Health Benefits: ਜਾਣੋ, ਡਾ ਬਲਵੀਨ ਤੋਂ ਪੀਰੀਅਡ ਦੌਰਾਨ ਲਈ ਜਾਂਦੀ ਮੈਫਟਾਲ ਸਪਾਸ ਗੋਲੀ ਦੇ ਸਿਹਤ 'ਤੇ ਪ੍ਰਭਾਵ ?
Advertisement
Article Detail0/zeephh/zeephh2033116

Health Benefits: ਜਾਣੋ, ਡਾ ਬਲਵੀਨ ਤੋਂ ਪੀਰੀਅਡ ਦੌਰਾਨ ਲਈ ਜਾਂਦੀ ਮੈਫਟਾਲ ਸਪਾਸ ਗੋਲੀ ਦੇ ਸਿਹਤ 'ਤੇ ਪ੍ਰਭਾਵ ?

Health Benefits: ਮੈਫਟਾਲ ਸਪਾਸ ਦਵਾਈ ਇੱਕ ਐਂਟੀਸਪਾਮੋਡਿਕ ਦਵਾਈ ਹੈ। ਇਸ ਵਿੱਚ ਡਾਇਸਾਊਕਲੋਮਾਈਨ ਤੇ ਮੇਫੇਨੈਮਿਕ ਐਸਿਡ ਦਾ ਮਿਸ਼ਰਣ ਹੁੰਦਾ ਹੈ। ਇਸ ਦਵਾਈ ਦਾ ਇਸਤੇਮਾਲ ਦਰਦ ਘਟਾਉਣ ਤੇ ਪੀਰੀਅਡ ਦੌਰਾਨ ਦਰਦ ਨੂੰ ਘਟਾਉਣ ਲਈ ਕੀਤਾ ਜਾਂਦਾ ਹੈ। 

Health Benefits: ਜਾਣੋ, ਡਾ ਬਲਵੀਨ ਤੋਂ ਪੀਰੀਅਡ ਦੌਰਾਨ ਲਈ ਜਾਂਦੀ ਮੈਫਟਾਲ ਸਪਾਸ ਗੋਲੀ ਦੇ ਸਿਹਤ 'ਤੇ ਪ੍ਰਭਾਵ ?

Health Benefits: (Poviet Kaur): ਮੈਫਟਾਲ ਸਪਾਸ ਦਵਾਈ ਇੱਕ ਐਂਟੀਸਪਾਮੋਡਿਕ ਦਵਾਈ ਹੈ। ਇਸ ਵਿੱਚ ਡਾਇਸਾਊਕਲੋਮਾਈਨ ਤੇ ਮੇਫੇਨੈਮਿਕ ਐਸਿਡ ਦਾ ਮਿਸ਼ਰਣ ਹੁੰਦਾ ਹੈ। ਇਸ ਦਵਾਈ ਦਾ ਇਸਤੇਮਾਲ ਦਰਦ ਘਟਾਉਣ ਤੇ ਪੀਰੀਅਡ ਦੌਰਾਨ ਦਰਦ ਨੂੰ ਘਟਾਉਣ ਲਈ ਕੀਤਾ ਜਾਂਦਾ ਹੈ। ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੇ ਆਫਿਸ ਪੁੱਜੇ ਆਈਵੀ ਹਸਪਤਾਲ ਵਿੱਚ ਤਾਇਨਾਤ ਗਾਇਨੀ ਡਾ. ਬਲਬੀਰ ਕੌਰ ਨੇ ਮੈਫਟਾਲ ਸਪਾਸ ਦੀ ਵਰਤੋਂ ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਉਤੇ ਬਾਰੀਕੀ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਮੈਫਟਾਲ ਸਪਾਸ ਦਰਦ ਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਲਗਭਗ 85 ਫ਼ੀਸਦੀ ਔਰਤਾਂ ਪੀਰੀਅਡ ਦੌਰਾਨ ਮੈਫਟਾਲ ਸਪਾਸ ਦੀ ਵਰਤੋਂ ਕਰਦੀਆਂ ਹਨ। 

