Chandigarh News: ਚੰਡੀਗੜ੍ਹ ਵਿੱਚ ਕਤਲ ਦੀ ਵਾਪਰੀ ਵਾਰਦਾਤ ਦੇ ਦੋਸ਼ੀਆਂ ਨੂੰ ਅਦਾਲਤ ਨੇ ਉਮਰ ਕੈਦ ਸੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕੈਦ ਤੋਂ ਇਲਾਵਾ 15-15 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
Trending Photos
Chandigarh News: ਚੰਡੀਗੜ੍ਹ ਵਿੱਚ ਕਤਲ ਦੀ ਵਾਪਰੀ ਵਾਰਦਾਤ ਦੇ ਦੋਸ਼ੀਆਂ ਨੂੰ ਅਦਾਲਤ ਨੇ ਉਮਰ ਕੈਦ ਸੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕੈਦ ਤੋਂ ਇਲਾਵਾ 15-15 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ੀਆਂ ਨੇ ਨੌਜਵਾਨ ਕੁਲਦੀਪ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਨੇ ਅਦਾਲਤ ਕੋਲੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਨ੍ਹਾਂ ਦੀ ਪਛਾਣ ਦਾਨਿਸ਼ (22),ਰੂਪ ਬਸੰਤ ਉਰਫ ਛੋਲਾ (21), ਅਨਪਿਕ ਉਰਫ ਗੁੱਲੀ (19) ਅਤੇ ਅਰਜੁਨ ਠਾਕੁਰ ਉਰਫ ਸ਼ਿਵਾ (23) ਵਾਸੀ ਮੌਲੀਜਾਂਗਰਾ ਵਜੋਂ ਹੋਈ ਹੈ। ਕਾਬਿਲੇਗੌਰ ਹੈ ਕਿ ਚੰਡੀਗੜ੍ਹ ਵਿੱਚ ਸਥਿਤ ਮੌਲੀਜਾਂਗਰਾ ਥਾਣੇ ਦੀ ਪੁਲਿਸ ਵੱਲੋਂ 25 ਅਕਤੂਬਰ 2022 ਨੂੰ 4 ਨੌਜਵਾਨਾਂ ਖ਼ਿਲਾਫ਼ ਕਤਲ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਅਚਾਨਕ ਚਾਰ ਲੜਕਿਆਂ ਨੇ ਕੀਤੀ ਸੀ ਕੁੱਟਮਾਰ ਸ਼ੁਰੂ
ਸ਼ਿਕਾਇਤਕਰਤਾ ਅਭਿਸ਼ੇਕ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ 25 ਅਕਤੂਬਰ 2022 ਨੂੰ ਦੀਵਾਲੀ ਵਾਲੇ ਦਿਨ ਉਹ ਆਪਣੇ ਭਰਾ ਕੁਲਦੀਪ ਨਾਲ ਪਿੰਡ ਮੌਲੀ 'ਚ ਆਪਣੀ ਮਾਸੀ ਦੇ ਘਰ ਗਿਆ ਸੀ। ਰਾਤ ਨੂੰ ਉਥੋਂ ਵਾਪਸ ਆਉਂਦੇ ਸਮੇਂ ਪਾਰਕ ਦੇ ਕੋਲ ਉਹ ਆਪਣੇ ਦੋ ਦੋਸਤਾਂ ਦੀਪੂ ਅਤੇ ਸਹਿਵਾਗ ਨੂੰ ਮਿਲਿਆ। ਦੋਵੇਂ ਉਸ ਦੇ ਨਾਲ ਬੈਠ ਗਏ।
ਇਸ ਦੌਰਾਨ ਕੁਲਦੀਪ ਦੀ ਪਾਰਕ ਵਿੱਚ ਖੜ੍ਹੇ ਚਾਰ ਲੜਕਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਮੁਲਜ਼ਮ ਨੇ ਉਸ ਦੇ ਭਰਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਦਖਲ ਦੇਣ ਲਈ ਭੱਜਿਆ ਤਾਂ ਇੱਕ ਦੋਸ਼ੀ ਨੇ ਉਸ ਦੇ ਸਿਰ 'ਤੇ ਇੱਟ ਮਾਰ ਦਿੱਤੀ। ਇਸੇ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਕੁਲਦੀਪ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਉਤੇ ਡਿੱਗ ਪਿਆ।
ਇਸ ਦੇ ਨਾਲ ਹੀ ਸਹਿਵਾਗ ਦੀ ਪਿੱਠ 'ਚ ਛੁਰਾ ਮਾਰਿਆ ਗਿਆ। ਉਸ ਦਾ ਦੋਸਤ ਦੀਪੂ ਜ਼ਖ਼ਮੀ ਨੂੰ ਪੰਚਕੂਲਾ ਸੈਕਟਰ-6 ਦੇ ਸਿਵਲ ਹਸਪਤਾਲ ਲੈ ਗਿਆ ਸੀ। ਡਾਕਟਰਾਂ ਨੇ ਕੁਲਦੀਪ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮੌਲੀਜਾਂਗਰਾ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : CM Bhagwant Mann: ਸੀਐਮ ਮਾਨ ਨੇ ਸੁਖ ਵਿਲਾਸ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ; ਕਿਹਾ-ਨਿੱਜੀ ਫਾਇਦੇ ਲਈ ਖੁਦ ਹੀ ਬਦਲੇ ਨਿਯਮ