Punjab Breaking Live Updates: ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਸ਼ੁਰੂ , 20ਵੇਂ ਦਿਨ 'ਚ ਦਾਖਲ ਹੋਇਆ ਡੱਲੇਵਾਲ ਦਾ ਮਰਨ ਵਰਤ, ਜਾਣੋ ਹੁਣ ਤੱਕ ਦੇ ਅਪਡੇਟਸ
Advertisement
Article Detail0/zeephh/zeephh2558869

Punjab Breaking Live Updates: ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਸ਼ੁਰੂ , 20ਵੇਂ ਦਿਨ 'ਚ ਦਾਖਲ ਹੋਇਆ ਡੱਲੇਵਾਲ ਦਾ ਮਰਨ ਵਰਤ, ਜਾਣੋ ਹੁਣ ਤੱਕ ਦੇ ਅਪਡੇਟਸ

Punjab Breaking Live Updates:  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਦੇ 14 ਪਿੰਡਾਂ 'ਚ ਅੱਜ ਵੋਟਾਂ ਪੈਣਗੀਆਂ। ਜਾਣੋ ਹੁਣ ਤੱਕ ਦੇ ਅਪਡੇਟਸ 

 

Punjab Breaking Live Updates: ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਸ਼ੁਰੂ , 20ਵੇਂ ਦਿਨ 'ਚ ਦਾਖਲ ਹੋਇਆ ਡੱਲੇਵਾਲ ਦਾ ਮਰਨ ਵਰਤ, ਜਾਣੋ ਹੁਣ ਤੱਕ ਦੇ ਅਪਡੇਟਸ
LIVE Blog

Punjab Breaking Live Updates: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਦੇ 14 ਪਿੰਡਾਂ ਵਿੱਚ ਅੱਜ ਵੋਟਾਂ ਪੈਣਗੀਆਂ। ਇਨ੍ਹਾਂ ਵਿੱਚੋਂ ਪਿੰਡ ਦੌਲਾ ਵਿੱਚ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਜਦਕਿ ਬਾਕੀ ਪਿੰਡਾਂ ਵਿੱਚ ਪੰਚੀ ਦੀ ਚੋਣ ਹੋਵੇਗੀ। ਇਹ ਉਹ ਪਿੰਡ ਹਨ ਜਿੱਥੇ ਪਿਛਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਥਿਤ ‘ਹਰ ਫੇਰ’ ਦੇ ਦੋਸ਼ ਲਾਏ ਗਏ ਸਨ ਅਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। 14 ਪਿੰਡਾਂ ਵਿੱਚ ਵੋਟਾਂ ਪਾਉਣ ਲਈ 26 ਬੂਥ ਬਣਾਏ ਜਾਣਗੇ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Punjab Breaking Live Updates

15 December 2024
20:47 PM

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਬੀਤੀ ਦੇਰ ਰਾਤ ਅਕਾਲੀ ਦਲ ਦੇ ਸਾਬਕਾ ਸਰਪੰਚ ਬਿਸਨ ਸਿੰਘ ਦੇ ਘਰ ਅੰਦਰ ਦਾਖਲ ਹੋ ਕਿ ਪਿੰਡ ਦੇ ਮੌਜੂਦਾ ਆਪ ਦੇ ਸਰਪੰਚ ਜੰਗਸ਼ੇਰ ਸਿੰਘ ਉਰਫ ਟੋਨੀ ਨੇ ਸਾਥੀਆਂ ਸਮੇਤ ਮਾਮੂਲੀ ਵਿਵਾਦ ਨੂੰ ਲੈਕੇ ਗੋਲੀਆਂ ਚਲਾਈਆਂ। ਘਟਨਾ ਘਰ ਵਿਚ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸਰਪੰਚ ਸਮੇਤ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।

20:04 PM

ਅੰਮ੍ਰਿਤਸਰ ਦੇ ਵਾਰਡ ਨੰਬਰ 40 ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਬਿੱਲਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹ 2015 ਦੇ ਇੱਕ ਕੇਸ ਵਿੱਚ ਭਗੌੜਾ ਹੈ। ਪੁਲਿਸ ਨੇ ਅੱਜ ਉਸ ਨੂੰ ਘਰੋਂ ਗ੍ਰਿਫ਼ਤਾਰ ਕਰ ਲਿਆ।

19:33 PM

ਆਮ ਆਦਮੀ ਪਾਰਟੀ ਭਲਕੇ ਦਿੱਲੀ ਵਿੱਚ ਮਹਿਲਾ ਅਦਾਲਤ ਦਾ ਆਯੋਜਨ ਕਰੇਗੀ। ਅਰਵਿੰਦ ਕੇਜਰੀਵਾਲ ਦੇ ਨਾਲ ਅਖਿਲੇਸ਼ ਯਾਦਵ ਵੀ ਮਹਿਲਾ ਅਦਾਲਤ ਵਿੱਚ ਸ਼ਾਮਲ ਹੋਣਗੇ। 'ਆਪ' ਦਿੱਲੀ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮਹਿਲਾ ਅਦਾਲਤ ਖੋਲ੍ਹੇਗੀ। 'ਆਪ' ਦਿੱਲੀ 'ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮਹਿਲਾ ਅਦਾਲਤ ਬੁਲਾਏਗੀ

