Ammunition recovered: ਸਰਹਿੰਦ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ
Advertisement
Article Detail0/zeephh/zeephh1721748

Ammunition recovered: ਸਰਹਿੰਦ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ

Ammunition recovered: ਸ਼ੁੱਕਰਵਾਰ ਨੂੰ ਗੋਤਾਖੋਰਾਂ ਨੂੰ ਸਰਹਿੰਦ ਨਹਿਰ ਵਿੱਚੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਅਸਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ammunition recovered: ਸਰਹਿੰਦ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ

Ammunition recovered: ਪੰਜਾਬ ਵਿੱਚ ਜਿਥੇ ਇੱਕ ਪਾਸੇ ਘੱਲੂਘਾਰਾ ਹਫਤਾ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ। ਦੂਜੇ ਪਾਸੇ ਦੋਰਾਹਾ ਵਿੱਚ ਅੱਜ ਸਰਹਿੰਦ ਨਹਿਰ ਵਿੱਚੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਣ ਨਾਲ ਪੁਲਿਸ ਦੇ ਹੱਥ-ਪੈਰ ਫੁੱਲ ਗਏ ਹਨ।

ਗੋਤਾਖੋਰਾਂ ਨੇ ਨਹਿਰ ਵਿੱਚ ਵੱਡੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਹਨ ਤੇ ਪੁਲਿਸ ਨੂੰ ਮੌਕੇ ਉਪਰ ਬੁਲਾਇਆ। ਇਹ ਕਾਰਤੂਸ ਏਕੇ-47 ਅਤੇ ਥ੍ਰੀ ਨਟ ਥ੍ਰੀ ਵਰਗੇ ਹਥਿਆਰਾਂ ਦੇ ਲੱਗ ਰਹੇ ਹਨ। ਇਸ ਨੂੰ ਲੈ ਕੇ ਪੁਲਿਸ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਲੈਣਾ ਚਾਹੁੰਦੀ। ਇਸ ਕਾਰਨ ਪੁਲਿਸ ਨੇ ਪੂਰੀ ਨਹਿਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ।

ਦੋਰਾਹਾ ਵਿੱਚ ਗੁਰਥਲੀ ਨਹਿਰ ਪੁਲ ਦੇ ਕੋਲ ਰੋਜ਼ਾਨਾ ਦੀ ਤਰ੍ਹਾਂ ਗੋਤਾਖੋਰ ਨਹਿਰ ਵਿੱਚ ਆਪਣੀ ਪ੍ਰੈਕਿਟਸ ਕਰ ਰਹੇ ਸਨ ਤਾਂ ਇਸ ਦੌਰਾਨ ਗੋਤਾਖੋਰਾਂ ਦੇ ਹੱਥ ਨਹਿਰ ਦੇ ਵਿਚਾਲੇ ਪਏ ਭਾਰੀ ਮਾਤਰਾ ਵਿੱਚ ਕਾਰਤੂਸ ਹੱਥ ਲੱਗੇ। ਗੋਤਾਖੋਰਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉਪਰ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਗੋਤਾਖੋਰਾ ਕਨ੍ਹਈਆ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਨਹਿਰ ਵਿੱਚ ਆਪਣੀ ਪ੍ਰੈਕਟਿਸ ਕਰ ਰਹੇ ਸਨ। ਇਸ ਵਿਚਾਲੇ ਨਹਿਰ ਦੇ ਥੱਲੇ ਵੱਡੀ ਮਾਤਰਾ ਵਿੱਚ ਅਸਲਾ ਦੇਖਿਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ਉਪਰ ਬੁਲਾਇਆ ਗਿਆ ਤੇ ਪੁਲਿਸ ਆਪਣੀ ਜਾਂਚ ਕਰ ਰਹੀ ਹੈ।
ਉਥੇ ਇਸ ਮਾਮਲੇ ਵਿੱਚ ਮੌਕੇ ਉਤੇ ਪੁੱਜੇ ਪਾਇਲ ਦੇ ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਪਾਰਟੀ ਮੌਕੇ ਉਪਰ ਪੁੱਜ ਗਈ।

ਇਹ ਵੀ ਪੜ੍ਹੋ : Junior Hockey Asia Cup 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਦਿੱਤੀ ਵੱਡੀ ਹਾਰ

ਨਹਿਰ ਵਿਚੋਂ ਬਰਾਮਦ ਹੋਇਆ ਅਸਲਾ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਕਾਰਤੂਸ ਕਾਫੀ ਜ਼ਿਆਦਾ ਪੁਰਾਣੇ ਲੱਗ ਰਹੇ ਹਨ। ਇਹ ਕਾਫੀ ਸਮਾਂ ਪਹਿਲਾਂ ਬੰਦ ਹੋ ਚੁੱਕੇ ਹਥਿਆਰ ਥ੍ਰੀ-ਨਟ-ਥ੍ਰੀ ਲੱਗ ਰਹੇ ਹਨ। ਪੁਲਿਸ ਆਪਣੇ ਪੱਧਰ ਉਤੇ ਜਾਂਚ ਕਰ ਰਹੀ ਹੈ। ਗੋਤਾਖੋਰਾਂ ਦੀ ਮਦਦ ਨਾਲ ਨਹਿਰ ਦੀ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : Governor Banwari Lal Purohit: ਕਟਾਰੂਚੱਕ ਨੂੰ ਕੈਬਨਿਟ 'ਚ ਰਹਿਣ ਦਾ ਹੱਕ ਨਹੀਂ- ਰਾਜਪਾਲ ਬਨਵਾਰੀ ਲਾਲ ਪੁਰੋਹਿਤ

Trending news