Punjab Breaking Live Updates: ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ AAP ਵੱਲੋਂ ਚੋਣ ਪ੍ਰਚਾਰ! ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2506704

Punjab Breaking Live Updates: ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ AAP ਵੱਲੋਂ ਚੋਣ ਪ੍ਰਚਾਰ! ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ

Punjab Breaking Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates: ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ AAP ਵੱਲੋਂ ਚੋਣ ਪ੍ਰਚਾਰ!  ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Punjab Breaking Live Updates:

 

 

09 November 2024
14:46 PM

ਗੜ੍ਹਸ਼ੰਕਰ ਵਿੱਚ ਦੋ ਧਿਰਾਂ ਦੀ ਲੜਾਈ ਵਿੱਚ ਤਿੰਨ ਮੌਤਾਂ

ਗੜ੍ਹਸ਼ੰਕਰ ਦੇ ਨਜ਼ਦੀਕ ਪਿੰਡ ਮੋਰਾਂਵਾਲੀ ਵਿੱਚ ਦੋ ਧਿਰਾਂ ਦੀ ਲੜਾਈ ਵਿੱਚ ਤਿੰਨ ਮੌਤਾਂ ਹੋ ਗਈਆਂ ਹਨ।

12:11 PM

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਹੋਏ ਨਤਮਸਤਕ। ਪੰਜਾਬ ਕਾਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲਿਆ ਕਰੜ੍ਹੇ ਹੱਥੀ ।।

11:45 AM

16 ਸ਼ਰਾਬ ਦੀਆਂ ਪੇਟੀਆਂ ਸਮੇਤ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ

ਲਗਾਤਾਰ ਵਿੱਚ ਵੱਧ ਰਹੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਵੱਲੋਂ ਜਗ੍ਹਾ ਜਗ੍ਹਾ ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਜਿਸ ਦੌਰਾਨ ਅੰਮ੍ਰਿਤਸਰ ਥਾਣਾ ਮੁਕਬੂਲਪੁਰਾ ਅਧੀਨ ਇਲਾਕੇ ਦੇ ਵਿੱਚ ਐਕਸਾਈਜ਼ ਵਿਭਾਗ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਐਕਸਾਈਜ਼ ਵਿਭਾਗ ਅਤੇ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 16 ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ ਕੀਤਾ ਹੈ। ਅਕਸਾਈਜ ਵਿਭਾਗ ਦੇ ਇੰਸਪੈਕਟਰ ਅਰਵਿੰਦਰ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲਦੀ ਸੀ ਕਿ ਮਕਬੂਲਪੁਰੇ ਇਲਾਕੇ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ। ਇਹਨਾਂ ਤੋਂ ਮੌਕੇ ਤੇ 16 ਸ਼ਰਾਬ ਦੀਆਂ ਪੇਟੀਆਂ ਵੱਖ ਵੱਖ ਮਾਰਕਾਂ ਸਮੇਤ ਕਾਬੂ ਕੀਤਾ ਗਿਆ। ਇਹਨਾਂ ਦੇ ਪਿਤਾ ਤੇ ਵੀ ਕਈ ਸ਼ਰਾਬ ਦੇ ਤਸਕਰੀ ਦੇ ਮਾਮਲੇ ਦਰਜ ਹਨ। ਜਦੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਪਾਰਟੀ ਨੇ ਇਹਨਾਂ ਦੇ ਘਰ ਤੇ ਸਾਂਝੀ ਰੇਡ ਕੀਤੀ ਤਾਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਥਾਣਾ ਮਕਬੂਲਪੁਰਾ ਵਿਖੇ ਐਕਸਾਈਜ਼ ਐਕਟ ਦੇ ਅਨੁਸਾਰ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

11:23 AM

ਮੋਗਾ ਤੇ ਕਸਬਾ ਕੋਟ-ਇਸੇ-ਖਾਂ ਦੇ ਰਹਿਣ ਵਾਲੇ 13 ਸਾਲਾਂ ਮਨਮੋਹਨ ਸਿੰਘ ਪਿਤਾ ਦੀ ਮੌਤ ਤੋਂ ਬਾਅਦ ਸਾਂਭ ਰਿਹਾ ਹੈ ਘਰ ਦੀ ਵੱਡੀ ਜਿੰਮੇਵਾਰੀ, ਪਿਤਾ ਦੀ ਮੌਤ ਤੋਂ ਬਾਅਦ ਇਕੱਲਾ ਲਾ ਰਿਹਾ ਹੈ ਚੌਂਕ ਵਿੱਚ ਜਲੇਬੀਆਂ ਦੀ ਰੇਹੜੀ ।
ਦੁਪਹਿਰੇ 3:30 ਵਜੇ ਸਕੂਲੋਂ ਆ ਕੇ 4 ਵਜੇ ਚੌਂਕ ਵਿੱਚ ਲਾ ਲੈਂਦਾ ਹੈ ਰੇਹੜੀ ਅਤੇ ਰਾਤ 10 ਵਜੇ ਜਾਂਦਾ ਹੈ ਘਰ ਫਿਰ ਇੱਕ ਘੰਟਾ ਕਰਦਾ ਹੈ ਪੜ੍ਹਾਈ ।
ਆਪਣੀ ਮਾਂ ਅਤੇ ਵੱਡੀ ਭੈਣ ਦੀ ਸਾਂਭੀ ਬੈਠਾ ਹੈ ਇਹ ਬੱਚਾ ਵੱਡੀ ਜਿੰਮੇਵਾਰੀ, ਸ਼ਹਿਰ ਵਾਸੀਆਂ ਦਾ ਪੂਰਾ ਮਿਲ ਰਿਹਾ ਹੈ ਸਹਿਯੋਗ ਅਤੇ ਨਾਲ ਦੀ ਨਾਲ ਸਕੂਲ ਦੇ ਅਧਿਆਪਕ ਵੀ ਕਰਦੇ ਹਨ ਇਸ ਬੱਚੇ ਦੀ ਪੂਰੀ ਤਰ੍ਹਾਂ ਮਦਦ ।

