Weather Update ਚੰਡੀਗੜ੍ਹ 'ਚ ਕੱਲ੍ਹ ਮੌਸਮ ਦਾ ਮਿਜਾਜ ਪੂਰੀ ਤਰ੍ਹਂ ਹੀ ਬਦਲ ਗਿਆ ਅਤੇ ਕੱਲ੍ਹ 9.3 MM ਬਾਰਿਸ਼ ਰਿਕਾਰਡ ਕੀਤੀ ਗਈ ਹੈ।
Trending Photos
Punjab Chandigarh Weather Update: ਪੰਜਾਬ ਵਿੱਚ ਅੱਤ ਗਰਮੀ ਪੈ ਰਹੀ ਹੈ ਪਰ ਬੀਤੇ ਕੱਲ੍ਹ ਬਾਰਿਸ਼ ਹੋਣ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ ਤੇ ਹੋਰ ਇਲਾਕਿਆ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਮੀਂਹ ਦੇ ਨਾਲ-ਨਾਲ ਕੁਝ ਇਲਾਕਿਆਂ 'ਚ ਗੜੇ ਵੀ ਪਏ ਹਨ। ਦਰਅਸਲ ਮੌਸਮ ਵਿਭਾਗ ਵੱਲੋਂ ਬੀਤੇ ਦਿਨੀ 3 ਦਿਨਾਂ ਲਈ ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਸੀ।
ਪੰਜਾਬ ਦੇ ਲੋਕਾਂ (Punjab Weather Update) ਨੂੰ ਅੱਜ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਬੀਤੇ ਦਿਨੀ ਪੰਜਾਬ ਦੇ ਕਈ ਹਿੱਸਿਆਂ 'ਚ ਕਾਲੇ ਬੱਦਲ ਛਾ ਗਏ ਅਤੇ ਕਈ ਥਾਵਾਂ 'ਤੇ ਤੇਜ਼ ਹਨੇਰੀ ਨਾਲ ਮੀਂਹ ਪਿਆ। ਪੰਜਾਬ 'ਚ ਮੌਸਮ 'ਚ ਬਦਲਾਅ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਅੱਜ ਬਦਲ ਸਕਦਾ ਮੌਸਮ ਦਾ ਮਿਜਾਜ, ਮੀਂਹ ਤੇ ਗੜੇਮਾਰੀ ਦੀ ਚੇਤਾਵਨੀ
ਸਿਟੀ ਬਿਊਟੀਫੁੱਲ ਦਾ ਮੌਸਮ (Chandigarh Weather Update)
ਸਿਟੀ ਬਿਊਟੀਫੁੱਲ ਦਾ ਮੌਸਮ ਬਦਲ ਗਿਆ ਹੈ। 9.3 ਮਿਲੀਮੀਟਰ ਬਾਰਿਸ਼ ਹੋਈ ਹੈ, ਜਦਕਿ ਕੁਝ ਇਲਾਕਿਆਂ 'ਚ ਗੜੇ ਵੀ ਪਏ ਹਨ। ਇਸ ਨਾਲ ਮੌਸਮ ਠੰਡਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਲੋਕ ਇਸ ਬਦਲਦੇ ਮੌਸਮ ਦਾ ਆਨੰਦ ਲੈ ਰਹੇ ਹਨ। ਹਾਲਾਂਕਿ ਅੱਜ ਸਵੇਰੇ ਹੀ ਮੌਸਮ ਬਦਲ ਗਿਆ ਸੀ। ਬੱਦਲਾਂ ਅਤੇ ਸੂਰਜ ਵਿਚਕਾਰ ਲੁਕਣ-ਮੀਟੀ ਦੀ ਖੇਡ ਸ਼ੁਰੂ ਹੋ ਗਈ ਸੀ।
ਮੌਸਮ ਵਿਭਾਗ ਨੇ ਅੱਜ ਲਈ ਔਰੇਂਜ ਅਲਰਟ (Punjab Weather Update)
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਗਰਜ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ:TMKOC Actor Missing: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਲਾਪਤਾ! ਬਜ਼ੁਰਗ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