Chandigarh MC Contract Worker Arrest Update: ਮੁਲਜ਼ਮ ਦੀ ਪਛਾਣ ਦੀਪਕ (31 ਸਾਲ) ਵਾਸੀ ਸੈਕਟਰ 20 ਵਜੋਂ ਹੋਈ ਹੈ। ਉਸ ਦੇ ਦੋ ਸਾਥੀਆਂ ਦੀ ਪਛਾਣ ਅਭਿਸ਼ੇਕ ਕੋਹਲੀ (22 ਸਾਲ) ਵਾਸੀ ਸੈਕਟਰ 8ਬੀ ਅਤੇ ਸ਼ਾਹਨਵਾਜ਼ ਉਰਫ਼ ਚੰਗੂ ਵਾਸੀ ਫੇਜ਼-2 ਰਾਮਦਰਬਾਰ ਵਜੋਂ ਹੋਈ ਹੈ।
Trending Photos
Chandigarh MC Contract Worker Arrest Update: ਚੰਡੀਗੜ੍ਹ ਵਿੱਚ ਲੁੱਟ ਖੋਹ ਦੀ ਵਾਰਦਾਤਾਂ ਵੱਧ ਰਹੀਆਂ ਹਨ। ਇੱਕ ਅਜਿਹਾ ਹੀ ਮਾਮਲਾ ਮੁੜ ਸਾਹਮਣੇ ਆਇਆ ਹੈ। ਦਰਅਸਲ ਚੰਡੀਗੜ੍ਹ ਪੁਲਿਸ ਨੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਨਗਰ ਨਿਗਮ ਦੇ ਇੱਕ ਠੇਕਾ ਮੁਲਾਜ਼ਮ (Chandigarh MC Contract Worker Arrest) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਕੀਤਾ ਆਟੋ, ਪਰਸ, ਆਟੋ ਚਾਲਕ ਦੇ ਕਾਗਜ਼ਾਤ ਅਤੇ 6 ਹੋਰ ਦੋ ਪਹੀਆ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਮੁਲਜ਼ਮ ਦੀ ਪਛਾਣ ਦੀਪਕ (31 ਸਾਲ) ਵਾਸੀ ਸੈਕਟਰ 20 ਵਜੋਂ ਹੋਈ ਹੈ। ਉਸ ਦੇ ਦੋ ਸਾਥੀਆਂ ਦੀ ਪਛਾਣ ਅਭਿਸ਼ੇਕ ਕੋਹਲੀ (22 ਸਾਲ) ਵਾਸੀ ਸੈਕਟਰ 8ਬੀ ਅਤੇ ਸ਼ਾਹਨਵਾਜ਼ ਉਰਫ਼ ਚੰਗੂ ਵਾਸੀ ਫੇਜ਼-2 ਰਾਮਦਰਬਾਰ ਵਜੋਂ ਹੋਈ ਹੈ।
ਆਟੋ ਚਾਲਕ ਧੀਰਜ ਕੁਮਾਰ ਵਾਸੀ ਖੁੱਡਾ ਅਲੀਸ਼ੇਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 15 ਅਗਸਤ ਨੂੰ ਰਾਤ 8 ਵਜੇ ਆਟੋ ਚਲਾ ਰਿਹਾ ਸੀ। ਉਦੋਂ ਹੀ ਤਿੰਨੇ ਵਿਅਕਤੀ ਆਏ ਅਤੇ ਉਸ ਦੇ ਆਟੋ ਵਿੱਚ ਬੈਠ ਗਏ ਅਤੇ ਉਸ ਨੂੰ ਮੌਲੀਜਾਗਰਾ ਜਾਣ ਲਈ ਕਿਹਾ। ਜਦੋਂ ਆਟੋ ਚਾਲਕ ਉਨ੍ਹਾਂ ਨੂੰ ਸੈਕਟਰ 29-30 ਲਾਈਟ ਪੁਆਇੰਟ ਕੋਲ ਲੈ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਧੱਕਾ ਮਾਰ ਦਿੱਤਾ। ਉਹ ਉਸਦਾ ਆਟੋ (Chandigarh MC Contract Worker Arrest) ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: Chandigarh News: ਸਟੱਡੀ ਵੀਜ਼ੇ ਦੇ ਨਾਂ 'ਤੇ ਦਿੱਤਾ ਟੂਰਿਸਟ ਵੀਜ਼ਾ! ਨੌਜਵਾਨ ਨਾਲ 16 ਲੱਖ ਦੀ ਕੀਤੀ ਠੱਗੀ
ਪੁਲਿਸ ਨੂੰ ਜਾਂਚ 'ਚ ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਨਸ਼ੇ ਦੇ ਆਦੀ ਹਨ। ਆਪਣਾ ਨਸ਼ਾ ਪੂਰਾ ਕਰਨ ਲਈ ਉਹ ਲੁੱਟ-ਖੋਹ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਨ੍ਹਾਂ ਵਿੱਚੋਂ ਦੀਪਕ ਨਗਰ ਨਿਗਮ ਦਾ ਠੇਕਾ ਮੁਲਾਜ਼ਮ ਹੈ। ਅਭਿਸ਼ੇਕ ਬੇਰੁਜ਼ਗਾਰ ਹੈ, ਜਦਕਿ ਸ਼ਾਹਨਵਾਜ਼ ਸੈਲੂਨ ਦੀ ਦੁਕਾਨ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ: Faridkot News: ਫਰੀਦਕੋਟ 'ਚ ਮੋਗਾ ਦਾ ਤਸਕਰ ਗ੍ਰਿਫ਼ਤਾਰ, CIA ਸਟਾਫ ਨੇ ਫੜੀ ਇੱਕ ਕਿਲੋ ਅਫੀਮ