Chandigarh Crime News: ਚੰਡੀਗੜ੍ਹ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਸਵਾਰ ਨੂੰ ਨਸ਼ੇ ਅਤੇ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮ ਵਿਰੁੱਧ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Trending Photos
Chandigarh Crime News: ਚੰਡੀਗੜ੍ਹ ਪੁਲਿਸ ਵੱਲੋਂ ਗ਼ੈਰ ਸਮਾਜਿਕ ਤੇ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਹਾਸਲ ਜਦੋਂ ਇੱਕ ਫਾਰਚੂਨਰ ਸਵਾਰ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ.ਐਸ.ਆਈ ਰਾਹੁਲ ਭਾਰਦਵਾਜ ਪੁਲਿਸ ਪਾਰਟੀ ਸਮੇਤ ਜ਼ਿਲ੍ਹਾ ਕ੍ਰਾਈਮ ਸੈੱਲ ਦੇ ਏ.ਐਸ.ਆਈ. ਸੈਕਟਰ-24 ਵਿੱਚ ਗਸ਼ਤ 'ਤੇ ਸਨ ਤੇ ਸੈਕਟਰ-32 ਏ/ਬੀ, ਚੰਡੀਗੜ੍ਹ ਨੇੜੇ ਨਾਕਾ ਲਾਇਆ ਹੋਇਆ ਸੀ।
ਪੁਲਿਸ ਵੱਲੋਂ ਅਪਰਾਧ ਘਟਨਾਵਾਂ ਨੂੰ ਰੋਕਣ ਲਈ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ਉਤੇ ਇੱਕ ਫਾਰਚੂਨਰ ਕਾਰ ਨੂੰ ਰੋਕਿਆ ਗਿਆ। ਹਾਲਾਂਕਿ ਕਾਰ ਡਰਾਈਵਰ ਨੇ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਉਸ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਕਾਰ ਚਾਲਕ ਕੋਲੋਂ ਇੱਕ ਦੇਸੀ ਪਿਸਤੌਲ ਤੇ 3 ਜ਼ਿੰਦਾ ਕਾਰਤੂਸ ਤੇ 74.74 ਗ੍ਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ।
ਇਹ ਵੀ ਪੜ੍ਹੋ : Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ
ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਵਿਜੇ ਕੁਮਾਰ ਹਾਲ ਵਾਸੀ 2008/11, ਸੈਕਟਰ-32/ਸੀ ਚੰਡੀਗੜ੍ਹ ਵਜੋਂ ਹੋਈ ਤੇ ਉਹ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਵਸਨੀਕ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਮੋਹਾਲੀ ਵਿੱਚ ਰੈਸਟੋਰੈਂਟ ਤੇ ਫਾਸਟ ਫੂਡ ਦਾ ਕਾਰੋਬਾਰ ਕਰਦਾ ਸੀ। ਇਸ ਕਾਰੋਬਾਰ ਦੌਰਾਨ ਉਸ ਨੂੰ 14-15 ਲੱਖ ਰੁਪਏ ਦਾ ਘਾਟਾ ਹੋਣ ਕਾਰਨ ਦੋ ਸਾਲ ਪਹਿਲਾਂ ਹੀ ਉਸ ਨੇ ਰੈਸਟੋਰੈਂਟ ਬੰਦ ਕਰ ਦਿੱਤਾ ਸੀ।
ਦੂਜੇ ਮਾਮਲੇ 'ਚ ਇਕ ਹੋਰ ਡਰੱਗ ਸਪਲਾਇਰ ਮਨਜੀਤ ਪੂਨੀਆ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪਿਛਲੇ ਕਈ ਦਿਨਾਂ ਤੋਂ ਟ੍ਰਾਈਸਿਟੀ 'ਚ ਨਸ਼ਾ ਸਪਲਾਈ ਕਰਦੇ ਸਨ। ਇਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਿਸ ਬਾਰੇ ਲਗਾਤਾਰ ਪੁੱਛਗਿੱਛ ਜਾਰੀ ਹੈ।ਇਹ ਲੋਕ ਪੰਜਾਬ ਅਤੇ ਦਿੱਲੀ ਤੋਂ ਨਸ਼ੇ ਲਿਆ ਕੇ ਚੰਡੀਗੜ੍ਹ ਵਿੱਚ ਸਪਲਾਈ ਕਰਦੇ ਸਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਇਹ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ : Vijay Sampla Resigned News: ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦਿੱਤਾ ਅਸਤੀਫ਼ਾ