11:15 AM

ਪੀਆਰਟੀਸੀ ਨੇ ਜਾਰੀ ਕੀਤੇ ਬੱਸਾਂ ਦੇ ਕੰਡਕਟਰਾਂ ਲਈ ਹੁਕਮ
ਜਿਆਦਾਤਰ ਕੰਡਕਟਰ ਬੱਸ ਦੀ ਸੀਟ ਨੰਬਰ ਇੱਕ ਤੇ ਡਰਾਈਵਰ ਦੇ ਕੋਲ ਬੈਠਦੇ ਨੇ ਜੋ ਗਲਤ ਹੈ
ਕੰਡਕਟਰ ਆਪਣੀ ਅਲੋਟ ਕੀਤੀ ਹੋਈ ਅਖੀਰਲੀ ਸੀਟ ਤੇ ਬੈਠਣ
ਸਵਾਰੀਆਂ ਉਤਰਨ ਸਮੇਂ ਹਾਦਸਾ ਵਾਪਰਨ ਦੀ ਰਹਿੰਦੀ ਹੈ ਸੰਭਾਵਨਾ
ਇੱਕ ਨੰਬਰ ਸੀਟ ਤੇ ਬੈਠ ਕੇ ਸਵਾਰੀਆਂ ਦਾ ਨਹੀਂ ਰਹਿੰਦਾ ਧਿਆਨ ਇਸ ਲਈ ਆਪਣੀ ਨਿਰਧਾਰਿਤ ਸੀਟ ਤੇ ਬੈਠਣ ਕੰਡਕਟਰ
ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਹੋਵੇਗੀ ਵਿਭਾਗੀ ਕਾਰਵਾਈ

 

11:15 AM

ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਮੋਗਾ ਵਿਚ ਐਨਐਚਏਆਈ ਦੇ ਭਾਰਤ ਮਾਲਾ ਪ੍ਰੋਜੈਕਟ (NHAI Bharatmala Project) ਦੇ ਕੁਝ ਹਿੱਸੇ ਉਤੇ ਰੋਕ ਲਗਾ ਦਿੱਤੀ ਹੈ। ਉੱਚ ਅਦਾਲਤ ਨੇ ਮੋਗਾ ਦੇ ਪਿੰਡ ਬੁੱਗੀਪੁਰਾ ਵਿਚ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੇ ਨਿਬੇੜੇ ਤੱਕ ਇਹ ਰੋਕ ਲਾਈ ਹੈ। ਕਿਸਾਨਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਸੀ ਅਤੇ ਮੁਆਵਜ਼ੇ ਦੀ ਪੂਰੀ ਰਕਮ ਨਾ ਦੇਣ ਦੀ ਦਲੀਲ ਦਿੱਤੀ ਸੀ।

ਉਥੇ ਹੀ ਬੁੱਗੀਪੁਰਾ ਦੇ ਰਹਿਣ ਵਾਲੇ ਕਿਸਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਜ਼ਮੀਨ ਐਕਵਾਇਰ ਕਰਨ ਲਈ ਉਹਨਾਂ ਦੀ ਝੋਨੇ ਦੀ ਲੱਗੀ ਫਸਲ ਨੂੰ ਵਾਹ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਮਾਣਯੋਗ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ । ਉਹਨਾਂ ਕਿਹਾ ਕਿ ਸਾਡੇ ਕੁੱਲ ਦੋ ਘਰਾਂ ਦਾ ਮੁਆਵਜ਼ਾ ਬਾਕੀ ਸੀ ਜਿਸ ਦੀ ਕੁੱਲ ਰਾਸ਼ੀ ਕਰੀਬ 6-7 ਕਰੋੜ ਬਣਦੀ ਸੀ । ਉਹਨਾਂ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ।

