Chandigarh News: ਚੰਡੀਗੜ੍ਹ ਦੇ ਇਕ ਵਪਾਰੀ ਨੂੰ ਵਟਸਐਪ 'ਤੇ 6 ਕਰੋੜ ਦੀ ਫਿਰੌਤੀ ਦੀ ਧਮਕੀ ਦਿੱਤੀ ਗਈ ਹੈ।
Trending Photos
Chandigarh News/ਪਵੀਤ ਕੌਰ: ਇਨ੍ਹੀਂ ਦਿਨੀਂ ਵਟਸਐਪ 'ਤੇ ਕਾਲ ਕਰਕੇ ਸਾਈਬਰ ਧੋਖਾਧੜੀ ਦੀਆਂ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਵਟਸਐਪ 'ਤੇ ਫਿਰੌਤੀ ਦੀ ਧਮਕੀ ਵੀ ਮਿਲ ਰਹੀਆਂ ਹਨ। ਅੱਜ ਤਾਜਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ।ਚੰਡੀਗੜ੍ਹ ਦੇ ਇੱਕ ਵਪਾਰੀ ਨੂੰ ਵਟਸਐਪ 'ਤੇ 6 ਕਰੋੜ ਦੀ ਫਿਰੌਤੀ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੈਂਗਸਟਰ ਲਾਰੈਂਸ ਬਿਸ਼ਨੋਈ ਵਜੋਂ ਕਰਵਾਈ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਪਹਿਲਾਂ ਕਾਰੋਬਾਰੀ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 6 ਕਰੋੜ ਰੁਪਏ ਕਰ ਦਿੱਤਾ ਗਿਆ। ਫੋਨ ਕਰਨ ਵਾਲੇ ਨੇ ਵਪਾਰੀ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਇਹ ਵੀ ਪੜ੍ਹੋ: Chandigarh Blast Updates: ਚੰਡੀਗੜ੍ਹ ਬਲਾਸਟ ਮਾਮਲੇ 'ਚ ਇੱਕ ਗ੍ਰਿਫ਼ਤਾਰ, ਬਾਕੀ ਹਮਲਾਵਰਾਂ 'ਤੇ 2-2 ਲੱਖ ਰੁਪਏ ਦਾ ਰੱਖਿਆ ਇਨਾਮ
ਕਾਰੋਬਾਰੀ ਨੇ ਮਾਮਲੇ ਦੀ ਸੂਚਨਾ ਸੈਕਟਰ 3 ਦੀ ਪੁਲਿਸ ਨੂੰ ਦਿੱਤੀ, ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਟਸਐਪ ਨੰਬਰ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੇਲ੍ਹ ਅੰਦਰੋਂ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ 'ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਦਿੱਤੇ ਸਨ, ਇਸ ਦੇ ਬਾਵਜੂਦ ਇਹ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ: Nangal Murder News: ਨੰਗਲ 'ਚ ਇੱਕ ਪ੍ਰਵਾਸੀ ਔਰਤ ਦਾ ਹੋਇਆ ਕਤਲ, ਮਹੁੱਲੇ ਵਿੱਚ ਦਹਿਸ਼ਤ ਦਾ ਮਾਹੌਲ
ਗਰੌਤਲਬ ਹੈ ਕਿ ਕਈ ਲੋਕਾਂ ਨੂੰ ਵੱਖ-ਵੱਖ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਸਾਈਬਰ ਠੱਗਾਂ ਵੱਲੋਂ ਵੱਡੇ ਪੱਧਰ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਦੇ ਵਿਦੇਸ਼ ਵਿੱਚ ਕਿਸੇ ਰਿਸ਼ਤੇਦਾਰ ਬਾਰੇ ਝੂਠੀ ਕਹਾਣੀ ਬਣਾ ਕੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਅਤੇ ਕਦੇ ਕਿਸੇ ਨਜ਼ਦੀਕੀ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਲੋਕ ਖਾਤਾ ਨੰਬਰ ਦਿੰਦੇ ਹਨ ਅਤੇ ਉਸ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਹਨ। ਸਾਨੂੰ ਇਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਬਿਨਾਂ ਕਿਸੇ ਡਰ ਦੇ ਪੁਲਿਸ ਨੂੰ ਸੂਚਿਤ ਕਰਨ ਦੀ ਲੋੜ ਹੈ ਅਤੇ ਕਿਸੇ ਵੀ ਅਣਪਛਾਤੇ ਵਿਅਕਤੀ ਵੱਲੋਂ ਦਿੱਤੇ ਖਾਤੇ ਵਿੱਚ ਪੈਸੇ ਜਮ੍ਹਾ ਨਾ ਕਰਵਾਉਣ।