ਮੈਫਟਾਲ ਸਪਾਸ ਬਹੁਤ ਘੱਟ ਲੋਕਾਂ 'ਤੇ ਮਾੜਾ ਪ੍ਰਭਾਵ ਪਾਉਂਦੀ
ਡਾ. ਬਲਬੀਰ ਕੌਰ ਨੇ ਅੱਗੇ ਦੱਸਿਆ ਕਿ ਮੈਫਟਾਲ ਸਪਾਸ ਬਹੁਤ ਘੱਟ ਲੋਕਾਂ ਉਪਰ ਮਾੜਾ ਪ੍ਰਭਾਵ ਪਾਉਂਦੀ ਹੈ ਪਰ ਜਿਹੜੇ ਲੋਕਾਂ ਉਪਰ ਇਸ ਦਾ ਮਾੜਾ ਅਸਰ ਪੈਂਦਾ ਹੈ, ਉਹ ਉਨ੍ਹਾਂ ਲਈ ਕਾਫੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਚਿਹਰੇ ਉਪਰ ਰੈਸ਼ ਆਉਂਦੇ ਹਨ ਅਤੇ ਗਲੇ ਉਪਰ ਸੋਜ ਆ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗੋਲੀ ਐਲਰਜੀ ਕਰ ਸਕਦੀ ਹੈ। ਕਈ ਵਾਰ ਪੈਰਾਸੀਟਾਮੋਲ ਵੀ ਲੋਕਾਂ ਨੂੰ ਐਲਰਜੀ ਕਰ ਜਾਂਦੀ ਹੈ।

ਪੀਰੀਅਡ ਦੌਰਾਨ ਦਰਦ ਘਟਾਉਣ ਲਈ ਡਾਕਟਰ ਦੀ ਸਲਾਹ ਜ਼ਰੂਰ ਲਵੋ
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੀਰੀਅਡ ਦੌਰਾਨ ਦਰਦ ਨੂੰ ਘਟਾਉਣ ਲਈ ਡਾਕਟਰ ਦੀ ਸਲਾਹ ਜ਼ਰੂਰ ਲਵੋ। ਆਪਣੇ ਪੱਧਰ ਉਤੇ ਕਿਸੇ ਵੀ ਦਵਾਈ ਦਾ ਇਸਤੇਮਾਲ ਨਾ ਕਰੋ। ਉਨ੍ਹਾਂ ਨੇ ਮੈਫਟਾਲ ਸਪਾਸ ਦਵਾਈ ਦੀ ਵਰਤੋਂ ਕਰਨ ਦੀ ਬਜਾਏ ਜੀਵਨਸ਼ੈਲੀ ਵਿੱਚ ਬਦਲਾਅ ਲਿਆਉਣ ਉਤੇ ਜ਼ੋਰ ਦਿੱਤਾ ਤਾਂ ਕਿ ਕਿਸੇ ਵੀ ਦਵਾਈ ਦੀ ਜ਼ਰੂਰਤ ਨਾ ਪਵੇ। ਕਈ ਵਾਰ ਲੜਕੀਆਂ ਪੀਰੀਅਡ ਦੌਰਾਨ ਦਰਦ ਤੋਂ ਨਿਜਾਤ ਪਾਉਣ ਲਈ ਹੀਟਿੰਗ ਪੈਡ ਜਾਂ ਗਰਮ ਪਾਣੀ ਦੀ ਬੋਤਲ ਦਾ ਇਸਤੇਮਾਲ ਕਰਦੀਆਂ ਹਨ। ਇਸ ਤਰ੍ਹਾਂ ਨੁਕਸੇ ਵੀ ਸਾਵਧਾਨੀ ਨਾਲ ਕਰਨੇ ਚਾਹੀਦੇ ਹਨ। ਕਈ ਵਾਰ ਲੜਕੀਆਂ ਪਾਣੀ ਵਧ ਗਰਮ ਕਰਨ ਲਈ ਲੈਂਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਚਮੜੀ ਸੜ ਜਾਂਦੀ ਹੈ।