ਦੱਸ ਦਈਏ ਕਿ ਪੰਜਾਬ ਵਿਚ ਇਸ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਦਿੱਲੀ- ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਬਣ ਰਿਹਾ ਹੈ। ਇਸ ਲਈ ਜ਼ਮੀਨ ਐਕੁਆਇਰ ਕੀਤੀ ਜਾ ਚੁੱਕੀ ਹੈ ਪਰ ਇਸ ਸਬੰਧੀ ਮੁਆਵਜ਼ੇ ਨੂੰ ਲੈ ਕੇ ਕਈ ਥਾਈਂ ਕੰਮ ਰੁਕਿਆ ਹੋਇਆ ਹੈ। ਇਸ ਸਬੰਧੀ ਅਦਾਲਤ ਵਿਚ ਕਈ ਪਟੀਸ਼ਨ ਦਾਖਲ ਕੀਤੀਆਂ ਗਈਆਂ ਹਨ।

11:09 AM

Chandigarh Weather Update: ਦੀਵਾਲੀ ਦਾ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੱਡੇ ਸ਼ਹਿਰਾਂ ਵਿੱਚ ਪਟਾਕਿਆਂ ਕਾਰਨ ਟਰਾਈਸਿਟੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖ਼ਰਾਬ ਹੋ ਗਿਆ ਹੈ ਅਤੇ ਬਹੁਤ ਹੀ ਘਟੀਆ ਗੁਣਵੱਤਾ ਵਿੱਚ ਚੱਲ ਰਿਹਾ ਹੈ। ਅੱਜ ਵੀ ਚੰਡੀਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ 307 ਤੋਂ 355 ਦੇ ਵਿਚਕਾਰ ਦਰਜ ਕੀਤਾ ਗਿਆ। ਅੱਜ ਸਵੇਰ ਤੋਂ ਹੀ ਪੂਰੇ ਅਸਮਾਨ 'ਚ ਪ੍ਰਦੂਸ਼ਣ ਦੀ ਚਾਦਰ ਵਿਛ ਗਈ ਸੀ।

09:35 AM

Faridkot ਫਰੀਦਕੋਟ ਫਿਰੋਜ਼ਪੁਰ ਰਾਜ ਮਾਰਗ 15 ਤੇ ਵਾਪਰਿਆ ਵੱਡਾ ਹਾਦਸਾ, ਟਰੈਕਟਰ ਟਰਾਲੀ ਨਾਲ ਟਕਰਾਈ ਸਵਿਫਟ ਕਾਰ, ਕਾਰ ਚਾਲਕ ਦੀ ਮੌਕੇ ਤੇ ਹੋਈ ਮੌਤ, ਮਿਰਤਕ ਦੀ ਪਹਿਚਾਣ ਪਿੰਡ ਬੁਰਜ ਮਸਤਾ ਵਾਸੀ ਬੇਅੰਤ ਸਿੰਘ ਵਜੋਂ ਹੋਈ, ਸਵੇਰੇ ਸਵੇਰੇ ਡਿਉਟੀ ਤੇ ਜਾ ਰਿਹਾ ਸੀ, ਨਿੱਜੀ ਬੱਸ ਕੰਪਨੀ ਵਿਚ ਲੱਗਿਆ ਸੀ ਕੰਡਕਟਰ

09:01 AM

ਨਰਿੰਦਰ ਮੋਦੀ ਦਾ ਟਵੀਟ

 

09:01 AM

ਨਵਜੋਤ ਸਿੰਘ ਸਿੱਧੂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ

08:37 AM

#ਕੀਰਤਪੁਰ ਸਾਹਿਬ: ਨਵਜੋਤ ਸਿੰਘ ਸਿੱਧੂ ਅੱਜ ਬਿਨਾਂ ਕਿਸੇ ਇਤਰਾਜ਼ ਦੇ ਪਰਿਵਾਰ ਸਮੇਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ।

08:36 AM

ਚੱਬੇਵਾਲ/ਡੇਰਾ ਬਾਬਾ ਨਾਨਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਚੱਬੇਵਾਲ ਵਿੱਚ ਦੁਪਹਿਰ 1 ਵਜੇ ਅਤੇ ਡੇਰਾ ਬਾਬਾ ਨਾਨਕ ਵਿੱਚ ਦੁਪਹਿਰ 3 ਵਜੇ ਜਨ ਸਭਾ ਨੂੰ ਸੰਬੋਧਨ ਕਰਨਗੇ।

 

08:34 AM

ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ 

08:17 AM

ਦਿੱਲੀ: ਅਕਸ਼ਰਧਾਮ ਦੇ ਆਲੇ ਦੁਆਲੇ ਦੇ ਖੇਤਰ ਨੂੰ ਧੂੰਏਂ ਦੀ ਇੱਕ ਪਰਤ ਨੇ ਘੇਰ ਲਿਆ ਕਿਉਂਕਿ AQI 393 ਤੱਕ ਡਿੱਗ ਗਿਆ, ਸੀਪੀਸੀਬੀ ਦੇ ਅਨੁਸਾਰ 'ਬਹੁਤ ਮਾੜੀ' ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। 

Trending news