13:09 PM

ਆਮ ਆਦਮੀ ਪਾਰਟੀ ਨੇ 38 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ।

12:53 PM

ਸ਼ੰਭੂ ਬਾਰਡਰ ਤੇ ਸਰਵਨ ਸਿੰਘ ਪੰਧੇਰ ਵੱਲੋਂ ਪ੍ਰੈੱਸ ਕਾਨਫਰੰਸ

ਅੱਜ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਦਿੱਲੀ ਜਾਣ ਵਾਸਤੇ ਕਿਸਾਨਾਂ ਵੱਲੋਂ ਤਿੰਨ ਹਭੰਲੇ ਮਾਰੇ ਗਏ ਨੇ ਪਰ ਹਰਿਆਣਾ ਸਰਕਾਰ ਵੱਲੋਂ ਬਾਰਡਰ ਨੂੰ ਨਹੀਂ ਖੋਲਿਆ ਗਿਆ। ਇਸਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਸਰਵਣ ਸਿੰਘ ਭੰਧੇਰ ਨੇ ਕਿਹਾ ਕਿ ਦਿੱਲੀ 2.0 ਸੰਘਰਸ਼ ਦੇ ਵਿੱਚ ਉਹ ਹਮ ਖਿਆਲੀ ਕਿਸਾਨ ਜਥੇਬੰਦੀਆਂ ਅਤੇ ਜਿਹੜੇ ਲੋਕ ਧਰਨੇ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ ਉਹਨਾਂ ਵੱਲ ਹੱਥ ਵਧਾ ਰਹੇ ਨੇ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਉਹ ਆਸ ਰੱਖਦੇ ਨੇ ਕਿ ਹਮ ਖਿਆਲੀ ਜਥੇਬੰਦੀਆਂ ਦੀ ਸ਼ਮੂਲਿਤ ਦੇ ਨਾਲ ਕਿਸਾਨ ਮਜ਼ਦੂਰਾਂ ਦੀ ਏਕਤਾ ਨੂੰ ਬਲ ਮਿਲੇਗਾ।

12:19 PM

DGP Punjab Police 

12:13 PM

ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਸ਼ੁਰੂ ਹੋ ਗਈ ਹੈ। ਅਮਨ ਸ਼ਾਂਤੀ ਨਾਲ ਚੋਣ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ 28 ਬੂਥ ਬਣਾਏ ਗਏ ਹਨ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤਾ ਗਏ ਹਨ। ਦੌਲਾ, ਆਸਾ ਬੁਟਰ , ਦਾਦੂ ਮਹੱਲਾ ਮੱਲਣ , ਖਿੜਕੀਆਂ ਵਾਲਾਂ , ਵਾੜਾ ਕਿਸ਼ਨ ਪੂਰਾ , ਬੁਟਰ ਸ਼੍ਰੀ, ਭਾਰੂ , ਭੁੰਦੜ , ਕੋਠੇ ਹਿਮਤ ਪੂਰਾ , ਲੁੰਡੇ ਵਾਲਾ , ਮਨਿਆ ਵਾਲਾਂ ਸ਼ੇਖ , ਖੁਣਨ ਖੁਰਦ , ਬੁਟਰ ਬਖੁਆ ਗਿੱਦੜਬਾਹਾ ਦੇ 14 ਪਿੰਡਾਂ 'ਚ ਵੋਟਿੰਗ ਹੋ ਰਹੀ ਹੈ।

 

10:39 AM

ਖਨੌਰੀ ਬਾਰਡਰ 'ਤੇ ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ DGP ਗੌਰਵ ਯਾਦਵ 

Farmers Protest: ਦਿੱਲੀ ਅੰਦੋਲਨ 2.0 ਤਹਿਤ ਕਿਸਾਨਾਂ ਦਾ ਧਰਨਾ 306ਵੇਂ ਦਿਨ ਵੀ ਜਾਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਖਨੌਰੀ ਬਾਰਡਰ ਉੱਤੇ ਦਰਅਸ਼ਲ ਹਲਚਲ ਤੇਜ ਹੋ ਗਈ ਹੈ। ਹਾਲ ਹੀ ਵਿੱਚ ਖਨੌਰੀ ਬਾਰਡਰ 'ਤੇ ਜਗਜੀਤ ਡੱਲੇਵਾਲ ਨੂੰ ਮਿਲਣ DGP ਗੌਰਵ ਯਾਦਵ ਪਹੁੰਚੇ ਹਨ।

10:38 AM

ਸਾਬਕਾ ਪੁਲਿਸ ਅਧਿਕਾਰੀ ਨਰਿੰਦਰ ਭਾਰਗਵ ਅਤੇ ਜਸਕਰਨ ਸਿੰਘ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ

10:15 AM

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਸੁਰਜੀਤ ਸਿੰਘ ਰੱਖੜਾ ਅਤੇ ਹਰਿੰਦਰ ਪਾਲ ਸਿੰਘ ਚੰਦੂਮਾਜਰਾ 
ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਜੀ ਸਿਹਤ ਦਾ ਜਾਣਿਆ ਜਾਏਗਾ ਹਾਲਚਾਲ

