Chandigarh Cyber Crime: ਚੰਡੀਗੜ੍ਹ 'ਚ ਸਾਈਬਰ ਕ੍ਰਾਈਮ ਨੰਬਰ-1, ਹਰ ਸਾਲ ਦਰਜ ਹੁੰਦੇ ਹਨ 6000 ਤੋਂ ਵੱਧ ਕੇਸ
Advertisement
Article Detail0/zeephh/zeephh1943113

Chandigarh Cyber Crime: ਚੰਡੀਗੜ੍ਹ 'ਚ ਸਾਈਬਰ ਕ੍ਰਾਈਮ ਨੰਬਰ-1, ਹਰ ਸਾਲ ਦਰਜ ਹੁੰਦੇ ਹਨ 6000 ਤੋਂ ਵੱਧ ਕੇਸ

Chandigarh Cyber Crime: ਇਸ ਮੀਟਿੰਗ ਵਿੱਚ ਅੱਜ ਚੰਡੀਗੜ੍ਹ ਵਿੱਚ ਇੱਕ ਖੇਤਰੀ ਸਮੀਖਿਆ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜੋ ਕਿ ਸਾਈਬਰ ਕ੍ਰਾਈਮ ਸਬੰਧੀ ਜਾਗਰੂਕਤਾ ਲਈ ਇੱਕ ਪਹਿਲ ਹੈ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉਤਰਾਖੰਡ, ਰਾਜਸਥਾਨ, ਲੇਹ ਲੱਦਾਖ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

Chandigarh Cyber Crime: ਚੰਡੀਗੜ੍ਹ 'ਚ ਸਾਈਬਰ ਕ੍ਰਾਈਮ ਨੰਬਰ-1, ਹਰ ਸਾਲ ਦਰਜ ਹੁੰਦੇ ਹਨ 6000 ਤੋਂ ਵੱਧ ਕੇਸ

Chandigarh Cyber Crime review meeting: ਅੱਜ ਚੰਡੀਗੜ੍ਹ ਵਿੱਚ ਇੱਕ ਵੱਡੇ ਸਾਈਬਰ ਕਰਾਈਮ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਗਈ ਜਿਸ ਵਿੱਚ ਚੰਡੀਗੜ੍ਹ ਦੇ ਡੀਜੀਪੀ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਸੀਨੀਅਰ ਅਧਿਕਾਰੀ ਪੁੱਜੇ। ਇਹ ਮੀਟਿੰਗ ਚੰਡੀਗੜ੍ਹ ਪੁਲਿਸ ਦੇ ਸਾਈਬਰ ਕਰਾਈਮ (Cyber Crime) ਨਾਲ ਸਬੰਧਿਤ ਹੈ। ਦੇਸ਼ ਵਿੱਚ ਸਾਈਬਰ ਕ੍ਰਾਈਮ ਜੋ ਕਿ ਲਗਾਤਾਰ ਵਧਦਾ ਜਾ ਰਿਹਾ ਹੈ, ਇੱਕ ਦੂਜੇ ਦੇ ਸੂਬਿਆਂ ਵਿੱਚ ਕਿਸ ਤਰ੍ਹਾਂ ਦੀ ਆਪਸੀ ਸਾਂਝ ਹੋਣੀ ਚਾਹੀਦੀ ਹੈ, ਕਿਹੜੀਆਂ ਕਮੀਆਂ ਹਨ, ਕਿਹੜੀਆਂ ਗੱਲਾਂ ਹਨ, ਇਸ 'ਤੇ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਸਾਈਬਰ ਕ੍ਰਾਈਮ ਤੋਂ ਨਿੱਜਝਣ ਲਈ ਗੱਲਬਾਤ ਕੀਤੀ ਗਈ।

ਇਸ ਮੀਟਿੰਗ ਵਿੱਚ ਅੱਜ ਚੰਡੀਗੜ੍ਹ ਵਿੱਚ 'ਇੱਕ ਖੇਤਰੀ ਸਮੀਖਿਆ ਕਮ ਵਰਕਸ਼ਾਪ' ਦਾ ਆਯੋਜਨ ਕੀਤਾ ਗਿਆ, ਜੋ ਕਿ ਸਾਈਬਰ ਕ੍ਰਾਈਮ  (Cyber Crime) ਸਬੰਧੀ ਜਾਗਰੂਕਤਾ ਲਈ ਇੱਕ ਪਹਿਲ ਹੈ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉਤਰਾਖੰਡ, ਰਾਜਸਥਾਨ, ਲੇਹ ਲੱਦਾਖ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦਾ ਮਕਸਦ ਵੱਧ ਰਹੇ ਸਾਈਬਰ ਕਰਾਈਮ ਬਾਰੇ ਜਾਣਨਾ ਅਤੇ ਵੱਖ-ਵੱਖ ਸਾਈਬਰ ਅਪਰਾਧਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। 

ਇਹ ਵੀ ਪੜ੍ਹੋ: Punjab Municipal Corporation Elections 2023: 15 ਨਵੰਬਰ ਨੂੰ ਨਹੀਂ ਹੋਣਗੀਆਂ ਪੰਜਾਬ 'ਚ ਨਗਰ ਨਿਗਮ ਦੀਆਂ ਚੋਣਾਂ, ਜਾਣੋ ਕਾਰਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਦੇ ਡੀ.ਜੀ.ਪੀ ਪ੍ਰਵੀਰ ਰੰਜਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਸਮੀਖਿਆ ਮੀਟਿੰਗ ਹੋਈ, ਜਿਸ ਵਿੱਚ ਸਾਈਬਰ ਕਰਾਈਮ  (Cyber Crime) ਨੂੰ ਲੈ ਕੇ ਵੱਖ-ਵੱਖ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦਾ ਮਕਸਦ ਸਾਰੇ ਸੂਬਿਆਂ ਵਿੱਚ ਸਾਈਬਰ ਕਰਾਈਮ ਨਾਲ ਨਜਿੱਠਣਾ ਸੀ। ਰਲ ਕੇ ਕੰਮ ਕਰਨ ਨਾਲ ਕੀ ਕੀਤਾ ਜਾ ਸਕਦਾ ਹੈ ਇਸ 'ਤੇ ਚਰਚਾ ਹੋ।  ਮੌਜੂਦਾ ਸਮੇਂ 'ਚ ਸਾਈਬਰ ਕਰਾਈਮ ਸਭ ਤੋਂ ਵੱਧ ਹੋ ਰਿਹਾ ਹੈ, ਜਿਸ 'ਚ ਜੇਕਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਸਭ ਤੋਂ ਉੱਪਰ ਹੈ ਪਰ ਇਸ 'ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਫੈਕਟਰੀ ਦੇ ਝਗੜੇ ਤੋਂ ਬਾਅਦ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹੋਈ ਮੌਕੇ 'ਤੇ ਮੌਤ
 

Trending news