ਜੀਵਨਸ਼ੈਲੀ 'ਚ ਬਦਲਾਅ 'ਤੇ ਦਿੱਤਾ ਜ਼ੋਰ
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰੀਰਕ ਸ਼ਕਤੀ ਵਧਾਉਣ ਲਈ ਜੀਵਨਸ਼ੈਲੀ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ। ਅਦਰਕ ਅਤੇ ਹੋਰ ਕੁਦਰਤੀ ਚੀਜ਼ਾਂ ਦੀ ਵਰਤੋਂ ਕਾਫੀ ਲਾਹੇਵੰਦ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰੀਰ ਸ਼ੁਰੂ ਤੋਂ ਕਿਸੇ ਦਰਦ ਨੂੰ ਸਹਿ ਨਹੀਂ ਪਾਉਂਦਾ ਅਤੇ ਇਹ ਅਸਹਿਣਸ਼ੀਲ ਜਾਪਦਾ ਹੈ ਪਰ ਹੌਲੀ-ਹੌਲੀ ਸਰੀਰ ਨੂੰ ਇਸ ਦੀ ਆਦਤ ਪੈ ਜਾਂਦੀ ਹੈ ਤੇ ਇਹ ਖੁਦ-ਬ-ਖੁਦ ਘੱਟ ਜਾਂਦਾ ਹੈ।

ਮੈਫਟਾਲ ਸਪਾਸ ਨੂੰ ਲੈ ਕੇ ਜਾਰੀ ਹੋਈ ਸੀ ਚਿਤਾਵਨੀ
ਕਾਬਿਲੇਗੌਰ ਹੈ ਕਿ ਬੀਤੇ ਦਿਨ ਮੈਫਟਾਲ ਸਪਾਸ ਦੀ ਵਰਤੋਂ ਨੂੰ ਮੈਡੀਕਲ ਚਿਤਾਵਨੀ ਜਾਰੀ ਕੀਤੀ ਗਈ ਸੀ। ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਮੇਫਟਲ ਦੇ ਸਬੰਧ ਵਿੱਚ ਇੱਕ ਡਰੱਗ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਫਟਾਲ ਵਿੱਚ ਮੌਜੂਦ ਮੇਫੇਨੈਮਿਕ ਐਸਿਡ ਖ਼ਤਰਨਾਕ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦਾ ਹੈ। ਮੈਫਟਾਲ ਦੀ ਖਪਤ ਈਓਸਿਨੋਫਿਲਿਆ ਅਤੇ ਪ੍ਰਣਾਲੀਗਤ ਲੱਛਣ ਸਿੰਡਰੋਮ (ਡਰੈਸ) ਦਾ ਕਾਰਨ ਬਣ ਸਕਦੀ ਹੈ। ਮੇਫੇਨੈਮਿਕ ਐਸਿਡ-ਅਧਾਰਤ ਦਰਦ ਨਿਵਾਰਕ ਮੈਫਟਾਲ ਸਪਾਸ ਦੀ ਵਰਤੋਂ ਰਾਇਮੇਟਾਇਡ ਗਠੀਏ, ਹੱਡੀਆਂ ਦੀ ਬਿਮਾਰੀ ਓਸਟੀਓਆਰਥਾਈਟਿਸ, ਕੁੜੀਆਂ ਵਿੱਚ ਪੀਰੀਅਡ ਦਰਦ, ਆਮ ਦਰਦ, ਸੋਜ, ਬੁਖਾਰ ਅਤੇ ਦੰਦਾਂ ਦੇ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ।

Trending news