Weather Update Today: ਕੜਾਕੇ ਦੀ ਠੰਡ! ਤਾਪਮਾਨ 4 ਡਿਗਰੀ ਪਹੁੰਚਿਆ, ਕਈ ਉਡਾਣਾਂ ਪ੍ਰਭਾਵਿਤ, ਕਈ ਟਰੇਨਾਂ ਲੇਟ
Advertisement
Article Detail0/zeephh/zeephh2063411

Weather Update Today: ਕੜਾਕੇ ਦੀ ਠੰਡ! ਤਾਪਮਾਨ 4 ਡਿਗਰੀ ਪਹੁੰਚਿਆ, ਕਈ ਉਡਾਣਾਂ ਪ੍ਰਭਾਵਿਤ, ਕਈ ਟਰੇਨਾਂ ਲੇਟ

Weather Update Today:  ਦਿੱਲੀ 'ਚ ਕੜਾਕੇ ਦੀ ਠੰਡ ਨੇ ਜਹਾਜ਼ ਅਤੇ ਰੇਲ ਯਾਤਰੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ। ਠੰਡ ਦੀ ਗੱਲ ਕਰੀਏ ਤਾਂ ਦਿੱਲੀ ਦਾ ਤਾਪਮਾਨ 4 ਡਿਗਰੀ ਤੱਕ ਪਹੁੰਚ ਗਿਆ ਹੈ।

Weather Update Today: ਕੜਾਕੇ ਦੀ ਠੰਡ! ਤਾਪਮਾਨ 4 ਡਿਗਰੀ ਪਹੁੰਚਿਆ, ਕਈ ਉਡਾਣਾਂ ਪ੍ਰਭਾਵਿਤ, ਕਈ ਟਰੇਨਾਂ ਲੇਟ

Weather Update Today: ਦੇਸ਼ਭਰ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਨੂੰ ਲੈ ਕੇ ਅੱਜ ਮੌਸਮ ਵਿਭਾਗ ਵੱਲੋਂ ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਠੰਡ ਕੜਾਕੇ ਦੀ ਪੈ ਰਹੀ ਹੈ ਅਤੇ ਟੈਂਪਰੇਚਰ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਅਜਿਹੇ ਮੌਸਮ ਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ। ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ-ਐੱਨ.ਸੀ.ਆਰ. 'ਚ ਠੰਡ ਬੇਹੱਦ ਵੱਧ ਗਈ ਹੈ। ਹਾਲਾਤ ਇਹ ਹਨ ਕਿ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। 

ਸੰਘਣੀ ਧੁੰਦ ਅਤੇ ਠੰਡ ਦੇ ਕਹਿਰ ਕਰਕੇ ਹੁਣ ਜਹਾਜ਼ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਦੋਵਾਂ ਵਿੱਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਉਡਾਣਾਂ ਦੇ ਸੰਚਾਲਨ ਵਿੱਚ ਦੇਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਸਮੇਤ ਲਗਭਗ 120 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਹ ਜਾਣਕਾਰੀ ਦਿੱਲੀ ਏਅਰਪੋਰਟ ਐਫਆਈਡੀਐਸ ਤੋਂ ਮਿਲੀ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਡ ਨੇ ਠਾਰੇ ਲੋਕ, ਸੱਤ ਜ਼ਿਲ੍ਹਿਆਂ ਵਿੱਚ ਧੁੰਦ ਦਾ ਰੈੱਡ ਅਲਰਟ 

ਚੰਡੀਗੜ੍ਹ ਉਡਾਣਾਂ ਬਾਰੇ
ਹੁਣ ਤੱਕ ਅੱਜ ਦੀਆਂ 3 ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਚੰਡੀਗੜ੍ਹ ਤੋਂ ਦਿੱਲੀ ਲਈ ਫਲਾਈਟ ਨੰਬਰ 2177, ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਨੰਬਰ 5263 ਅਤੇ ਚੰਡੀਗੜ੍ਹ ਤੋਂ ਬੈਂਗਲੁਰੂ ਲਈ ਫਲਾਈਟ ਨੰਬਰ 6634 ਸ਼ਾਮਲ ਹਨ। ਅਗਲੇਰੀ ਉਡਾਣਾਂ ਦਾ ਫੈਸਲਾ ਮੌਸਮ ਦੇ ਹਿਸਾਬ ਨਾਲ ਕੀਤਾ ਜਾਵੇਗਾ।

ਰੇਲ ਆਵਾਜਾਈ ਪ੍ਰਭਾਵਿਤ

ਦੱਸ ਦਈਏ ਕਿ ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਆਉਣ ਵਾਲੀਆਂ 36 ਤੋਂ ਵੱਧ ਟਰੇਨਾਂ ਨਿਰਧਾਰਤ ਸਮੇਂ ਤੋਂ 16 ਘੰਟੇ ਪਿੱਛੇ ਚੱਲ ਰਹੀਆਂ ਹਨ। ਸ਼ਤਾਬਦੀ ਵਰਗੀਆਂ ਟਰੇਨਾਂ ਵੀ ਸਾਢੇ ਪੰਜ ਘੰਟੇ ਲੇਟ ਹਨ। ਉੱਤਰੀ ਭਾਰਤ ਦੀਆਂ ਟਰੇਨਾਂ ਦੇ ਦੇਰੀ ਦਾ ਸਿਲਸਿਲਾ ਪਿਛਲੇ 15 ਦਿਨਾਂ ਤੋਂ ਜਾਰੀ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਰਹੀ ਹੈ।

-ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਕਾਰਨ ਕਈ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਲੁਧਿਆਣਾ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਯਾਤਰੀਆਂ ਨੂੰ ਠੰਡ 'ਚ ਕੰਬਣੀ ਪੈ ਰਹੀ ਹੈ।

-ਨਵੀਂ ਦਿੱਲੀ ਰੇਲਵੇ ਸਟੇਸ਼ਨ (ਐੱਨ.ਡੀ.ਆਰ.ਐੱਸ.) 'ਤੇ ਯਾਤਰੀਆਂ ਨੂੰ ਇੰਤਜ਼ਾਰ ਕਰਦੇ ਦੇਖਿਆ ਗਿਆ ਕਿਉਂਕਿ ਧੁੰਦ ਕਾਰਨ ਖਰਾਬ ਦਿੱਖ ਦੇ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲੀਆਂ। 

-ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਆਉਣ ਵਾਲੀਆਂ 36 ਤੋਂ ਵੱਧ ਟਰੇਨਾਂ ਨਿਰਧਾਰਿਤ ਸਮੇਂ ਤੋਂ 12 ਤੋ 16 ਘੰਟੇ ਲੇਟ ਚੱਲ ਰਹੀਆਂ ਹਨ। ਸ਼ਤਾਬਦੀ ਵਰਗੀਆਂ ਟਰੇਨਾਂ ਵੀ ਕਾਫੀ ਲੇਟ ਹਨ। ਉੱਤਰੀ ਭਾਰਤ ਦੀਆਂ ਟਰੇਨਾਂ ਦੇ ਦੇਰੀ ਦਾ ਸਿਲਸਿਲਾ ਪਿਛਲੇ 15 ਦਿਨਾਂ ਤੋਂ ਜਾਰੀ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਰਹੀ ਹੈ।

 

ਇਹ ਵੀ ਪੜ੍ਹੋ:  Guru Gobind Singh Jayanti 2024: ਬਨਵਾਰੀ ਲਾਲ ਪੁਰੋਹਿਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈਆਂ
 

Trending news