਸ਼ਲ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਰਾਹੋਂ ਰੋਡ ’ਤੇ ਢਾਬਾ ਚਲਾਉਂਦਾ ਹੈ ਅਤੇ ਸਵੇਰੇ ਉਹ ਆਪਣੇ ਇੱਕ ਰਿਸ਼ਤੇਦਾਰ ਲੜਕੇ ਰਵਿੰਦਰ ਸਿੰਘ ਨਾਲ ਆਪਣੀ ਕਾਰ ’ਤੇ ਸਵਾਰ ਹੋ ਕੇ ਮਾਛੀਵਾੜਾ ਵਿਖੇ ਸਬਜ਼ੀ ਖਰੀਦਣ ਆਇਆ ਸੀ।

ਮੇਨ ਚੌਂਕ ਨੇੜੇ ਇੱਕ ਗਲਤ ਪਾਸਿਓਂ ਕਾਰ ਆਈ ਜਿਸ ਵਿੱਚ 4 ਨੌਜਵਾਨ ਸਵਾਰ ਸਨ ਜਿਨ੍ਹਾਂ ਦੀ ਕਾਰ ਦਾ ਟਾਇਰ ਉਸ ਦੀ ਕਾਰ ਨਾਲ ਟਕਰਾ ਗਿਆ। ਕਾਰ ਸਵਾਰ ਨੌਜਵਾਨ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਉਹ ਆਪਣੀ ਕਾਰ ਲੈ ਕੇ ਪਿੰਡ ਵਾਪਸ ਟਾਂਡਾ ਕੁਸ਼ਲ ਆ ਗਿਆ। ਇਸ ਦੌਰਾਨ ਇਹ ਨੌਜਵਾਨਾਂ  ਨੇ ਆਪਣੀ ਕਾਰ ਉਸ ਪਿੱਛੇ ਲਾ ਲਈ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਉਸ ਨੂੰ ਘੇਰ ਲਿਆ ਅਤੇ ਤਲਵਾਰਾਂ, ਡੰਡਿਆਂ ਸਮੇਤ ਇਨ੍ਹਾਂ 4 ਨੌਜਵਾਨਾਂ ਨੇ ਹਮਲਾ ਕਰ ਦਿੱਤਾ।

ਸ਼ਿਕਾਇਤਕਰਤਾ ਅਨੁਸਾਰ ਉਹ ਆਪਣੀ ਕਾਰ ਉੱਥੇ ਛੱਡ ਕੇ ਨੇੜੇ ਹੀ ਆਪਣੇ ਚਾਚਾ ਸੋਹਣ ਸਿੰਘ ਦੇ ਘਰ ਜਾਨ ਬਚਾਉਣ ਲਈ ਵੜ ਗਏ ਪਰ ਇਹ ਹਮਲਾਵਾਰ ਨੌਜਵਾਨ ਉਨ੍ਹਾਂ ਪਿੱਛੇ ਹੀ ਅੰਦਰ ਆ ਵੜੇ। ਘਰ ਅੰਦਰ ਦਾਖਲ ਹੋ ਕੇ ਇਨ੍ਹਾਂ ਨੌਜਵਾਨਾਂ ਨੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੇ ਹੱਥ ਤੇ ਪਿੱਠ ’ਤੇ ਸੱਟਾਂ ਵੱਜੀਆਂ ਜਦਕਿ ਦੂਜੇ ਨੌਜਵਾਨ ਰਵਿੰਦਰ ਸਿੰਘ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਸ਼ਿਕਾਇਤਕਰਤਾ ਅਨੁਸਾਰ ਇਨ੍ਹਾਂ ’ਚੋਂ ਇੱਕ ਨੌਜਵਾਨ ਉਸ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਵੀ ਖੋਹ ਕੇ ਲੈ ਗਿਆ ਅਤੇ ਜਦੋਂ ਉਨ੍ਹਾਂ ਵੱਲੋਂ ਰੌਲਾ ਪਾਇਆ ਗਿਆ ਤਾਂ ਲੋਕਾਂ ਦਾ ਇਕੱਠ ਹੁੰਦਿਆਂ ਦੇਖ ਇਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਦਵਿੰਦਰ ਸਿੰਘ ਅਨੁਸਾਰ ਹਮਲਾਵਾਰ ਉਸਦੀ ਕਾਰ ਦੇ ਸ਼ੀਸ਼ੇ ਵੀ ਭੰਨ ਗਏ।

ਇਸ ਸਬੰਧੀ ਥਾਣਾ ਮੁਖੀ ਸੰਤੋਖ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ 4 ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਇੱਕ ਨੌਜਵਾਨ ਹਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਪਰੰਤੂ ਇਸ ਮਾਮਲੇ ਸਬੰਧੀ ਸਾਰੇ ਪੁਲਿਸ ਅਧਿਕਾਰੀ ਕੈਮਰੇ ਤੋਂ ਪਾਸਾ ਵੱਟ ਦੇ ਰਹੇ।

ਇਹ ਵੀ ਪੜ੍ਹੋ : Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ

Trending news