09:18 AM

Amritsar Breaking ਪਾਕਿਸਤਾਨੀ ਡਰੋਨ ਅਤੇ ਹੈਰੋਇਨ ਭਾਰਤ ਪਾਕਿਸਤਾਨ ਸਰਹੱਦ ਤੋਂ ਬਰਾਮਦ 

ਅੰਮ੍ਰਿਤਸਰ ਸੈਕਟਰ ਦੇ ਬੀ. ਓ. ਪੀ ਕਲਾਮ ਡੋਗਰ ਤੋਂ ਬਰਾਮਦਗੀ ਦੇਰ ਰਾਤ ਬੀ. ਐੱਸ. ਐੱਫ.ਕੇ ਦੇ ਜਵਾਨਾਂ ਨੇ ਡਰੋਨ ਦੀ ਹਰਕਤ ਸੁਣ ਕੇ ਸਵੇਰੇ ਇਲਾਕੇ ਦੀ ਤਲਾਸ਼ੀ ਲਈ ਅਤੇ ਇਕ ਪਾਕਿਸਤਾਨੀ ਡਰੋਨ ਅਤੇ 1 ਪੈਕਟ ਹੈਰੋਇਨ ਬਰਾਮਦ ਕੀਤੀ। ਐੱਸ. ਐਫ ਦੇ ਜਵਾਨਾਂ ਵੱਲੋਂ ਇਲਾਕੇ ਦੀ ਹੋਰ ਤਲਾਸ਼ੀ ਲਈ ਜਾ ਰਹੀ ਹੈ।

08:16 AM

Khanauri Border: ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਨੂੰ 19 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 20ਵਾਂ ਦਿਨ ਹੈ। ਅਜਿਹੇ 'ਚ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ। ਉਸ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਪ੍ਰਾਈਵੇਟ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ  ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਹੈ। ਉਸ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਅਤੇ ਉਸ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ ਡਾਕਟਰਾਂ ਅਨੁਸਾਰ ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਸ ਦੇ ਲੀਵਰ ਵਿੱਚ ਵੀ ਸਮੱਸਿਆ ਹੋ ਸਕਦੀ ਹੈ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਬੈਠੇ ਹਨ।

08:16 AM

ਦਿੱਲੀ ਅੰਦੋਲਨ 2.0 ਤਹਿਤ ਕਿਸਾਨਾਂ ਦਾ ਧਰਨਾ 306ਵੇਂ ਦਿਨ ਵੀ ਜਾਰੀ ਹੈ। ਕਿਸਾਨ ਅੱਜ ਸਵੇਰੇ 11 ਵਜੇ ਸ਼ੰਭੂ ਬਾਰਡਰ 'ਤੇ ਪੀ.ਸੀ. ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ 101 ਕਿਸਾਨਾਂ ਦੇ ਇੱਕ ਜਥੇ ਨੇ 6, 8 ਅਤੇ 14 ਦਸੰਬਰ ਨੂੰ ਪੈਦਲ ਦਿੱਲੀ ਜਾਣ ਦੀਆਂ ਦੋ ਵਾਰ ਕੋਸ਼ਿਸ਼ਾਂ ਕੀਤੀਆਂ ਸਨ। 14 ਦਸੰਬਰ ਨੂੰ 101 ਕਿਸਾਨ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਏ ਸਨ ਪਰ ਪੁਲਿਸ ਨੇ ਘੱਗਰ ਦਰਿਆ ’ਤੇ ਬਣੇ ਪੁਲ ’ਤੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। 40 ਮਿੰਟ ਤੱਕ ਪੁਲਿਸ ਨਾਲ ਬਹਿਸ ਕਰਨ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਜਿਸ ਵਿੱਚ 17 ਤੋਂ 18 ਕਿਸਾਨ ਜ਼ਖਮੀ ਹੋ ਗਏ।

08:15 AM

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ 14 ਪਿੰਡਾਂ 'ਚ ਅੱਜ ਵੋਟਾਂ ਪੈਣਗੀਆਂ। ਇਹਨਾਂ ਚੋਂ ਪਿੰਡ ਦੌਲਾ ''ਚ ਸਰਪੰਚੀ ਜਦਕਿ ਬਾਕੀ ਪਿੰਡਾਂ ''ਚ ਪੰਚੀ ਲਈ ਵੋਟਾਂ ਪੈਣਗੀਆਂ। ਇਹ ਉਹ ਪਿੰਡ ਹਨ ਜਿੱਥੇ ਬੀਤੀਆਂ ਪੰਚਾਇਤੀ ਚੋਣਾਂ ਤੋਂ ਪਹਿਲਾ ਕਥਿਤ ਹੇਰ ਫੇਰ'' ਦੇ ਦੋਸ਼ ਲੱਗੇ ਸਨ ਅਤੇ ਚੋਣਾਂ ਰੱਦ ਕਰ ਦਿੱਤੀਆਂ ਗਈਆ ਸਨ।

Trending news